ਜਸਟਿਸ ਮਾਰਕੁੰਡੇ ਕਾਟਜੂ ਹੋਣਗੇ ਵਰਲਡ ਸਿੱਖ ਕੰਨਵੈਂਸ਼ਨ ਦੇ ਮੁੱਖ ਬੁਲਾਰੇ

Justice Markandey Katju

Justice Markandey Katju

ਸਿੱਖ ਕੌਮ ਦੇ ਦਰਦਾਂ ਦੀ ਕਹਾਣੀ ਇੱਕ ਨਿਆਂਪਾਲਕਾ ਦੀ ਚੋਟੀ ਤੇ ਰਹਿ ਚੁੱਕੇ ਜਸਟਿਸ ਮਾਰਕੁੰਡੇ ਕਾਟਜੂ ਦੀ ਜ਼ੁਬਾਨੀ ਆਉਣ ਵਾਲੀ ਵਰਲਡ ਸਿੱਖ ਕੰਨਵੈਂਸ਼ਨ ਵਿੱਚ ਸੁਣਨ ਨੂੰ ਮਿਲੇਗਾ। ਇਹ ਕੰਨਵੈਂਸ਼ਨ ਸਮੂਹ ਪੰਥਕ ਦਰਦੀਆਂ ਅਤੇ ਪੰਥਕ ਸੰਸਥਾਵਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ) ਵਲੋਂ 7 ਫਰਵਰੀ ਦਿਨ ਐਤਵਾਰ ਨੂੰ ਬਰੈਂਪਟਨ ਵਿੱਚ ਕਰਵਾਈ ਜਾ ਰਹੀ ਹੈ।
ਇਸ ਕੰਨਵੈਂਸ਼ਨ ਵਿੱਚ ਸਿੱਖਾਂ ਦੇ ਮਨੁੱਖੀ ਅਧਿਕਾਰ ਅਤੇ ਸਿੱਖਾਂ ਦੀ ਆਜ਼ਾਦੀ ਦੇ ਪ੍ਰਸਤਾਵਾਂ ਤੇ ਪ੍ਰਸਿੱਧ ਬੁਧੀਜੀਵੀਆਂ ਵਲੋਂ ਆਪਣੇ ਵਿਚਾਰ ਪੇਸ਼ ਕੀਤੇ ਜਾਣਗੇ।
ਟਰਾਂਟੋ ਵਿੱਚ ਇਸ ਪੱਧਰ ਤੇ ਇਨ੍ਹਾਂ ਮੂੱਦਿਆਂ ਨੂੰ ਛੂਹਣ ਲਈ ਹੋ ਰਹੀ ਕੰਨਵੈਂਸ਼ਨ ਨੂੰ ਪੂਰੀ ਤਨਦੇਹੀ ਨਾਲ ਕਾਮਯਾਬ ਕਰਨ ਲਈ ਤਿਆਰੀਆਂ ਵਿੱਢੀਆਂ ਜਾ ਚੁੱਕੀਆਂ ਹਨ। ਸ੍ਰਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ

Dr. Iqtidar Kramat Cheema

Dr. Iqtidar Karamat Cheema

ਹੰਸਰਾ ਨੇ ਕਿਹਾ ਕਿ ਸੰਸਥਾ ਵਲੋਂ ਸਮੂਹ ਪੰਥਕ ਦਰਦੀਆਂ ਦੇ ਸਹਿਯੋਗ ਨਾਲ ਹੀ ਇਹ ਐਡਾ ਵੱਡਾ ਕਾਰਜ ਵਿੱਢਿਆ ਗਿਆ ਹੈ ਜਿਸ ਵਿੱਚ ਕੌਮ ਦੇ ਮੁੱਦਿਆਂ ਨੂੰ ਸਿਰਫ ਛੂਹਿਆ ਹੀ ਨਹੀਂ, ਸਗੋਂ ਆ ਰਹੀਆਂ ਕੌਮੀ ਮੁਸ਼ਕਲਾਂ ਦੇ ਹੱਲ ਬਾਰੇ ਵੀ ਵਿਚਾਰਾਂ ਕੀਤੀਆਂ ਜਾਣਗੀਆਂ।

