ਜਨਤਾ ਦੇ ਪੈਸੇ ‘ਤੇ ਬਾਦਲ ਪਰਿਵਾਰ ਲੈਂਦਾ ਝੂਟੇ

12ਚੰਡੀਗੜ੍ਹ, 5 ਮਈ ( ਪੀਡੀ ਬੇਉਰੋ ) ਡਾਇਰੈਕਟਰ ਸ਼ਹਿਰੀ ਹਵਾਬਾਜੀ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਵਰ੍ਹੇ 2012-13,2013-14,2014-15 ਅਤੇ ਫਰਵਰੀ 2016 ਤੱਕ ਦੇ ਚਾਰ ਵਰ੍ਹਿਆਂ ‘ਚ ਪੰਜਾਬ ਸਰਕਾਰ ਦਾ ਹਵਾਈ ਯਾਤਰਾਵਾਂ ਦਾ ਖਰਚ ਲੱਗਭੱਗ 50 ਕਰੋੜ ਰੁਪਏ ਬਣਦਾ ਹੈ। ਇਨ੍ਹਾਂ ਹਵਾਈ ਝੂਟੇ ਲੈਣ ਵਾਲਿਆਂ ‘ਚ ਸਭ ਤੋਂ ਮੋਹਰੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ,ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਮਾਲ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਹਨ। ਆਮ ਆਦਮੀ ਪਾਰਟੀ ਪੰਜਾਬ ਦੀ ਬੁੱਧੀਜੀਵੀ ਆਰ.ਟੀ.ਆਈ.ਟੀਮ ਦੇ ਇੰਚਾਰਜ ਵਕੀਲ ਦਿਨੇਸ਼ ਚੱਢਾ ਨੇ ਆਰ ਟੀ ਆਈ ਦੇ ਦਸਤਾਵੇਜ਼ ਰਲੀਜ਼ ਕਰਕੇ ਇਹ ਦਾਅਵਾ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਆਪਣਾ ਇਕ ਬੈਲ 439 ਨਾਮਕ ਹੈਲੀਕਾਪਟਰ 38 ਕਰੋੜ ਰੁਪਏ ਦਾ ਖਰੀਦਿਆ ਹੈ ਇਸ ਹੈਲੀਕਾਪਟਰ ਨੂੰ ਚਲਾਉਣ ਲਈ ਤੇਲ ਖਰਚ,ਰਿਪੇਅਰ ਜਾਂ ਹੋਰ ਖਰਚੇ ਵਰੇ 2013-14 ‘ਚ 4,85,88,759 ਰੁ:,2014-15 ‘ਚ 4,64,78,259 ਅਤੇ 2015-16 ‘ਚ 3,61,60,676 ਰੁਪਏ ਹਨ। ਜਦਕਿ ਉਪਰੋਕਤ ਚਾਰ ਵਰ੍ਹਿਆਂ ‘ਚ ਇਸ ਸਰਕਾਰੀ ਹੈਲੀਕਪਟਰ ਤੋਂ ਬਿਨ੍ਹਾਂ ਪ੍ਰਾਈਵੇਟ ਤੌਰ ਤੇ ਲਏ ਗਏ ਹਵਾਈ ਵਾਹਨਾਂ ਦਾ ਖਰਚ ਲੱਗਭਗ 37 ਕਰੋੜ ਰੁਪਏ ਬਣਦਾ ਹੈ। ਚੱਢਾ ਮੁਤਾਬਕ ਹੈਰਾਨੀ ਦੀ ਗੱਲ ਇਹ ਹੈ ਕਿ ਕਿਸੇ ਵੀ ਹਵਾਈ ਯਾਤਰਾ ਦਾ ਮਕਸਦ ਸਰਕਾਰ ਦੇ ਰਿਕਾਰਡ ਵਿਚ ਨਹੀਂ ਹੈ। ਸਗੋਂ ‘ਪਰਪਜ਼ ਆਫ ਫਲਾਈਟ’ ਵਾਲਾ ਕਾਲਮ ਬਿੱਲਾਂ ਦੇ ਉੱਪਰ ਖਾਲੀ ਛੱਡਿਆ ਗਿਆ ਹੈ,ਜੋ ਕਿ ਜਨਤਕ ਖਜਾਨੇ ਨੂੰ ਸਿੱਧਾ ਚੂਨਾ ਲਗਾਉਣਾ ਹੈ।ਬਿਨ੍ਹਾਂ ਕਿਸੇ ਜਨਤਕ ਮਕਸਦ ਤੋਂ ਸਿਆਸੀ ਕੰਮਾਂ ਲਈ ਸਰਕਾਰੀ ਖਜਾਨੇ ‘ਚੋਂ ਕੀਤੀਆਂ ਹਵਾਈ ਯਾਤਰਾਵਾਂ ਦੀ ਆਡਿਟ ਕਰਵਾਕੇ ਜਾਂਚ ਹੋਣੀ ਚਾਹੀਦੀ ਹੈ,ਅਤੇ ਇਹ ਖਰਚ ਪੰਜਾਬ ਦੀ ਜਨਤਾ ਤੇ ਪੈਣ ਦੀ ਬਜਾਏ ਸਿਆਸੀ ਆਗੂਆਂ ਤੋਂ ਵਸੂਲਣਾ ਚਾਹੀਦਾ ਹੈ,ਤੇ ਇਸ ਮਾਮਲੇ ‘ਚ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਕਿਰਾਏ ਤੇ ਲਏ ਗਏ ਪ੍ਰਾਈਵੇਟ ਹਵਾਈ ਵਾਹਨਾਂ ਦਾ ਰੇਟ ਵੱਖ ਵੱਖ ਹੈ ਜੋ ਕਿ ਪ੍ਰਤੀ ਘੰਟਾ 2,67,500 ਰੁਪਏ ਤੱਕ ਵੀ ਹੈ, ਜਦਕਿ ਇਸਤੋਂ ਬਿਨ੍ਹਾਂ ਗਰਾਉਂਡ ਹੈਡਲਿੰਗ ਚਾਰਜਜ਼,ਲੈਂਡਿੰਗ ਚਾਰਜਜ਼ ਅਤੇ ਹੋਰ ਟੈਕਸ ਅਲੱਗ ਤੋਂ ਅਦਾ ਕਰਨੇ ਪੈਂਦੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਸੰਸਦੀ ਸਕੱਤਰਾਂ ਦੀਆਂ ਕਾਰਾਂ ਦਾ ਕੁੱਲ ਤੇਲ ਖਰਚ ਵੀ ਪ੍ਰਤੀ ਮਹੀਨਾ ਲੱਗਭੱਗ 1 ਕਰੋੜ ਰੁਪਏ ਬਣਦਾ ਹੈ।

468 ad

Submit a Comment

Your email address will not be published. Required fields are marked *