ਚੋਣਾਂ ‘ਚ ਹੀ ਭਾਜਪਾ ਨੂੰ ਯਾਦ ਆਉਂਦੇ ਹਨ ਭਗਵਾਨ ਰਾਮ : ਖਤਰੀ

ਚੋਣਾਂ 'ਚ ਹੀ ਭਾਜਪਾ ਨੂੰ ਯਾਦ ਆਉਂਦੇ ਹਨ ਭਗਵਾਨ ਰਾਮ : ਖਤਰੀ

ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਫੈਜ਼ਾਬਾਦ ਸੰਸਦੀ ਖੇਤਰ ਤੋਂ ਉਮੀਦਵਾਰ ਡਾ. ਨਿਰਮਲ ਖਤਰੀ ਨੇ ਦੋਸ਼ ਲਗਾਇਆ ਹੈ ਕਿ ਭਾਜਪਾ ਨੂੰ ਚੋਣਾਂ ਸਮੇਂ ਹੀ ਭਗਵਾਨ ਰਾਮ ਦੀ ਯਾਦ ਆਉਂਦੀ ਹੈ। ਖਤਰੀ ਨੇ ਸੋਮਵਾਰ ਨੂੰ ਕਿਹਾ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਸਭਾ ‘ਚ ਬਣੇ ਮੰਚ ‘ਤੇ ਭਗਵਾਨ ਰਾਮ ਦੇ ਚਿੱਤਰ ਅਤੇ ਰਾਮ ਮੰਦਰ ਦੇ ਮਾਡਲ ਰੱਖੇ ਹੋਣ ‘ਤੇ ਚੋਣ ਕਮਿਸ਼ਨ ਵਲੋਂ ਭਾਜਪਾ ਉਮੀਦਵਾਰ ਲੱਲੂ ਸਿੰਘ ਨੂੰ ਜਾਰੀ ਕਾਰਨ ਦੱਸੋ ਨੋਟਿਸ ਤੋਂ ਬਾਅਦ ਕਾਰਵਾਈ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਚੋਣਾਂ ‘ਚ ਹੀ ਰਾਮ ਯਾਦ ਆਉਂਦੇ ਹਨ ਅਤੇ ਅਤੇ ਜਦੋਂ ਚੋਣਾਂ ਖਤਮ ਹੋ ਜਾਂਦੀਆਂ ਹਨ ਤਾਂ ਰਾਮ ਨੂੰ ਪੂਰੀ ਪਾਰਟੀ ਭੁੱਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੰਚ ‘ਤੇ ਰਾਮ ਦਾ ਚਿੱਤਰ ਅਤੇ ਰਾਮ ਮੰਦਰ ਦਾ ਮਾਡਲ ਰੱਖ ਕੇ ਜਨਤਾ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ। ਚੋਣ ਕਮਿਸ਼ਨ ਨੂੰ ਸਿਰਫ ਨੋਟਿਸ ਜਾਰੀ ਕਰਨ ਦੀ ਬਜਾਏ ਉਨ੍ਹਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ।

468 ad