ਅਕਾਲੀ ਦਲ (ਅ) ਕੈਨੇਡਾ ਦੇ ਉਨਟਾਰੀਓ ਸੂਬੇ ਦੇ ਪ੍ਰਧਾਨ ਕਰਨੈਲ ਸਿੰਘ ਫਤਿਹਗੜ ਸਾਹਿਬ ਨੇ ਕਿਹਾ ਕਿ ਇਸ ਕੰਨਵੈਂਸ਼ਨ ਵਿੱਚ ਆ ਰਹੇ ਬੁੱਧੀਜੀਵੀ ਜਿੰਨ੍ਹਾਂ ਵਿੱਚ ਲੰਡਨ ਇੰਗਲੈਂਡ ਤੋਂ ਪ੍ਰਸਿੱਧ ਬੁਲਾਰੇ ਡਾ. ਇਕਤਦਾਰ ਕਰਾਮਤ ਚੀਮਾ, ਜਿੰਨ੍ਹਾਂ ਨੇ ਕਈ ਕਿਤਾਬਾਂ ਲਿਖੀਆਂ ਅਤੇ ਰੀਸਰਚ ਪੇਪਰ ਲਿਖ ਕੇ ਇੰਗਲੈਂਡ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਵਿੱਚ ਲੈਕਚਰ ਦਿੱਤੇ ਹਨ, ਵਲੋਂ ਸਿੱਖਾਂ ਕੌਮ ਦੇ ਆਜ਼ਾਦੀ ਦੇ ਪ੍ਰਸਤਾਵ ਨੂੰ ਇਤਹਾਸ ਦੇ ਝਰੋਖੇ ਚੋਂ ਛੂਹਿਆ ਜਾਵੇਗਾ। ਬੁੱਧੀ ਬਲ ਨਾਲ ਲੈਸ ਡਾ. ਚੀਮਾ ਸਿੱਖ ਇਤਿਹਾਸ ਅਤੇ ਸਿੱਖ ਸਮੱਸਿਆ ਦੇ ਪੱਛਮੀ ਰਾਜਨੀਤੀ ਦੇ ਝਰੋਖੇ ਚੋਂ ਹੱਲ ਕਰਨ ਤੇ ਵਿਚਾਰਾਂ ਪੇਸ਼ ਕਰਨਗੇ।

Prabhsharanbir Singh

Prabhsharanbir Singh

ਅਕਾਲੀ ਦਲ (ਅ) ਕੈਨੇਡਾ ਦੇ ਕੈਨੇਡਾ ਈਸਟ ਦੇ ਜਨਰਲ ਸਕੱਤਰ ਜਗਦੇਵ ਸਿੰਘ ਤੂਰ ਨੇ ਕਿਹਾ ਕਿ ਸਿੱਖੀ ਦ੍ਰਿਸ਼ਟੀਕੋਣ ਤੋਂ ਸਰਬੱਤ ਖਾਲਸਾ ਅਤੇ ਸਿੱਖ ਕੌਮ ਦੇ ਅਜੋਕੇ ਹਾਲਾਤਾਂ ਨੂੰ ਸਮਝਦਿਆਂ ਇਸ ਉਪਰ ਬੁੱਧੀਮਾਨ ਵਿਚਾਰ ਪੇਸ਼ ਕਰਨ ਲਈ ਪੀ ਐਚ ਡੀ ਵਿਦਿਆਰਥੀ ਪ੍ਰਭਸ਼ਰਨਬੀਰ ਸਿੰਘ ਪਹੁੰਚ ਰਹੇ ਹਨ। ਸ੍ਰæ ਤੂਰ ਨੇ ਕਿਹਾ ਕਿ ਬੁੱਧੀਜੀਵੀਆਂ ਦਾ ਇਹ ਗੁਲਦਸਤਾ, ਇੱਕੋ ਸਟੇਜ ਤੇ 3 ਕੁ ਘੰਟਿਆਂ ਦੀ ਕਨਵੈਂਸ਼ਨ ਦੌਰਾਨ ਸਿੱਖ ਕੌਮ ਅਤੇ ਹੋਰਨਾਂ ਘੱਟ ਗਿਣਤੀ ਕੌਮਾਂ ਦੀ ਤਿੰਨ ਦਹਾਕਿਆਂ ਦੇ ਦਰਦ ਦੀ ਕਹਾਣੀ ਬਿਆਨਣਗੇ।
ਹੰਸਰਾ ਨੇ ਦੱਸਿਆ ਕਿ ਇਨ੍ਹਾਂ ਬੁੱਧੀਜੀਵੀਆਂ ਤੋਂ ਇਲਾਵਾ ਅਮਰੀਕਾ ਅਤੇ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਤੋਂ ਪੰਥ ਦਰਦੀਆਂ ਪੁੱਜ ਰਹੇ ਹਨ। ਉਨ੍ਹਾਂ ਅਪੀਲ ਕੀਤੀ ਕਿ ਇਸ ਕੰਨਵੈਂਸ਼ਨ ਲਈ ਹਰ ਤਰ੍ਹਾਂ ਦੀ ਮਾਇਕ ਅਤੇ ਵਲੰਟੀਅਰਾਂ ਦੀ ਮਦਦ ਦੀ ਲੋੜ ਹੈ। ਉਨਟਾਰੀਓ ਭਰ ਦੀ ਸਮੂਹ ਸੰਗਤ ਨੂੰ ਬੇਨਤੀ ਹੈ ਕਿ 7 ਫਰਵਰੀ ਦਿਨ ਐਤਵਾਰ ਨੂੰ ਸਵੇਰੇ 11 ਵਜੇ ਇਸ ਕਨਵੈਂਸ਼ਨ ਵਿੱਚ ਪ੍ਰੀਵਾਰਾਂ ਸਮੇਤ ਪੁੱਜਣ ਦੀ ਕ੍ਰਿਪਾਲਤਾ ਕਰਨੀ ਜੀ।

 

World Sikh Convention

Sunday February 7th 2016 @ 12:00pm-4:00pm

Canadian Convention Center

97 Bramsteele Rd. Brampton ON

 

468 ad

Submit a Comment

Your email address will not be published. Required fields are marked *