ਜਨਮ ਦਿੱਤਾ, ਇਸ ਲਈ ਔਰਤ ਦਾ ਇਹ ਹਾਲ ਹੋਇਆ

ਐਡਮਿੰਟਨ—ਐਡਮਿੰਟਨ ਦੇ ਬੀਚ ‘ਤੇ ਆਪਣੇ ਢਿੱਲੇ ਅਤੇ ਨਿਸ਼ਾਨਾਂ ਵਾਲੇ ਢਿੱਡ ਕਾਰਨ ਮਜ਼ਾਕ ਦੀ ਪਾਤਰ ਬਣੀ ਪੰਜ ਬੱਚਿਆ ਦੀ ਮਾਂ ਨੇ ਬੜੇ ਗਰਭ ਨਾਲ ਫੇਸੁਬੱਕ ‘ਤੇ ਆਪਣੀ Janamਸਰੀਰ ਦੀ ਫੋਟੋ ਪੋਸਟ ਕੀਤੀ ਹੈ ਅਤੇ ਕਿਹਾ ਹੈ ਕਿ ਉਸ ਦਾ ਇਹ ਹਾਲ ਨਵੀਂ ਜ਼ਿੰਦਗੀ ਨੂੰ ਦੁਨੀਆ ‘ਤੇ ਲਿਆਉਣ ਕਰਕੇ ਹੋਇਆ ਹੈ। ਜੇਕਰ ਔਰਤ ਬੱਚੇ ਪੈਦਾ ਨਾ ਕਰਦੀ ਤਾਂ ਉਸ ਦਾ ਇਹ ਹਾਲ ਨਾ ਹੁੰਦਾ ਅਤੇ ਨਾ ਹੀ ਤੁਸੀਂ ਇਹ ਦੁਨੀਆ ਦੇਖਦੇ। ਇਸ ਔਰਤ ਨੇ ਆਪਣੀ ਆਪ ਬੀਤੀ ਫੇਸਬੁੱਕ ਰਾਹੀ ਲੋਕਾਂ ਨਾਲ ਸ਼ੇਅਰ ਕੀਤੀ ਜਿਸ ਨੂੰ ਲੋਕਾਂ ਦਾ ਕਾਫੀ ਸਮਰਥਨ ਮਿਲਿਆ। 33 ਸਾਲਾ ਟਨੀਸ ਜੈਕਸ ਬਲੈਕ ਨੇ ਕਿਹਾ ਹੈ ਕਿ ਪਿਛਲੇ 13 ਸਾਲਾ ‘ਚ ਇਸ ਹਫਤੇ ਉਹ ਪਹਿਲੀ ਵਾਰ ਆਪਣੇ ਦੋ ਬੱਚਿਆ ਨਾਲ ਬੀਚ ‘ਤੇ ਬਿਕਨੀ ਪਾ ਕੇ ਗਈ। ਜਦੋਂ ਉਹ ਇੱਕ ਜਵਾਨ ਲੋਕਾਂ ਦੇ ਗਰੁੱਪ ਦੇ ਕੋਲੋ ਦੀ ਲੰਘੀ ਤਾਂ ਉਹ ਸਾਰੇ ਉਸ ‘ਤੇ ਹੱਸਣ ਲੱਗ ਪਏ। ਜੈਕਸ ਬਲੈਕ ਦੀ ਫੇਸਬੁੱਕ ‘ਤੇ ਦੱਸੀ ਆਪ ਬੀਤੀ ਨੂੰ 3,000 ਲੋਕਾਂ ਨੇ ਸ਼ੇਅਰ ਕੀਤਾ। ਇਸ ਦੇ ਨਾਲ ਉਸ ਨੇ ਆਪਣੇ ਢਿੱਲੇ ਅਤੇ ਨਿਸ਼ਾਨਾਂ ਵਾਲੇ ਢਿੱਡ ਦੀ ਫੋਟੋ ਨੂੰ ਵੀ ਸ਼ੇਅਰ ਕੀਤਾ। ਉਸ ਨੇ ਲਿਖਿਆ ਹੈ ਕਿ , ”ਮੈਂ ਮੁਆਫੀ ਮੰਗਦੀ ਹਾਂ ਕਿ ਮੇਰਾ ਢਿੱਡ ਸਮਤਲ ਅਤੇ ਕੱਸਿਆ ਹੋਇਆ ਨਹੀਂ ਹੈ। ਮੈਨੂੰ ਮਾਫ ਕਰਨਾ ਕਿਉਂਕਿ ਮੇਰਾ ਢਿੱਡ ਨਿਸ਼ਾਨਾਂ ਨਾਲ ਭਰਿਆ ਹੋਇਆ ਹੈ।” ਉਸ ਨੇ ਕਿਹਾ ਕਿ ਇਸ ਘਟਨਾ ਨੇ ਉਸ ਨੂੰ ਪਹਿਲਾਂ ਤਾਂ ਬਹੁਤ ਹੀ ਰੁਲਾਇਆ ਪਰ ਫਿਰ ਸੰਭਲਦੇ ਹੋਏ ਉਸ ਨੇ ਅਜਿਹਾ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ। ਉਸ ਨੇ ਕਿਹਾ ਕਿ ਤੁਸੀਂ ਇਕ ਦਿਨ ਮਹਿਸੂਸ ਕਰੋਗੇ ਕਿ ਇਹ ਨਿਸ਼ਾਨ ਮੇਰੇ ਲਈ ਮਾਣ ਵਾਲੀ ਗੱਲ ਹਨ ਨਾ ਕਿ ਸ਼ਰਮ ਵਾਲੀ।

468 ad