ਜਦੋਂ ਕੈਪਟਨ ਦੀ ਸਰਕਾਰ ਸੀ ਤਾਂ ਦਿੱਲੀ ਤਕ ਬੋਲਦਾ ਸੀ ਡੰਕਾ

ਜਦੋਂ ਕੈਪਟਨ ਦੀ ਸਰਕਾਰ ਸੀ ਤਾਂ ਦਿੱਲੀ ਤਕ ਬੋਲਦਾ ਸੀ ਡੰਕਾ

ਪਟਿਆਲਾ-ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਅੱਜ ਇਥੇ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿਚ ਚੋਣ ਮੀਟਿੰਗਾਂ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਟਿਆਲਵੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਦਾ ਬੇੜਾ ਗਰਕ ਕਰਨ ਵਾਲੇ ਬਾਦਲਾਂ ਨੂੰ ਸਬਕ ਸਿਖਾਉਣ ਅਤੇ ਪਟਿਆਲਾ ਤੋਂ ਪ੍ਰਨੀਤ ਕੌਰ ਨੂੰ ਵੱਡੀ ਲੀਡ ਤੋਂ ਚੋਣ ਜਿਤਾਉਣ। ਸਰਨਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦਾ ਪੰਥ, ਪੰਜਾਬ ਅਤੇ ਪੰਜਾਬੀਅਤ ਨਾਲ ਕੋਈ ਸਰੋਕਾਰ ਨਹੀਂ, ਜਦਦਿ ਕੈਪਟਨ ਅਮਰਿੰਦਰ ਸਿੰਘ ਸੱਚਾ ਸਿੱਖ ਅਤੇ ਸੱਚਾ ਪੰਜਾਬੀ ਹੈ। ਲਿਹਾਜ਼ਾ ਸਮੁੱਚੀ ਸੰਗਤ ਇਹ ਉਹ ਚੋਣ ਜਿਤਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਸਿਆਸੀ ਤੌਰ ‘ਤੇ ਤਗੜਾ ਕਰੇ, ਤਾਂ ਕਿ 2017 ‘ਚ ਪੰਜਾਬ ਤੋਂ ਬਾਦਲਾਂ ਦਾ ਬੋਰੀ- ਬਿਸਤਰਾ ਗੋਲ ਕੀਤਾ ਜਾ ਸਕੇ।  ਕੈਪਟਨ ਅਮਰਿੰਦਰ ਸਿੰਘ ਦੇ ਰਾਜ 2002 ਦੀ ਗੱਲ ਕਰਦਿਆਂ ਸਰਨਾ ਨੇ ਕਿਹਾ ਕਿ ਜਦੋਂ ਪਟਿਆਲਾ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਤਾਂ ਦਿੱਲੀ ਤਕ ਡੰਕਾ ਬੋਲਦਾ ਸੀ ਕਿ ਪਟਿਆਲਾ ਜਾ ਕੇ ਜ਼ਮੀਨਾਂ ਖਰੀਦੋ, ਉਨ੍ਹਾਂ ਦੀਆਂ ਜ਼ਮੀਨਾਂ ਅਤੇ ਪਲਾਟ ਡਬਲ ਹੋ ਜਾਣਗੇ। ਉਸ ਸਮੇਂ ਵੱਡੇ ਪੱਧਰ ‘ਤੇ ਦਿੱਲੀ ਤੋਂ ਆ ਕੇ ਲੋਕਾਂ ਨੇ ਪਟਿਆਲਾ ਵਿਚ ਜ਼ਮੀਨਾਂ ਖਰੀਦੀਆਂ ਪ੍ਰਾਪਰਟੀ ਦਾ ਕਾਰੋਬਾਰ ਇੰਨਾ ਚੱਲਿਆ ਕਿ ਹਰ ਇਕ ਦੇ ਘਰ ਖੁਸ਼ਹਾਲੀ ਆਈ ਪਰ ਜਦੋਂ 2007 ਵਿਚ ਗਲਤੀ ਨਾਲ ਅਕਾਲੀਆਂ ਦੀ ਸਰਕਾਰ ਬਣ ਗਈ ਤਾਂ ਪ੍ਰਾਪਰਟੀ ਕਾਰੋਬਾਰ ਸਮੇਤ ਹੋਰ ਸਮੁੱਚੇ ਕਾਰੋਬਾਰ ਮੁੱਦੇ ਮੂੰਹ ਡਿੱਗ ਪਏ। 
ਸਰਨਾ ਨੇ ਕਿਹਾ ਕਿ 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਵਿਚ ਫਿਰ ਤੋਂ ਇਹ ਹਵਾ ਪਹੁੰਚੀ ਕਿ ਅਮਰਿੰਦਰ ਸਿੰਘ ਮੁੱਖ ਮੰਤਰੀ ਬਣ ਰਹੇ ਹਨ ਤਾਂ ਲੋਕਾਂ ਨੇ ਫਿਰ ਤੋਂ ਪਟਿਆਲਾ ਵਿਚ ਇਨਵੈਸਟਮੈਂਟ ਸ਼ੁਰੂ ਕਰ ਦਿੱਤੀ। 2012 ਦੀਆਂ ਚੋਣਾਂ ਤੋਂ 3 ਮਹੀਨੇ ਪਹਿਲਾਂ ਪ੍ਰਾਪਰਟੀ ਦਾ ਕਾਰੋਬਾਰ ਫਿਰ ਚੱਲਿਆ ਅਤੇ ਕਰੋੜਾਂ ਰੁਪਏ ਦੇ ਸੌਦੇ ਹੋਏ। ਪਟਿਆਲਾ ਦੇ ਲੋਕਾਂ ਨੂੰ ਆਸ ਦੀ ਕਿਰਨ ਜਾਗੀ ਕਿ ਪਟਿਆਲਾ ਹੁਣ ਤਰੱਕੀ ਕਰੇਗਾ। ਮੁੱਖ ਮੰਤਰੀ ਦਾ ਸ਼ਹਿਰ ਬਣੇ ਜਾਣ ਤੋਂ ਬਾਅਦ ਪਟਿਆਲਾ ‘ਚ ਖੁਸ਼ਹਾਲੀ ਆ ਗਈ ਪਰ ਸਰਕਾਰ ਨਾ ਬਣਨ ਕਾਰਨ ਫਿਰ ਤੋਂ ਪਟਿਆਲਾ ਦਾ ਵੱਡਾ ਨੁਕਸਾਨ ਹੋਇਆ। ਪਿਛਲੇ ਢਾਈ ਸਾਲਾਂ ਤੋਂ ਪਟਿਆਲਾ ਦਾ ਕਾਰੋਬਾਰ ਬਿਲਕੁਲ ਠੱਪ ਪਿਆ ਹੈ। ਇਸਦਾ ਕਾਰਨ ਬਾਦਲਾਂ ਦੀ ਪੰਜਾਬ ਅਤੇ ਖਾਸਕਰ ਪਟਿਆਲਾ ਵਿਰੋਧੀ ਮਾਨਸਿਕਤਾ ਹੈ, ਕਿਉਂਕਿ ਬਾਦਲ ਨਹੀਂ ਚਾਹੁੰਦੇ ਕਿ ਆਮ ਲੋਕਾਂ ਕੋਲ ਪੈਸਾ ਆਵੇ।  ਅਜਿਹੇ ਵਿਚ ਜ਼ਰੂਰੀ ਹੈ ਕਿ ਪੰਜਾਬ ਫਿਰ ਤੋਂ ਅਮਰਿੰਦਰ ਸਿੰਘ ਦੀ ਸਰਕਾਰ ਬਣਾਉਣ ਲਈ ਪਟਿਆਲਾ ਦੀ ਇਹ ਜ਼ਿਮਨੀ ਚੋਣ ਪ੍ਰਨੀਤ ਕੌਰ ਨੂੰ ਵੱਡੀ ਲੀਡ ਨਾਲ ਜਿਤਾਈ ਜਾਵੇ, ਤਾਂ ਕਿ 2017 ਵਿਚ ਕਾਂਗਰਸ ਸਰਕਾਰ ਬਣਨ ਦਾ ਮੁੱਢ ਬੱਝ ਸਕੇ।

468 ad