ਚੰਡੀਗੜ੍ਹ ਤੋਂ ‘ਆਪ’ ਉਮੀਦਵਾਰ ਗੁਲ ਪਨਾਗ ‘ਤੇ ਹਮਲਾ!

ਨਵੀਂ ਦਿੱਲੀ— ਚੰਡੀਗੜ੍ਹ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਤੇ ਬਾਲੀਵੁੱਡ ਅਭਿਨੇਤਰੀ ਗੁਲ ਪਨਾਗ ‘ਤੇ ਹਮਲਾ ‘ਤੇ ਬੀ. ਐੱਚ. Gul Panagਯੂ. ਕੈਂਪਸ ਵਿਚ ਹਮਲਾ ਹੋਣ ਦੀ ਗੱਲ ਨੂੰ ਲੈ ਕੇ ਅਜੀਬ ਕਿਸਮ ਦੀ ਸਥਿਤੀ ਬਣ ਗਈ ਹੈ। ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਕੇਜਰੀਵਾਲ ਲਈ ਚੋਣ ਪ੍ਰਚਾਰ ਕਰਦੇ ਸਮੇਂ ਬੀ. ਐੱਚ. ਯੂ. ਕੈਂਪਸ ਵਿਚ ਗੁਲ ਪਨਾਗ ਅਤੇ ਰਿਐਲਟੀ ਸ਼ੋਅ ‘ਐੱਮ. ਟੀ. ਵੀ. ਰੋਡੀਜ਼’ ਦੇ ਕਾਰਜਕਾਰੀ ਨਿਰਮਾਤਾ ਰਘੁ ਰਾਮ ‘ਤੇ ਹਮਲਾ ਕੀਤਾ ਗਿਆ। ਇਹ ਹਮਲਾ ਉਸ ਸਮੇਂ ਕੀਤਾ ਗਿਆ ਜਦੋਂ ਗੁਲ ਪਨਾਗ ਅਤੇ ਰਘੁ ਦੇ ਬਾਈਕ ਰੈਲੀ ਵਿਚ ਹਿੱਸਾ ਲੈ ਰਹੇ ਸਨ ਪਰ ਦੂਜੇ ਪਾਸੇ ਖੁਦ ਗੁਲ ਪਨਾਗ ਨੇ ਟਵੀਟ ਕਰਕੇ ਕਿਹਾ ਹੈ ਕਿ ”ਮੇਰੇ ‘ਤੇ ਹੋਏ ਹਮਲੇ ਦੀ ਖਬਰ ਗਲਤ ਹੈ। ਮੈਂ ਠੀਕ ਹਾਂ।”
ਹੁਣ ਸਵਾਲ ਇਹ ਉੱਠਦਾ ਹੈ ਕਿ ਜੇਕਰ ਕੁਦ ਗੁਲ ਪਨਾਗ ਇਹ ਕਹਿ ਰਹੀ ਹੈ ਕਿ ਉਹ ਠੀਕ ਹੈ ਤਾਂ ਉਸ ‘ਤੇ ਹੋਏ ਹਮਲੇ ਦੀ ਅਫਵਾਹ ਕਿਸ ਨੇ ਫੈਲਾਈ। ਦੂਜੇ ਪਾਸੇ ਰਘੁ ਰਾਮ ਦਾ ਕਹਿਣਾ ਹੈ ਕਿ ਉਸ ‘ਤੇ ਬੀ. ਐੱਚ. ਯੂ. ਵਿਚ ਚੋਣ ਪ੍ਰਚਾਰ ਦੌਰਾਨ ਹਮਲਾ ਹੋਇਆ। ਉਨ੍ਹਾਂ ਨੇ ਕਿਹਾ ਕਿ ਤਿੰਨ ਲੋਕਾਂ ਨੋ ਉਨ੍ਹਾਂ ‘ਤੇ ਹਮਲਾ ਕੀਤਾ ਹਾਲਾਂਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਭਜਾ ਦਿੱਤਾ।
ਜ਼ਿਕਰਯੋਗ ਹੈ ਕਿ ਵਾਰਾਣਸੀ ਦੀ ਲੋਕ ਸਭਾ ਸੀਟ ‘ਤੇ ਚੋਣਾਂ ਹੋਣੀਆਂ ਹਨ ਅਤੇ ਇਥੋਂ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਅਤੇ ‘ਆਪ’ ਨੇਤਾ ਆਹਮਣੇ-ਸਾਹਮਣੇ ਹਨ।

468 ad