ਜਹਾਜ਼ ‘ਚ ਸੁੱਤਾ ਪਾਇਲਟ! ਹਵਾ ‘ਚ ਅਟਕੀ ਲੋਕਾਂ ਦੀ ਜਾਨ

ਮੁੰਬਈ- ਕਈ ਵਾਰ ਅਸੀਂ ਆਪਣੀ ਮੌਤ ਨੂੰ ਸੱਦਾ ਖੁਦ ਦਿੰਦੇ ਹਾਂ। ਤੁਸੀਂ ਵੀ ਕਹੋਗੇ ਕਿ ਉਹ ਕਿਵੇਂ? ਇਸ ਸਵਾਲ ਦਾ ਜਵਾਬ ਸਿਰਫ ਇੰਨਾ ਹੈ ਕਿ ਛੋਟੀ ਜਿਹੀ ਲਾਪਰਵਾਹੀ। ਅਕਸਰ ਅਸੀਂ ਛੋਟੀ ਜਿਹੀ ਲਾਪਰਵਾਹੀ ਕਾਰਨ ਕਈਆਂ ਦੀ ਜਾਨ ਨੂੰ ਖਤਰੇ ‘ਚ ਪਾ ਦਿੰਦੇ ਹਾਂ। ਜਿਸ ਕਾਰਨ ਇਹ ਲਾਪਰਵਾਹੀ ਹੀ ਦੂਜਿਆਂ ਨੂੰ ਮੁਸ਼ਕਲ ਵਿਚ ਪਾ ਦਿੰਦੀ ਹੈ। ਕੁਝ ਇਸ ਤਰ੍ਹਾਂ Planeਹੀ ਹੋਇਆ ਮੁੰਬਈ ਤੋਂ ਬਰਸੇਲਸ ਜਾ ਰਹੇ ਇਕ ਜਹਾਜ਼ ਨਾਲ, ਜਿਸ ‘ਚ ਸਫਰ ਕਰ ਰਹੇ ਯਾਤਰੀ ਵਾਲ-ਵਾਲ ਬਚ ਗਏ। ਜੈੱਟ ਏਅਰਵੇਜ਼ ਦਾ ਇਹ ਜਹਾਜ਼ ਮੁੰਬਈ ਤੋਂ ਬਰਸੇਲਸ ਲਈ ਰਵਾਨਾ ਹੋਇਆ ਸੀ ਤਾਂ ਅਚਾਨਕ ਹੀ ਜਹਾਜ਼ ਤਕਰੀਬਨ 5000 ਫੁੱਟ ਹੇਠਾਂ ਆ ਗਿਆ। 
ਇਹ ਜਹਾਜ਼ ਕਿਸੀ ਤਕਨੀਕੀ ਖਰਾਬੀ ਕਾਰਨ ਹੇਠਾਂ ਨਹੀਂ ਆਇਆ, ਸਗੋਂ ਕਿ ਪਾਇਲਟ ਦੀ ਲਾਪਰਵਾਹੀ ਕਾਰਨ ਆਇਆ। ਹੋਇਆ ਇਸ ਤਰ੍ਹਾਂ ਕਿ ਘਟਨਾ ਦੇ ਸਮੇਂ ਜਹਾਜ਼ ਦਾ ਪਾਇਲਟ ਸੌਂ ਰਿਹਾ ਸੀ ਅਤੇ ਉਸ ਦੀ ਸਹਾਇਕ-ਪਾਇਲਟ ਆਪਣੇ ਟੈਬਲੇਟ ਵਿਚ ਇੰਨੀ ਕੁ ਰੁੱਝ ਗਈ ਕਿ ਉਸ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਰਹੀ ਕਿ ਜਹਾਜ਼ ਵੀ ਸੰਭਾਲਣਾ ਹੈ।  ਜਿਸ ਸਮੇਂ ਪਾਇਲਟ ਸੁੱਤਾ ਹੋਇਆ ਸੀ ਤਾਂ ਉਸ ਸਮੇਂ ਜਹਾਜ਼ ਦੀ ਜ਼ਿੰਮੇਵਾਰੀ ਸਹਾਇਕ-ਪਾਇਲਟ ਦੇ ਹੱਥਾਂ ਵਿਚ ਸੀ ਪਰ ਉਹ ਆਪਣੇ ਟੈਬਲੇਟ ਵਿਚ ਇੰਨੀ ਰੁੱਝ ਗਈ ਕਿ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਜਹਾਜ਼ 5000 ਫੁੱਟ ਹੇਠਾਂ ਆ ਗਿਆ ਹੈ। ਜਦੋਂ ਟਰੈਫਿਕ ਕੰਟਰੋਲਰ ਨੇ ਦੇਖਿਆ ਕਿ ਇਹ ਜਹਾਜ਼ ਅਚਾਨਕ ਆਪਣੀ ਉੱਚਾਈ ਨੂੰ ਘੱਟ ਕਰ ਰਿਹਾ ਹੈ, ਤਾਂ ਉਸ ਨੇ ਕਾਲ ਕੀਤੀ। ਪਾਇਲਟ ਤੋਂ ਪੁੱਛਿਆ ਗਿਆ ਕਿ ਜਹਾਜ਼ ਨੂੰ 34 ਹਜ਼ਾਰ ਫੁੱਟ ‘ਤੇ ਉਡਣ ਲਈ ਕਿਹਾ ਗਿਆ ਸੀ, ਫਿਰ ਉਹ ਇੰਨਾ ਹੇਠਾਂ ਕਿਉਂ ਉਡਾਣ ਭਰ ਰਿਹਾ ਹੈ। ਇਸ ਤੋਂ ਬਾਅਦ ਸਹਾਇਕ-ਪਾਇਲਟ ਨੇ ਤੁਰੰਤ ਕਮਾਂਡਰ ਨੂੰ ਜਗਾਇਆ। ਪਲਾਇਟ ਨੇ ਇਸ ਘਟਨਾ ਦੀ ਗੱਲ ਮੰਨ ਲਈ ਹੈ ਅਤੇ ਸਖਤੀ ਤੋਂ ਬਾਅਦ ਦੋਹਾਂ ਨੂੰ ਡਿਊਟੀ ਤੋਂ ਹੱਟਾ ਦਿੱਤਾ ਗਿਆ। ਗੱਲ ਚਾਹੇ ਜੋ ਵੀ ਹੋਵੇ ਇਸ ਤਰ੍ਹਾਂ ਦੀਆਂ ਲਾਪਰਵਾਹੀ ਹੀ ਹਾਦਸਿਆਂ ਨੂੰ ਸੱਦਾ ਦਿੰਦੀਆਂ ਹਨ। ਸਮੇਂ ਰਹਿੰਦੇ ਇਸ ਜਹਾਜ਼ ਵਿਚ ਸਫਰ ਕਰ ਰਹੇ ਯਾਤਰੀਆਂ ਨੂੰ ਬਚਾ ਤਾਂ ਲਿਆ ਗਿਆ ਪਰ ਇਹ ਘਟਨਾ ਯਾਤਰੀਆਂ ਵਿਚ ਡਰ ਦੀ ਭਾਵਨਾ ਪੈਦਾ ਕਰ ਗਈ ਹੈ।

468 ad