ਚੁਣੇ ਗਏ ਤਾਂ ਐਮਰਜੈਂਸੀ ਵੇਟਿੰਗ ਸਮੇਂ ਨੂੰ ਖਤਮ ਕਰਾਂਗੇ- ਹੋਰਵੈਥ

ਟਰਾਂਟੋ- ਲਿਬਰਲ ਸਰਕਾਰ ਨੇ ਲੱਖਾਂ ਡਾਲਰਾਂ ਦਾ ਖਰਚਾ ਕਰਕੇ ਵੀ ਹਸਪਤਾਲਾਂ ਦੇ ਐਮਰਜੈਂਸੀ ਰੂਮਾਂ ਨੂੰ ਉਡੀਕਦੇ ਲੋਕਾਂ ਨੂੰ ਕੋਈ ਰਾਹਤ ਨਹੀਂ ਦਿੱਤੀ। ਇਹ ਪ੍ਰਗਟਾਵਾ ਐਨ ਡੀ ਪੀ Water in Disturb2ਲੀਡਰ ਐਂਡਰਾ ਹੋਰਵੈਥ ਨੇ ਕਰਦਿਆਂ ਕਿਹਾ ਕਿ ਜੇਕਰ ਉਹਨਾਂ ਦੀ ਸਰਕਾਰ ਇਸ ਵਾਰ ਆਉਂਦੀ ਹੈ ਤਾਂ ਉਹ ਈ ਆਰ ਵੇਟਿੰਗ ਸਮੇਂ ਨੂੰ ਅੱਧਾ ਕਰਨਗੇ। ਉਹਨਾਂ ਲਿਬਰਲ ਸਰਕਾਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਸ ਸਰਕਾਰ ਨੇ ਅਫਸਰਸ਼ਾਹੀ ਤੇ ਖਜ਼ਾਨਾ ਲੁਟਾਇਆ ਹੈ ਪਰ ਇਸ ਦਾ ਕੋਈ ਫਾਇਦਾ ਨਹੀਂ ਮਿਲਿਆ। ਉਹਨਾਂ ਕਿਹਾ ਕਿ ਸਾਡੇ ਸਿਹਤ ਸੰਭਾਲ ਸਿਸਟਮ ਵਿਚ ਵੋਟਿੰਗ ਟਾਈਮ ਇਕ ਵੱਡੀ ਸਮੱਸਿਆ ਹੈ, ਜਿਸ ਦੀ ਖਾਤਮਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਅਫਸਰਸ਼ਾਹੀ ਤੇ ਖਜ਼ਾਨਾ ਨਹੀਂ ਲੁਟਾਵਾਂਗੇ, ਬਲਕਿ ਇਸ ਨੂੰ ਆਮ ਆਦਮੀ ਅਤੇ ਲੋੜਵੰਦ ਤੱਕ ਪਹੁੰਚਣ ਦਾ ਰਾਹ ਪੱਧਰਾ ਕਰਾਂਗੇ।
ਉਹਨਾਂ ਕਿਹਾ ਕਿ ਕਮਿਊਨਿਟੀ ਕੇਅਰ ਸੈਂਟਰਾਂ ਅਤੇ ਹੋਰ ਸਿਹਤ ਸੰਭਾਲ ਵਿਚ ਲੱਗੇ ਲੋਕਾਂ ਦੀਆਂ ਤਨਖਾਹਾਂ ਵਿਚ ਤਾਂ 50 ਫੀਸਦੀ ਵਾਧਾ ਹੋ ਗਿਆ ਪਰ ਇਸ ਦਾ ਫਾਇਦਾ ਨਹੀਂ ਮਿਲ ਰਿਹਾ। ਉਹਨਾਂ ਕਿਹਾ ਕਿ ਇੰਨੇ ਪੈਸੇ ਨਾਲ ਅਸੀਂ ਹਸਪਤਾਲਾਂ ਦੀ ਹਾਲਤ ਸੁਧਾਰ ਸਕਦੇ ਹਨ, ਐਮਰਜੈਂਸੀ ਸੇਵਾਵਾਂ ਨੂੰ ਬਿਹਤਰੀਨ ਬਣਾ ਸਕਦੇ ਹਾਂ ਪਰ ਅਜਿਹਾ ਕੁਝ ਨਹੀਂ ਕੀਤਾ ਗਿਆ, ਜਦਕਿ ਸਾਡਾ ਪ੍ਰੋਗਰਾਮ ਬਿਲਕੁਲ ਵੱਖਰਾ ਹੈ।
ਉਹਨਾਂ ਕਿਹਾ ਕਿ ਸਾਡੀ ਸਰਕਾਰ ਆਉਣ ਦੀ ਸੂਰਤ ਵਿਚ ਹਸਪਤਾਲਾਂ ