ਛੋਟੇ ਕੰਮ ਧੰਦਿਆਂ ਤੋਂ ਕਾਰਪੋਰੇਟ ਟੈਕਸ ਘਟਾਇਆ ਜਾਵੇਗਾ- ਐਨ ਡੀ ਪੀ

ਟਰਾਂਟੋ- ਐਨæ ਡੀæ ਪੀæ ਲੀਡਰ ਐਂਡਰਾ ਹੋਰਵੈਥ ਨੇ ਅੱਜ ਵਾਅਦਾ ਕੀਤਾ ਕਿ ਜੇਕਰ ਉਹਨਾਂ ਦੀ ਪਾਰਟੀ ਸੱਤਾ ਵਿਚ ਆ ਗਈ ਤਾਂ ਛੋਟੇ ਕੰਮ ਧੰਦਿਆਂ ਤੋਂ ਕਾਰਪਰੇਟ ਟੈਕਸ ਘਟਾਏ ਜਾਣਗੇ। ਉਹਨਾਂ ਕਿਹਾ ਕਿ ਸਾਲ 2016 ਤੱਕ ਛੋਟੇ ਕੰਮ ਧੰਦਿਆਂ ਵਿਚ ਲੱਗੇ ਲੋਕਾਂ ਨੂੰ 4æ5 ਫੀਸਦੀ ਟੈਕਸਾਂ ਵਿਚ ਕਟੌਤੀਆਂ ਦੀ ਰਾਹਤ ਦਿੱਤੀ ਜਾਵੇਗੀ, ਜਿਸ ਕਾਰਨ Anderia Horwathਹਰਾ ਸਾਲ ਸਰਕਾਰ ਨੂੰ 90 ਮਿਲੀਅਨ ਡਾਲਰ ਦੀ ਆਮਦਨ ਦਾ ਫਰਕ ਪਵੇਗੀ। ਉਹਨਾਂ ਕਿਹਾ ਕਿ ਟੈਕਸਾਂ ਵਿਚ ਕਟੌਤੀਆਂ ਦੇ ਨਾਲ ਅਸੀਂ ਘੱਟੋ ਘੱਟ ਉਜ਼ਰਤਾਂ ਵਿਚ ਵਾਧਾ ਕਰ ਸਕਾਂਗੇ ਅਤੇ ਇਹ ਦਰ 2016 ਤੱਕ 12 ਫੀਸਦੀ ਕਰ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਬੇਸ਼ੱਕ ਸਰਕਾਰ ਨੂੰ ਟੈਕਸਾਂ ਵਿਚ ਕਟੌਤੀਆਂ ਦੇ ਕਾਰਨ ਮਾਲੀਏ ਦਾ ਨੁਕਸਾਨ ਹੋਵੇਗਾ ਪਰ ਇਸ ਦੀ ਪੂਰਤੀ ਕੁਸ਼ਲ ਸਿਸਟਮ ਅਤੇ ਬੱਚਤਾਂ ਦੇ ਜਰੀਏ ਕਰ ਲਈ ਜਾਵੇਗੀ। ਉਹਨਾਂ ਕਿਹਾ ਕਿ ਉਨਟਾਰੀਓ ਵਿਚ ਟੈਕਸਾਂ ਦੀ ਦਰਾਂ ਇਕ ਸਮਾਨ ਨਹੀਂ ਹਨ ਅਤੇ ਛੋਟੇ ਕੰਮ ਧੰਦੇ ਜਿਹੜੇ ਸਭ ਤੋਂ ਵੱਧ ਰੁਜ਼ਗਾਰ ਪੈਦਾ ਕਰਦੇ ਹਨ, ਉਤੇ ਟੈਕਸਾਂ ਦਾ ਭਾਰ ਜ਼ਿਆਦਾ ਵਧਿਆ ਹੋਇਆ ਹੈ।

468 ad