ਜਥੇਦਾਰ ਤਰਸੇਮ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਲੀਫੋਰਨੀਆ ਦਾ ਪ੍ਰਧਾਨ ਨਿਯੁਕਤ ਕਰਨ ਤੇ ਅਕਾਲੀ ਦਲ (ਅ) ਕੈਨੇਡਾ ਵਲੋਂ ਵਧਾਈ

Jathedar Tarsem Singh

ਟਰਾਂਟੋ 8 ਅਕਤੂਬਰ- ਸ਼੍ਰੋਮਣੀ ਅਕਾਲੀ ਦੱਲ ਅੰਮ੍ਰਿਤਸਰ ਅਮਰੀਕਾ ਦੇ ਸਪੋਕਸਮੇਨ ਤੇ ਮੀਡੀਆ ਅਡਵਾਈਜ਼ਰ ਸ਼ ਸਰਬਜੀਤ ਸਿੰਘ ਵੱਲੋਂ  ਨਿਊਯਾਰਕ ਦਫਤਰ ਤੋਂ ਪ੍ਰੈਸ ਦੇ ਨਾਮ ਜਾਰੀ ਕੀਤੇ ਬਿਆਨ ਅਨੁਸਾਰ ਪ੍ਰਧਾਨ ਸੁਰਜੀਤ ਸਿੰਘ ਕੁਲਾਰ ਨੇ ਜਥੇਦਾਰ ਤਰਸੇਮ ਸਿੰਘ ਨੂੰ ਕੈਲੇਫੋਰਨੀਆ ਸਟੇਟ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ, ਤੇ ਉਂਨਾਂ ਨੂੰ ਕੈਲੇਫੋਰਨੀਆ ਸਟੇਟ ਦੇ ਜਥੇਬੰਧਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਮੀਟਿਗਾਂ, ਨਵੇਂ ਮੈਂਬਰ ਭਰਤੀ ਕਰਨ ਤੇ ਨਵੰਬਰ ਵਿੱਚ ਯੂਬਾ ਸਿਟੀ ਵਿੱਚ ਸਲਾਨਾ ਨਗਰ ਕੀਰਤਨ ਵਿੱਚ ਪਾਰਟੀ ਦੀ ਵੱਡੇ ਪੱਧਰ ਤੇ  ਸ਼ਮੂਲੀਅਤ ਅਤੇ ਕੈਲੇਫੋਰਨੀਆ ਵਿੱਚ “ਖਾਲਿਸਤਾਨ” ਦੀ ਮੰਗ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਤੇਜੀ ਲਿਆਉਣ ਲਈ ਸਾਰੀ ਜਿੰਮੇਵਾਰੀ ਸੌਂਪ ਦਿੱਤੀ ਗਈ ਹੈ।
ਇਸ ਨਿਯੁਕਤੀ ਤੇ ਖੁਸ਼ੀ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਵਲੋ ਸ੍ਰæ ਸੁਖਮਿੰਦਰ ਸਿੰਘ ਹੰਸਰਾ, ਭਾਈ ਕਰਨੈਲ ਸਿੰਘ ਫਤਹਿਗੜ ਸਾਹਿਬ, ਭਾਈ ਪਾਲਾ ਸਿੰਘ ਮੁਕੰਦਪੁਰ, ਭਾਈ ਮਨਜੀਤ ਸਿੰਘ, ਭਾਈ ਰਣਜੀਤ ਸਿੰਘ ਮਾਨ ਤੋਂ ਇਲਾਵਾ ਸ੍ਰæ ਮਨਵੀਰ ਸਿੰਘ ਮਾਂਟਰੀਅਲ ਅਤੇ ਕੈਨੇਡਾ ਈਸਟ ਦੇ ਯੂਥ ਵਿੰਗ ਦੇ ਮੁੱਖੀ ਪਰਮਿੰਦਰ ਸਿੰਘ ਪਾਂਗਲੀ ਨੇ ਵਿਸ਼ੇਸ਼ ਵਧਾਈ ਭੇਜੀ ਹੈ।
ਸ੍ਰæ ਹੰਸਰਾ ਨੇ ਕਿਹਾ ਕਿ ਜਥੇਦਾਰ ਤਰਸੇਮ ਸਿੰਘ ਸੱਚੇ ਸੁੱਚੇ, ਪੰਥਕ, ਅਤੇ ਨਿਰੋਲ ਖਾਲਿਸਤਾਨੀ ਯੋਧੇ ਹਨ। ਉਨ੍ਹਾਂ ਦੀ ਸਖਸ਼ੀਅਤ ਪਾਰਟੀ ਨੂੰ ਕੈਲੀਫੋਰਨੀਆ ਸਟੇਟ ਵਿੱਚ ਮੁੜ ਸੁਰਜੀਤ ਕਰੇਗੀ। ਹੰਸਰਾ ਨੇ ਕਿਹਾ ਕਿ ਇਹ ਨਿਯੁਕਤੀ ਕੈਲੀਫੋਰਨੀਆਂ ਵਿੱਚ ਪਾਰਟੀ ਲਈ ਪੁਨਰ ਸੁਰਜੀਤ ਲਈ ਵਰਦਾਨ ਸਿੱਧ ਹੋਵੇਗੀ।
ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ ਉਹ ਜਲਦ ਤੋਂ ਜਲਦ ਕੈਲੀਫੋਰਨੀਆ ਵਿੱਚ ਪਾਰਟੀ ਦੀ ਇਕਾਈ ਸਥਾਪਿਤ ਕਰਨ ਲਈ ਰਾਤ ਦਿਨ ਇੱਕ ਕਰ ਦੇਣ ਤਾਂ ਕਿ ਪਾਰਟੀ ਦਾ ਮੁਕਮਮਲ ਜਥੇਬੰਦਕ ਢਾਂਚਾ ਐਲਾਨਿਆ ਜਾ ਸਕੇ।

468 ad

Submit a Comment

Your email address will not be published. Required fields are marked *