ਜਥੇਦਾਰ ਭਾਈ ਧਿਆਨ ਸਿੰਘ ਮੰਡ ‘ਤੇ ਹੋਰਨਾਂ ਨੂੰ ਗ੍ਰਿਫ਼ਤਾਰ ਕਰਨਾ, ਧਰਮ ਦੀ ਅਤੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਉਤੇ ਕੌਝਾ ਹਮਲਾ : ਅੰਮ੍ਰਿਤਸਰ ਦਲ

4ਫਰੀਦਕੋਟ, 10 ਅਪ੍ਰੈਲ ( ਜਗਦੀਸ਼ ਬਾਂਬਾ ) “ਗੁਰਸਿੱਖਾਂ ਨੂੰ ਜਾਂ ਸਿੱਖ ਕੌਮ ਦੇ ਤਖ਼ਤ ਸਾਹਿਬਾਨਾ ਦੇ ਜਥੇਦਾਰ ਸਾਹਿਬਾਨ ਨੂੰ ਤਖ਼ਤਾਂ ਅਤੇ ਗੁਰੂਘਰਾਂ ਦੇ ਦਰਸ਼ਨ ਕਰਨ ਅਤੇ ਸਰਧਾ ਭੇਟ ਕਰਨ ਦੇ ਮਿਲੇ ਧਾਰਮਿਕ ਆਜ਼ਾਦੀ ਵਾਲੇ ਅਧਿਕਾਰਾਂ ਨੂੰ ਕੋਈ ਵੀ ਹਕੂਮਤ ਜਾਂ ਜ਼ਾਬਰ ਹੁਕਮਰਾਨ ਕਤਈ ਨਹੀਂ ਰੋਕ ਸਕਦੇ, ਪਰ ਦੁੱਖ ਅਤੇ ਅਫਸੋਸ ਹੈ ਕਿ ਭਾਈ ਧਿਆਨ ਸਿੰਘ ਮੰਡ ਐਕਟਿੰਗ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਭਾਈ ਮੋਹਕਮ ਸਿੰਘ ਯੂਨਾਈਟਡ ਅਕਾਲੀ ਦਲ, ਜਰਨੈਲ ਸਿੰਘ ਸਖੀਰਾ, ਪਰਮਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਨੂੰ ਪੰਜਾਬ ਪੁਲਿਸ ਨੇ ਸੰਭੂ ਬਾਰਡਰ ਤੋਂ ਇਲਾਵਾ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਰਨਲ ਸਕੱਤਰ ਨੂੰ ਮੀਟਿੰਗ ਦੌਰਾਨ ਜ਼ਬਰੀ ਬਿਨ•ਾਂ ਕਿਸੇ ਤਰ•ਾਂ ਦੇ ਦੋਸ਼ ਜਾਂ ਧਾਰਾ ਤੋਂ ਗ੍ਰਿਫ਼ਤਾਰ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਵਿਚ ਕਾਨੂੰਨ ਤੇ ਇਨਸਾਫ਼ ਨਾਮ ਦੀ ਕੋਈ ਚੀਜ ਬਾਕੀ ਨਹੀਂ ਬਚੀ, ਇਥੇ ਜੰਗਲ ਦਾ ਰਾਜ ਹੈ । ਇਹ ਵਿਚਾਰ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਿਆਸੀ ਮਾਮਲਿਆ ਦੀ ਕਮੇਟੀ ਦੇ ਮੈਬਰਾਂ ਦੀ ਹੋਈ ਹੰਗਾਮੀ ਮੀਟਿੰਗ ਵਿਚ ਉਭਰਕੇ ਸਾਹਮਣੇ ਆਏ ਇਹ ਮੀਟਿੰਗ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਭਾਈ ਧਿਆਨ ਸਿੰਘ ਮੰਡ ਅਤੇ ਹੋਰਨਾਂ ਦੀ ਪੰਜਾਬ ਸਰਕਾਰ ਵੱਲੋ ਗੈਰ-ਕਾਨੂੰਨੀ ਤਰੀਕੇ ਕੀਤੀਆ ਗਈਆ ਗ੍ਰਿਫ਼ਤਾਰੀਆਂ ਤੋ ਉਤਪੰਨ ਹੋਈ ਸਥਿਤੀ ਤੇ ਵਿਚਾਰ ਕਰਨ ਅਤੇ ਇਸ ਵਿਰੁੱਧ ਲੋਕ ਲਹਿਰ ਤਿਆਰ ਕਰਨ ਲਈ ਸੱਦੀ ਗਈ ਸੀ। ਆਗੂਆਂ ਨੇ ਵਿਚਾਰ ਪ੍ਰਗਟਾਉਦੇ ਹੋਏ ਕਿਹਾ ਕਿ ਪੰਜਾਬ ਦੀ ਬਾਦਲ ਹਕੂਮਤ ਨੇ ਇਹ ਗ੍ਰਿਫ਼ਤਾਰੀਆ ਦੇ ਅਮਲ ਕਰਕੇ ਧਰਮ ਦੀ ਆਜ਼ਾਦੀ, ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ, ਮੀਟਿੰਗਾਂ ਕਰਨ ਦੀ ਆਜ਼ਾਦੀ, ਜ਼ਮਹੂਰੀਅਤ ਅਤੇ ਅਮਨਮਈ ਤਰੀਕੇ ਆਪਣੀਆ ਸਿਆਸੀ ਸਰਗਰਮੀਆ ਕਰਨ ਦੀ ਆਜ਼ਾਦੀ, ਬਰਾਬਰਤਾ ਦੇ ਅਧਿਕਾਰ ਅਤੇ ਆਪਣੇ ਕੌਮੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੀ ਆਜ਼ਾਦੀ ਉਤੇ ਡਾਕਾ ਮਾਰਿਆ ਹੈ।। ਮੀਟਿੰਗ ‘ਚ ਹਾਜਰੀਨ ਮੈਬਰਾਂ ਨੇ ਇਸ ਗੱਲ ਦੀ ਨਿਖੇਧੀ ਵੀ ਕੀਤੀ ਹੈ ਕਿ ਜੋ ਸਰਬੱਤ ਖ਼ਾਲਸਾ ਦੇ 7 ਲੱਖ ਦੇ ਇਕੱਠ ਵੱਲੋ ਅਮਨਮਈ ਤੇ ਜਮਹੂਰੀਅਤ ਤਰੀਕੇ ਕੌਮੀ ਫੈਸਲੇ ਕੀਤੇ ਗਏ ਸਨ, ਜਦੋਂ ਉਹਨਾਂ ਕੌਮੀ ਫੈਸਲਿਆ ਨੂੰ ਲਾਗੂ ਕਰਨ ਲਈ ਜਥੇਦਾਰ ਸਾਹਿਬਾਨ ਤੇ ਸਿੱਖ ਕੌਮ ਅਮਲੀ ਰੂਪ ਵਿਚ ਸਰਗਰਮ ਹੋਏ ਤਾਂ ਹੁਕਮਰਾਨਾਂ ਨੇ ਘਬਰਾਹਟ ਤੇ ਬੁਖਲਾਹਟ ਵਿਚ ਆ ਕੇ ਅਜਿਹੇ ਗੈਰ-ਕਾਨੂੰਨੀ ਅਮਲ ਕਰ ਰਹੀ ਹੈ ਜਿਸ ਨੂੰ ਸਿੱਖ ਕੌਮ ਕਤਈ ਪ੍ਰਵਾਨ ਨਹੀਂ ਕਰੇਗੀ ਜਦੋਕਿ ਅਜਿਹੇ ਅਮਲ ਸਿੱਖ ਕੌਮ ਦੀ ਆਵਾਜ਼ ਨੂੰ ਦਬਾਉਣ ਵਿਰੁੱਧ ਅਤੇ ਹੁਕਮਰਾਨਾਂ ਵੱਲੋ ਸਿਆਸੀ ਤੌਰ ਤੇ ਆਪਣੀ ਗੱਲ ਨੂੰ ਜ਼ਬਰੀ ਠੋਸਣ ਲਈ ਕੀਤੇ ਜਾ ਰਹੇ ਹਨ। ਆਗੂਆਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜੋ ਇਸ ਸਮੇਂ ਯੂ.ਕੇ. ਦੇ ਦੌਰੇ ਤੇ ਹਨ, ਉਹਨਾਂ ਨੇ ਵੀ ਸਕੌਟਿਸ ਅਤੇ ਬਰਤਾਨੀਆ ਦੀ ਪਾਰਲੀਮੈਂਟ ਵਿਖੇ ਸਿੱਖਾਂ ਦੇ ਵਿਧਾਨਿਕ ਹੱਕਾਂ ਦੇ ਹੋ ਰਹੇ ਉਲੰਘਣ ਸੰਬੰਧੀ ਡੋਜੀਅਰ ਭੇਜਿਆ ਜਾ ਰਿਹਾ ਹੈ ਤਾਂ ਕਿ ਸ. ਮਾਨ ਸਿੱਖ ਹੱਕਾਂ ਦੀ ਰਾਖੀ ਲਈ ਅਤੇ ਹੋ ਰਹੇ ਜ਼ਬਰ-ਜੁਲਮ ਵਿਰੁੱਧ ਉਥੋ ਦੇ ਹੁਕਮਰਾਨਾਂ ਕੋਲ ਸਿੱਖ ਕੌਮ ਦੀ ਆਵਾਜ਼ ਪਹੁੰਚਾ ਸਕਣ। ਮੀਟਿੰਗ ਵਿਚ ਜਥੇਦਾਰ ਭਾਗ ਸਿੰਘ ਮੀਤ ਪ੍ਰਧਾਨ, ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਅਕਾਲੀ ਦਲ, ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਮਾਸਟਰ ਕਰਨੈਲ ਸਿੰਘ ਨਾਰੀਕੇ, ਸੁਰਜੀਤ ਸਿੰਘ ਕਾਲਾਬੂਲਾ (ਚਾਰੇ ਜਰਨਲ ਸਕੱਤਰ), ਸੂਬੇਦਾਰ ਮੇਜਰ ਸਿੰਘ, ਹਰਭਜਨ ਸਿੰਘ ਕਸ਼ਮੀਰੀ, ਅਵਤਾਰ ਸਿੰਘ ਖੱਖ, ਕੁਲਦੀਪ ਸਿੰਘ ਭਾਗੋਵਾਲ, ਗੋਪਾਲ ਸਿੰਘ ਝਾੜੋ ਚੰਡੀਗੜ•, ਸਿਮਰਨਜੀਤ ਸਿੰਘ ਐਡਵੋਕੇਟ, ਬਹਾਦਰ ਸਿੰਘ ਭਸੌੜ ਆਦਿ ਆਗੂ ਹਾਜ਼ਰ ਸਨ ।

468 ad

Submit a Comment

Your email address will not be published. Required fields are marked *