ਚੌਹਾਨ ਨੇ ਕੇਜਰੀਵਾਲ ਨੂੰ ਦਸਿਆ ‘ਭਗੌੜਾ ਅਤੇ ਏ. ਕੇ. 49’

ਚੌਹਾਨ ਨੇ ਕੇਜਰੀਵਾਲ ਨੂੰ ਦਸਿਆ 'ਭਗੌੜਾ ਅਤੇ ਏ. ਕੇ. 49'

ਮੱਧ ਪ੍ਰਦੇਸ਼ ਦੇ ਮੁਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਜ਼ੋਰਦਾਰ ਹਮਲਾ ਕੀਤਾ ਹੈ। ਚੌਹਾਨ ਨੇ ਕੇਜਰੀਵਾਲ ਨੂੰ ‘ਏ. ਕੇ. 49’ ਕਿਹਾ ਅਤੇ ਉਨ੍ਹਾਂ ‘ਤੇ ਭਗੌੜਾ ਹੋਣ ਦਾ ਦੋਸ਼ ਵੀ ਲਗਾਇਆ।
‘ਆਪ’ ਨੂੰ ਕਾਂਗਰਸ ਦੀ ਬੀ ਟੀਮ ਕਰਾਰ ਦਿੰਦੇ ਹੋਏ ਉਨ੍ਹਾਂ ਟਵੀਟ ਕੀਤਾ ਕਿ ਸੋਨੀਆ ਤੋਂ ਬਾਅਦ ‘ਏ.ਕੇ. 49’ ਵੀ ਭਗਵਾਨ ਦੀ ਦੁਹਾਈ ਦੇ ਰਹੇ ਹਨ। ਇੰਝ ਹੀ ‘ਆਪ’ ਨੂੰ ਕਾਂਗਰਸ ਦੀ ਬੀ ਟੀਮ ਨਹੀਂ ਕਿਹਾ ਜਾਂਦਾ, ਸੋਨੀਆ ਦੀ ਰਣਨੀਤੀ ‘ਤੇ ਧਿਆਨ ਰੱਖੋ, ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕੇਜਰੀਵਾਲ ਆਉਣ ਵਾਲੇ ਦਿਨਾਂ ਵਿਚ ਕੀ ਕਦਮ ਚੁੱਕਣਗੇ। ਚੌਹਾਨ  ਨੇ ਅੱਗੇ ਲਿਖਿਆ ਕਿ ਚੀਨੀ ਯੁੱਧ ਦੇ 36 ਤਰੀਕੇ ਹੁੰਦੇ ਹਨ, ਮੈਦਾਨ ਛੱਡ ਕੇ ਭੱਜਣਾ ਸਭ ਤੋਂ ਬੇਹਤਰੀਨ ਤਰੀਕਾ ਮੰਨਿਆ ਜਾਂਦਾ ਹੈ। ਕੀ ਤੁਸੀਂ ਅਜਿਹਾ ਨਹੀਂ ਮੰਨਦੇ? ਅਰਵਿੰਦ ਕੇਜਰੀਵਾਲ ਤੋਂ ਪੁੱਛੋ।

468 ad