ਚੋਣ ਨਤੀਜਿਆਂ ਬਾਅਦ ਹੁਣ ਪ੍ਰਸ਼ਾਸਨਿਕ ਅਤੇ ਪੁਲਸ ਫੇਰਬਦਲ ਦੀਆਂ ਤਿਆਰੀਆਂ

ਜਲੰਧਰ – ਪੰਜਾਬ ‘ਚ ਚੋਣ ਨਤੀਜੇ ਐਲਾਨੇ ਜਾਣ ਤੋਂ ਬਾਅਦ ਹੁਣ ਸੂਬੇ ‘ਚ ਪ੍ਰਸ਼ਾਸਨਿਕ ਅਤੇ ਪੁਲਸ ਫੇਰਬਦਲ ਦੀਆਂ ਤਿਆਰੀਆਂ ਸ਼ੁਰੂ ਹੋ Punjabਗਈਆਂ ਹਨ। ਭਾਵੇਂ ਸੱਤਾਧਾਰੀ ਗਠਜੋੜ ਨੂੰ 13 ‘ਚੋਂ 6 ਸੀਟਾਂ ‘ਤੇ ਤਸੱਲੀ  ਕਰਨੀ ਪਈ  ਹੈ ਪਰ ਉਸ ਦੇ ਬਾਵਜੂਦ 7 ਹੋਰ ਸੀਟਾਂ ਵਿਰੋਧੀਆਂ ਦੀ ਝੋਲੀ ‘ਚ ਚਲੀਆਂ ਗਈਆਂ ਹਨ ਜਿਸ ‘ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਸ਼ਾਮਲ ਹਨ। ਸਰਕਾਰ ਇਸ  ਨੂੰ ਖਤਰੇ ਦੀ ਘੰਟੀ ਮੰਨ ਰਹੀ ਹੈ। ਸਰਕਾਰੀ ਹਲਕਿਆਂ ‘ਚ ਪਤਾ ਲੱਗਾ ਹੈ ਕਿ ਹੁਣ ਸਰਕਾਰ ‘ਤੇ ਇਸ ਗੱਲ ਲਈ ਦਬਾਅ ਵਧ ਗਿਆ ਹੈ ਕਿ ਉਹ  ਮਹੱਤਵਪੂਰਨ ਅਹੁਦਿਆਂ ‘ਤੇ ਚੰਗੇ ਅਧਿਕਾਰੀਆਂ ਦੀ ਤਾਇਨਾਤੀ ਕਰੇ ਕਿਉਂਕਿ ਜਿਸ ਤਰ੍ਹਾਂ ਸ਼ਹਿਰੀ ਖੇਤਰਾਂ ‘ਚ ਜਨਤਾ ਨੇ ਸੱਤਾਧਾਰੀ ਗਠਜੋੜ ਵਿਰੁੱਧ ਵੋਟ ਪਾਈ ਹੈ ਉਸ ਨੂੰ ਦੇਖਦੇ ਹੋਏ ਇਹ ਜ਼ਰੂਰੀ ਹੋ ਗਿਆ ਹੈ ਕਿ ਸਰਕਾਰ ਚੰਗੇ ਅਤੇ ਮਿਹਨਤੀ ਅਫਸਰਾਂ ਨੂੰ ਅੱਗੇ ਲਿਆ ਕੇ ਆਪਣੇ ਅਕਸ ਨੂੰ ਸੁਧਾਰੇ। ਸਰਕਾਰੀ ਅਧਿਕਾਰੀਆਂ ਤੋਂ ਪਤਾ ਲੱਗਾ ਹੈ ਕਿ ਸਰਕਾਰ ਨੇ ਇਸ ਸੰਬੰਧੀ ਅੰਦਰਖਾਤੇ ਆਪਣੀ ਪ੍ਰਕਿਰਿਆ ਸ਼ੁਰੂ ਵੀ ਕਰ ਦਿਤੀ ਹੈ। ਚੰਗੇ ਅਫਸਰਾਂ ਦੀ ਭਾਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਅਫਸਰਸ਼ਾਹੀ ਮੁੜ ਸੱਤਾਧਾਰੀ ਗਠਜੋੜ ਦੇ ਸਿਆਸਤਦਾਨਾਂ  ਕੋਲ ਜਾ ਕੇ ਕਮਾਊ  ਅਹੁਦਿਆਂ ‘ਤੇ ਕਾਬਜ਼ ਹੋਣ ਲਈ ਯਤਨ ਕਰ ਰਹੀ ਹੈ। ਅਜਿਹੀ ਚਰਚਾ ਚਲ ਰਹੀ ਹੈ ਕਿ ਇਹ ਫੇਰਬਦਲ ਸ਼ਾਇਦ ਜੂਨ ਮਹੀਨੇ ਦੇ ਸ਼ੁਰੂ ‘ਚ ਹੋਵੇਗਾ। ਉਂਝ ਵੀ ਜੂਨ-ਜੁਲਾਈ ਮਹੀਨੇ ‘ਚ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ  ਦੀਆਂ ਸਾਲਾਨਾ ਬਦਲੀਆਂ ਹੋਣੀਆਂ ਹਨ। ਪੁਲਸ ਤੰਤਰ ‘ਚ ਵੀ ਭਾਰੀ ਫੇਰਬਦਲ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।

468 ad