ਜਗੀਰ ਕੌਰ ਨੂੰ ਝਟਕਾ – ਹਾਈਕੋਰਟ ਵੱਲੋਂ ਬੇਗੋਵਾਲ ਦੀ ਵਿਵਾਦਪੂਰਨ ਜ਼ਮੀਨ ਉਪਰ ਉਸਾਰੀ ‘ਤੇ ਰੋਕ

ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਅੱਜ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਭੁਲੱਥ ਤੋਂ ਅਕਾਲੀ ਵਿਧਾਇਕਾ ਬੀਬੀ ਜਗੀਰ ਕੌਰ ਨੂੰ ਅੱਜ ਝਟਕਾ ਦਿੰਦਿਆਂ ਬੇਗੋਵਾਲ ਦੀ ਅਦਾਲਤੀ ਵਿਵਾਦ ਅਧੀਨ ਚੱਲ ਰਹੀ ਜ਼ਮੀਨ ‘ਚ ਉਨ੍ਹਾਂ ਵੱਲੋਂ ਕਥਿਤ ਤੌਰ ‘ਤੇ ਕੀਤੀ ਜਾ ਰਹੀ ਉਸਾਰੀ ਉੱਤੇ ਅੰਤ੍ਰਿਮ ਰੋਕ ਲਗਾ ਦਿੱਤੀ ਗਈ ਹੈ। ਇਸ 20 ਏਕੜ ਦੇ ਕਰੀਬ ਜ਼ਮੀਨ ਦੀ ਕੀਮਤ 100 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ। ਬੇਗੋਵਾਲ ਨਗਰ ਪੰਚਾਇਤ ਨਾਲ ਹੀ ਸਬੰਧਿਤ ਜਾਰਜ ਸ਼ੁੱਭ ਨਾਮੀਂ ਸ਼ਖ਼ਸ ਵੱਲੋਂ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰ ਬੀਬੀ ਜਗੀਰ ਕੌਰ ਉੱਤੇ ਜਿੱਥੇ ਇਸ ਜ਼ਮੀਨ ਉੱਤੇ ਨਜਾਇਜ਼ ਕਬਜ਼ਾ ਕੀਤਾ ਗਿਆ ਹੋਣ ਅਤੇ ਹੁਣ ਵਿਭਾਗੀ ਨੋਟਿਸਾਂ ਦੇ ਬਾਵਜੂਦ ਵੀ ਸ਼ਰੇਆਮ ਉਸਾਰੀ ਕੀਤੀ ਜਾ ਰਹੀ ਹੋਣ ਦੇ ਦੋਸ਼ ਲਗਾਏ ਗਏ ਹਨ ਜਿਸ ਸਬੰਧ ਵਿਚ ਪੰਜਾਬ ਸਰਕਾਰ, ਲੋਕਪਾਲ ਪੰਜਾਬ, ਅਕਾਲੀ ਵਿਧਾਇਕਾ ਬੀਬੀ ਜਗੀਰ ਕੌਰ, ਡੀ.ਸੀ. ਕਪੂਰਥਲਾ ਆਦਿ ਨੂੰ 28 ਅਕਤੂਬਰ ਲਈ ਨੋਟਿਸ ਵੀ ਜਾਰੀ ਕੀਤੇ ਜਾ ਚੁੱਕੇ ਹਨ। 

468 ad