ਜਦੋਂ ਬੋਨਟ ’ਤੇ ਲਟਕੇ ਟਰੈਫਿਕ ਕਾਂਸਟੇਬਲ ਨੂੰ ਘਸੀਟਦੀ ਲੈ ਗਈ ਕਾਰ

ਚੰਡੀਗੜ੍ਹ- ਚੰਡੀਗੜ੍ਹ ’ਚ ਇਕ ਹੈਰਾਨੀਜਨਕ ਵੀਡੀਓ ਸਾਹਮਣੇ ਆਇਆ ਹੈ। ਇੱਥੇ ਇਕ ਚੱਲਦੀ ਹੋਈ ਲਗਜਰੀ ਕਾਰ ’ਤੇ ਇਕ ਟਰੈਫਿਕ ਕਾਂਸਟੇਬਲ ਸਵਾਰ ਸੀ। ਉਹ ਕਾਰ ਦੀ Constableਬੋਨਟ ’ਤੇ ਚੜ੍ਹਿਆ ਹੋਇਆ ਸੀ ਅਤੇ ਕਾਰ ਫਿਰ ਵੀ ਚੱਲ ਰਹੀ ਸੀ। ਇਹ ਕਾਂਸਟੇਬਲ ਕਾਰ ਸਵਾਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ। ਦਰਅਸਲ, ਆਪਣੀ ਡਿਊਟੀ ਨਿਭਾ ਰਹੇ ਟਰੈਫਿਕ ਕਾਂਸਟੇਬਲ ਦੇ ਜਾਨ ’ਤੇ ਬਣੀ ਹੋਈ ਸੀ। ਇਹ ਘਟਨਾ 10 ਅਗਸਤ ਦੀ ਸੀ। ਪੁਲਸ ਅਨੁਸਾਰ ਚੰਡੀਗੜ੍ਹ ਦੇ ਮਟਕਾ ਚੌਕ ’ਤੇ ਇਸ ਕਾਰ ’ਚ ਸਵਾਰ ਨੌਜਵਾਨ ਕਾਰ ਚਲਾਉਂਦੇ ਹੋਏ ਫੋਨ ’ਤੇ ਗੱਲ ਕਰ ਰਿਹਾ ਸੀ, ਜਦੋਂ ਟਰੈਫਿਕ ਕਾਂਸਟੇਬਲ ਦੇਵਿੰਦਰ ਨੇ ਉਸ ਨੂੰ ਰੋਕਣਾ ਚਾਹਿਆ ਤਾਂ ਉਸ ਨੇ ਕਾਰ ਦੀ ਰਫਤਾਰ ਤੇਜ਼ ਕਰ ਦਿੱਤੀ।
ਕਾਰ ਦੀ ਟੱਕਰ ਕਾਰਨ ਕਾਂਸਟੇਬਲ ਬੋਨਟ ’ਤੇ ਹੀ ਲਟਕ ਗਿਆ ਪਰ ਇਸ ਦੇ ਬਾਵਜੂਦ ਕਾਰ ਸਵਾਰ ਨੇ ਕਾਰ ਨਹੀਂ ਰੋਕੀ। ਕਾਰ ਦੇ ਡਰਾਈਵਰ ਨੇ ਹੋਰ ਤੇਜ਼ੀ ਨਾਲ ਕਾਰ ਦੌੜਾ ਦਿੱਤੀ। ਕਾਂਸਟੇਬਲ ਦੀ ਜਾਨ ’ਤੇ ਬਣੀ ਸੀ, ਇਸ ਦੇ ਬਾਵਜੂਦ ਉਸ ਨੇ ਕਾਰ ਨੂੰ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਬਾਅਦ ’ਚ ਪੀ. ਸੀ. ਆਰ. ਨੇ ਕਾਰ ਦਾ ਪਿੱਛਾ ਕੀਤਾ ਅਤੇ ਉਸ ਨੂੰ ਰੁਕਵਾਇਆ। ਕਾਰ ਸਵਾਰ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਾਰ ’ਚ ਸਵਾਰ ਦੋਵੇਂ ਨੌਜਵਾਨ ਮੋਹਾਲੀ ਦੇ ਰਹਿਣ ਵਾਲੇ ਹਨ।

468 ad