ਜਦੋਂ ਪੈਰਾਂ ਹੇਠੋਂ ਖਿਸਕੀ ਜ਼ਮੀਨ.

ਅਮਰੀਕਾ-ਪੈਰਾਂ ਹੇਠੋਂ ਜ਼ਮੀਨ ਖਿਸਕਣਾ ਇਹ ਕਹਾਵਤ ਤਾਂ ਤੁਸੀ ਸੁਣੀ ਹੋਵੇਗੀ ਪਰ ਅਜਿਹਾ ਹੈਰਾਨੀਜਨਕ ਨਜ਼ਾਰਾ ਅਮਰੀਕਾ ਦੇ Zameenਬਾਲਟੀਮੋਰ ‘ਚ ਬੀਤੇ ਦਿਨੀਂ ਜ਼ਮੀਨ ਖਿਸਕਣ ਦੌਰਾਨ ਦੇਖਣ ਨੂੰ ਮਿਲਿਆ। ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਸੜਕ ਦੇ ਕਿਨਾਰੇ ਕਰੀਬ ਇਕ ਦਰਜਨ ਕਾਰਾਂ ਖੜੀਆਂ ਹਨ ਅਤੇ ਦੇਖਦੇ ਹੀ ਦੇਖਦੇ ਇਹ ਕਾਰਾਂ ਅਤੇ ਗਲੀ ਦੀਆਂ ਲਾਈਟਾਂ ਧਰਤੀ ‘ਚ ਸਮਾ ਜਾਂਦੀਆਂ ਹਨ। ਇਸ ਦਾਰਨ ਸੜਕ ‘ਤੇ ਲੋਕ ਬੇਫਿਕਰ ਆਉਂਦੇ ਜਾਂਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿ ਕੁਝ ਹੀ ਪਲਾਂ ‘ਚ ਉਨ੍ਹਾਂ ਦੀ ਨਜ਼ਰਾਂ ਦੇ ਸਾਹਮਣੇ ਇਹ ਘਟਨਾ ਵਾਪਰਨ ਵਾਲੀ ਹੈ। ਇਸ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਕਿ ਮੰਨੋ ਧਰਤੀ ਨੇ ਕਾਰਾਂ ਨੂੰ ਖਾਹ ਲਿਆ ਹੋਵੇ। ਜ਼ਮੀਨ ਖਿਸਕਣ ਦੌਰਾਨ ਸੜਕ ਦੇ ਨਾਲ ਲੱਗਦੀ ਜੋ ਕੰਧ ਡਿੱਗੀ ਹੈ ਉਹ ਕਰੀਬ 120 ਸਾਲ ਪੁਰਾਣੀ ਸੀ। ਉਸ ਦੇ ਆਲੇ-ਦੁਆਲੇ ਦੇ ਕਰੀਬ 19 ਘਰਾਂ ਨੂੰ ਖਾਲੀ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬਾਲਟੀਮੋਰ ਸ਼ਹਿਰ ‘ਚ ਲਗਾਤਾਰ ਭਾਰੀ ਬਾਰਸ਼ ਕਾਰਨ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਸਨ।

468 ad