ਜਰਨੈਲ ਸਿੰਘ ਨੇ ਸ਼ਾਂਤ ਕੀਤੀ ਬਲਕਾਰ ਸਿੱਧੂ ਦੀ ਲਲਕਾਰ

ਬਠਿੰਡਾ: ਤਲਵੰਡੀ ਸਾਬੋ ਸੀਟ ‘ਤੇ ਚੋਣ ਲੜਨ ਵਾਲੇ ਆਪ ਨੇਤਾ ਬਲਕਾਰ ਸਿੱਧੂ ਦੀ ਟਿਕਟ ਮੌਕੇ ‘ਤੇ ਪਾਰਟੀ ਨੇ ਕੱਟ ਦਿੱਤੀ ਸੀ ਜਿਸ ਤੋਂ ਬਾਅਦ Jarnail Singhਬਲਕਾਰ ਨੇ ਬਾਗੀ ਹੋ ਕੇ ਬਤੌਰ ਆਜ਼ਾਦ ਉਮੀਦਵਾਰ ਨਾਮਜ਼ਦਗੀ ਪੱਤਰ ਭਰ ਦਿੱਤਾ। ਇਹ ਵੀ ਖਬਰਾਂ ਆਈਆਂ ਸਨ ਕਿ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੀ ਸ਼ਿਫਾਰਿਸ਼ ‘ਤੇ ਇਹ ਟਿੱਕਟ ਦਿੱਤੀ ਗਈ ਸੀ ਪਰ ਹੁਣ ਆਮ ਆਦਮੀ ਪਾਰਟੀ ਨੇ ਆਪਣੀ ਵੈੱਬਸਾਈਟ ‘ਤੇ ਟਿੱਕਟ ਕੱਟੇ ਜਾਣ ਦਾ ਕਾਰਨ ਜਰਨੈਲ ਸਿੰਘ ਦੀ ਜ਼ੁਬਾਨੀ ਦੱਸਿਆ ਹੈ। ਇਥੇ ਇਹ ਜ਼ਿਕਰਯੋਗ ਹੈ ਕਿ ਜਰਨੈਲ ਸਿੰਘ ਉਹੀ ਸ਼ਖਸ ਹੈ ਜਿਸ ਨੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ‘ਤੇ ਜੁੱਤੀ ਸੁੱਟੀ ਸੀ।
ਇਸ ਵੀਡੀਓ ਰਾਹੀਂ ‘ਆਪ’ ਪਾਰਟੀ ਨੇ ਬਲਕਾਰ ਦੇ ਉਨ੍ਹਾਂ ਦੋਸ਼ਾਂ ਨੂੰ ਖਾਰਜ ਕੀਤਾ ਹੈ ਜਿਨ੍ਹਾਂ ਵਿਚ ਉਸ ਨੇ ਕਿਹਾ ਸੀ ਕਿ ਪਾਰਟੀ ਗੁੱਟਬੰਦੀ ਅਤੇ ਪੈਸਿਆਂ ਦੇ ਆਧਾਰ ‘ਤੇ ਟਿੱਕਟ ਦਿੰਦੀ ਹੈ।

468 ad