ਜਦੋਂ ਪੁਲਸ ਦੀ ਰੇਡ ਨੇ ਪੁਲਸ ਨੂੰ ਹੀ ਪਾਈਆਂ ਭਾਜੜਾਂ

ਜਗਰਾਓਂ : ਹੋਇਆ ਇੰਝ ਕਿ ਪੁਲਸ ਨੂੰ ਸ਼ਨੀਵਾਰ ਰਾਤ 11 ਵਜੇ ਸੂਚਨਾ ਮਿਲੀ ਕਿ ਡਿਸਪੋਜਲ ਰੋਡ ‘ਤੇ ਕੁਝ ਲੋਕ ਜੂਆ ਖੇਡ ਰਹੇ ਹਨ। ਇਸ ਦੌਰਾਨ ਪੁਲਸ ਨੇ ਜਦੋਂ ਉਕਤ ਜਗ੍ਹਾ Jagroan‘ਤੇ ਰੇਡ ਮਾਰੀ ਤਾਂ ਚਾਰ ਲੋਕਾਂ ਨੂੰ ਜੂਆ ਖੇਡਦੇ ਹੋਏ ਗ੍ਰਿਫਤਾਰ ਕੀਤਾ। ਜੂਆ ਖੇਡ ਰਹੇ ਲੋਕਾਂ ਵਿਚ ਦੋ ਪੁਲਸ ਮੁਲਾਜ਼ਮ ਵੀ ਸਨ। ਪੁਲਸ ਦੀ ਰੇਡ ਦੇਖ ਕੇ ਉਥੇ ਮੌਜੂਦ ਪੁਲਸ ਮੁਲਾਜ਼ਮ ਅਤੇ ਹੋਰਾਂ ਨੂੰ ਭਾਜੜਾਂ ਪੈ ਗਈਆਂ ਅਤੇ ਉਹ ਭੱਜ ਨਿਕਲੇ, ਜਿਸ ਦੌਰਾਨ ਦੋਸ਼ੀ ਪੁਲਸ ਮੁਲਾਜ਼ਮ ਭੱਜਣ ਵਿਚ ਕਾਮਯਾਬ ਹੋ ਗਏ। 
ਇਸ ਦੌਰਾਨ ਪੁਲਸ ਨੇ ਚਾਰ ਦੋਸ਼ੀਆਂ ਨੂੰ ਫੜ ਲਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਤੋਂ ਸਾਨੂੰ ਤਾਸ਼ ਅਤੇ 35 ਹਜ਼ਾਰ ਰੁਪਏ ਬਰਾਮਦ ਹੋਏ ਹਨ। ਫਰਾਰ ਹੋਣ ਵਾਲੇ ਪੁਲਸ ਮੁਲਾਜ਼ਮਾਂ ਵਿਚ ਹੌਲਦਾਰ ਹਰਕੇਸ਼ ਕੁਮਾਰ, ਕਾਂਸਟੇਬਲ ਗੁਰਦਾਸ ਸਿੰਘ ਸ਼ਾਮਲ ਹਨ। ਪੁਲਸ ਇਨ੍ਹਾਂ ਪੁਲਸ ਮੁਲਾਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ।

468 ad