ਚੱਪੜਚਿੜੀ ਦੇ ਮੈਦਾਨ ‘ਚ ਬਰਾੜ ਨੇ ਕੈਪਟਨ-ਬਾਦਲ ਨੂੰ ਲਲਕਾਰਿਆ

23ਮੁਹਾਲੀ, 21 ਮਈ ( ਜਗਦੀਸ਼ ਬਾਮਬਾ ) ਕਾਂਗਰਸ ਤੋਂ ਬਾਹਰ ਕੱਢੇ ਜਾਣ ਪਿੱਛੋਂ ਪੰਜਾਬ ਵਿੱਚ ਨਵੀਂ ਸਿਆਸੀ ਜ਼ਮੀਨ ਤਲਾਸ਼ ਰਹੇ ਜਗਮੀਤ ਸਿੰਘ ਬਰਾੜ ਨੇ ਚੱਪੜਚਿੜੀ ਦੇ ਇਤਿਹਾਸਕ ਮੈਦਾਨ ਤੋਂ ਪੰਜਾਬ ਵਿੱਚ ਪਰਿਵਾਰਵਾਦ ਤੇ ਰਜਵਾੜਾਸ਼ਾਹੀ ਖ਼ਿਲਾਫ਼ ਜੰਗ ਦਾ ਐਲਾਨ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਜਗਮੀਤ ਸਿੰਘ ਬਰਾੜ ਨੇ ਆਖਿਆ ਕਿ ਇਸ ਸਮੇਂ ਸੂਬੇ ਵਿੱਚ ਹਰ ਵਰਗ ਦਾ ਬੁਰਾ ਹਾਲ ਹੈ।ਉਨ੍ਹਾਂ ਆਖਿਆ ਕਿ ਅੱਜ ਦਾ ਇਕੱਠ ਕੋਈ ਸਿਆਸੀ ਨਹੀਂ ਸਗੋਂ ਪਰਿਵਾਰਵਾਦ ਤੇ ਰਜਵਾੜਾਸ਼ਾਹੀ ਦੇ ਖ਼ਿਲਾਫ਼ ਗ਼ਦਰ ਹੈ। ਨਸ਼ੇ ਦੇ ਮੁੱਦੇ ਉੱਤੇ ਕਿਸੇ ਦਾ ਨਾਮ ਲਏ ਬਿਨਾਂ ਜਗਮੀਤ ਸਿੰਘ ਬਰਾੜ ਨੇ ਆਖਿਆ ਕਿ ਸਾਲਾ ਤੇ ਭਨੋਈਆ ਚਿੱਟਾ ਵੇਚ ਰਹੇ ਹਨ ਜਿਸ ਕਾਰਨ ਨੌਜਵਾਨ ਪੀੜੀ ਦਾ ਬੁਰਾ ਹਾਲ ਹੋਇਆ ਪਿਆ ਹੈ। ਉਹਨਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪਾਖੰਡੀ ਤੱਕ ਦੱਸਿਆ।ਉਨ੍ਹਾਂ ਆਖਿਆ ਕਿ ਨਸ਼ੇ ਦੇ ਮੁੱਦੇ ਉੱਤੇ ਕੈਪਟਨ ਤੇ ਬਾਦਲ ਇੱਕੋ ਹੀ ਹਨ। ਇਸ ਕਰਕੇ ਪੂਰੇ ਮਾਮਲੇ ਦੀ ਸੀ.ਬੀ.ਆਈ. ਜਾਂਚ ਹੋਣੀ ਚਾਹੀਦੀ ਹੈ। ਰੈਲੀ ਦੌਰਾਨ ਜਗਮੀਤ ਸਿੰਘ ਬਰਾੜ ਨੇ ਆਖਿਆ ਕਿ ਮੌਜੂਦਾ ਸਮੇਂ ਵਿੱਚ ਪੰਜਾਬ ਪਰਿਵਾਰਵਾਦ, ਰਜਵਾੜਾਸ਼ਾਹੀ, ਨਸ਼ਾ, ਭ੍ਰਿਰਸ਼ਟਾਚਰ ਤੇ ਕਿਸਾਨੀ ਦੇ ਮੁੱਦੇ ‘ਤੇ ਘਿਰਿਆ ਹੋਇਆ ਹੈ।

468 ad

Submit a Comment

Your email address will not be published. Required fields are marked *