ਜਦੋਂ ‘ਆਪ’ ਨੇਤਾ ਨੇ ਲਹਿਰਾਇਆ ਉਲਟਾ ਤਿਰੰਗਾ

ਨਵੀਂ ਦਿੱਲੀ— ਆਮ ਆਦਮੀ ਪਾਰਟੀ ਜੋ ਹਮੇਸ਼ਾ ਹੀ ਸੁਰਖੀਆਂ ‘ਚ ਰਹਿੰਦੀ ਹੈ ਦੇ ਨੇਤਾ ਮਨੀਸ਼ ਸਿਸੋਦਿਆ ਨੇ ਅੱਜ ਸੁਤੰਤਰਤਾ ਦਿਵਸ ‘ਤੇ ਦਿੱਲੀ ਦੇ ਪਟਪੜਗੰਜ ‘ਚ ਉਲਟਾ APP Leaderਤਿਰੰਗਾ ਝੰਡਾ ਲਹਿਰਾਇਆ। ਇਸ ਤੋਂ ਬਾਅਦ ਬਿਨਾਂ ਹੈਲਮੇਟ ਦੇ ਸੜਕਾਂ ‘ਤੇ ਬਾਈਕ ਰੈਲੀ ਕੱਢੀ। ਦੇਖਿਆ ਜਾਵੇ ਤਾਂ ਸਿਸੋਦਿਆ ਨੇ ਉਲਟਾ ਤਿਰੰਗਾ ਲਹਿਰਾ ਕੇ ਅਤੇ ਬਿਨਾਂ ਹੈਲਮੇਟ ਦੇ ਸੜਕਾਂ ‘ਤੇ ਬਾਈਕ ਚਲਾ ਕੇ ਆਪਣੀ ਲਾਪਰਵਾਹੀ ਦਾ ਸਬੂਤ ਦਿੱਤੀ ਹੈ। 
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇਸੇ ਨੇਤਾ ਦੇ ਪਟਪੜਗੰਜ ਇਲਾਕੇ ‘ਚ ਕਿਸੇ ਨੇ ਗੁੰਡਾਗਰਦੀ ਦੇ ਪੋਸਟਰ ਲਗਵਾ ਦਿੱਤੇ ਸਨ। ਇਨ੍ਹਾਂ ਪੋਸਟਰਾਂ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਸਥਾਨਕ ਲੋਕ ਬਿਜਲੀ-ਪਾਣੀ ਦੀ ਭਾਰੀ ਪ੍ਰੇਸ਼ਾਨੀ ਝੱਲ ਰਹੇ ਹਨ, ਪਰ ਵਿਧਾਇਕ ਜੀ ਜਨਤਾ ਦੀਆਂ ਸਮੱਸਿਆਵਾਂ ਸੁਣਨ ਅਤੇ ਉਨ੍ਹਾਂ ਨੂੰ ਸੁਲਝਾਉਣ ਲਈ ਕੁਝ ਨਹੀਂ ਕਰ ਰਹੇ ਅਤੇ ਘਰ ਜਾਂ ਦਫਤਰ, ਕਿਤੇ ਨਹੀਂ ਮਿਲ ਰਹੇ ਹਨ।

468 ad