ਚੰਡੀਗੜ੍ਹ,1 ਮਈ (ਪੀਡੀ ਬੇਉਰੋ ) ਦਿਨ ਦਿਹਾੜੇ ਹੋਈ ਕਰੋੜਾਂ ਦੀ ਲੁੱਟ। ਚੰਡੀਗੜ੍ਹ ਦੇ ਦਿਲ ਸੈਕਟਰ 17 ‘ਚ ਫਾਰਐਵਰ ਜਿਊਲਰਜ਼ ਤੋਂ 10 ਕਰੋੜ ਦੇ ਕਰੀਬ ਡਾਇਮੰਡ ਤੇ 9 ਲੱਖ ਕੈਸ਼ ਲੁੱਟਿਆ ਗਿਆ ਹੈ। ਇਸ ਵੱਡੀ ਲੁੱਟ ਦੀ ਵਾਰਦਾਤ ਨੂੰ ਇੱਕ ਕੁੜੀ ਸਮੇਤ 3 ਲੁਟੇਰਿਆਂ ਨੇ ਅੰਜਾਮ ਦਿੱਤਾ ਹੈ। ਇਹਨਾਂ ਹਥਿਆਰਬੰਦ ਲੁਟੇਰਿਆਂ ਨੇ ਜਿਊਲਰੀ ਸ਼ੋਅਰੂਮ ਦੇ ਅੰਦਰ ਆਉਂਦਿਆਂ ਹੀ ਦੁਕਾਨ ਦੇ ਮਾਲਕ ਨੂੰ ਬੰਧਕ ਬਣਾ ਲਿਆ ਤੇ ਲੁੱਟ ਕਰ ਫਰਾਰ ਹੋ ਗਏ।
ਚੰਡੀਗੜ੍ਹ ਦੇ ਬਿਲਕੁਲ ਵਿਚਾਕਾਰ ਸਭ ਤੋਂ ਵੱਧ ਚਹਿਲ ਪਹਿਲ ਵਾਲੇ ਮੰਨੇ ਜਾਂਦੇ ਸੈਕਟਰ 17 ‘ਚ ਹੋਈ ਇਸ ਵੱਡੀ ਵਾਰਦਾਤ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਦੇ ਅਧਿਕਾਰੀ ਮੌਕੇ ‘ਤੇੇ ਪਹੁੰਚੇ ਹੋਏ ਹਨ। ਫਿਲਹਾਲ ਲੁਟੇਰਿਆਂ ਦੀ ਭਾਲ ਜਾਰੀ ਹੈ।