ਜਨਮ ਦੇ 30 ਮਿੰਟਾਂ ਬਾਅਦ ਹੀ ਜ਼ਾਲਮ ਮਾਂ ਨੇ ਵੱਢ ਤਾ ਮਾਸੂਮ ਦਾ ਗਲਾ

ਬਵੇਰੀਆ—ਲੋਕ ਜ਼ਿੰਦਗੀ ਦੀ ਅਸਲ ਖੁਸ਼ੀ ਨੂੰ ਭੁੱਲ ਕੇ ਸਰੀਰ ਦੀ ਭੁੱਖ ਦੀ ਗਰਕ ਵਿਚ ਸਮਾ ਕੇ ਕਈ ਵਾਰ ਅਜਿਹੇ ਅਪਰਾਧਾਂ ਨੂੰ ਅੰਜ਼ਾਮ ਦੇ ਜਾਂਦੇ ਹਨ ਕਿ ਸੁਣਨ ਵਾਲੇ ਦੇ ਲੂਹ-ਕੰਢੇ ਖੜ੍ਹੇ ਹੋ ਜਾਣ। ਅਜਿਹੀ ਇਕ ਹਵਸ ਦੀ ਭੁੱਖੀ ਮਾਂ ਨੇ ਆਪਣੇ ਬੱਚੇ ਨੂੰ ਜਨਮ ਦੇਣ ਤੋਂ 30 ਮਿੰਟਾਂ Birthਬਾਅਦ ਹੀ ਉਸ ਦਾ ਗਲਾ ਵੱਢ ਕੇ ਮਾਰ ਦਿੱਤਾ। ਅਦਾਲਤ ਵਿਚ ਸੁਣਵਾਈ ਦੌਰਾਨ ਪਤਾ ਲੱਗਾ ਕਿ ਮਹਿਲਾ ਨੂੰ ਡਰ ਸੀ ਕਿ ਇਹ ਬੱਚਾ ਹੁਣ ਉਸ ਦੀ ਸੈਕਸ ਲਾਈਫ ਵਿਚ ਰੁਕਾਵਟ ਬਣੇਗਾ। ਇਸ ਡਰੋਂ ਉਸ ਨੇ ਆਪਣੇ ਢਿੱਡੋਂ ਜਾਏ ਬੱਚੇ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ। ਜਰਮਨੀ ਦੇ ਬਵੇਰੀਆ ਸੂਬੇ ਦੇ ਰੇਗੰਸਬਰਗ ਸ਼ਹਿਰ ਦੀ ਰਹਿਣ ਵਾਲੀ 20 ਸਾਲਾ ਨਡਾਈਨ ਕੋਇਨਿਗ ਨੇ ਆਪਣੇ ਨਵਜਨਮੇ ਬੱਚੇ ਨੂੰ ਚਾਕੂ ਮਾਰਨ ਤੋਂ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਦਬਾਇਆ ਅਤੇ ਉਸ ਦਾ ਕਤਲ ਕਰਨ ਤੋਂ ਬਾਅਦ ਖੁਦ ਉਹ ਡਿਸਕੋ ਚਲੀ ਗਈ।
ਇਸਤਗਾਸਾ ਪੱਖ ਦੇ ਵਕੀਲ ਉਲਰਾਈਕ ਕਲੇਨ ਨੇ ਅਦਾਲਤ ਵਿਚ ਕਿਹਾ ਕਿ ਬੱਚਾ ਮਹਿਲਾ ਦੇ ਲਈ ਇਕ ਜ਼ਿੰਮੇਵਾਰੀ ਸੀ, ਜਿਸ ਨੂੰ ਉਹ ਉਠਾਉਣਾ ਨਹੀਂ ਚਾਹੁੰਦੀ ਸੀ। ਕੋਏਨਿਗ ਨੇ ਆਪਣੇ ਘਰ ਵਾਲਿਆਂ ਤੋਂ ਆਪਣੀ ਪ੍ਰੈੱਗਨੈਂਸੀ ਦੀ ਗੱਲ ਛਿਪਾਈ ਸੀ ਅਤੇ ਉਸ ਨੇ ਪਿਛਲੇ ਸਾਲ ਫਰਵਰੀ ਵਿਚ ਆਪਣੇ ਘਰ ‘ਤੇ ਬੱਚੇ ਨੂੰ ਜਨਮ ਦਿੱਤਾ ਸੀ। ਬਾਅਦ ਵਿਚ ਉਸ ਨੇ ਆਪਣੇ ਬੇਟੇ ਦੀ ਲਾਸ਼ ਨੂੰ ਦਫਨਾ ਦਿੱਤਾ। ਕੋਏਨਿਗ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦੀ 44 ਸਾਲਾ ਮਾਂ ਨੇ ਖੁਦਕੁਸ਼ੀ ਕਰ ਲਈ। ਕੋਏਨਿਗ ‘ਤੇ ਕਤਲ ਦੇ ਦੋਸ਼ ਵੀ ਲੱਗੇ ਹਨ।

468 ad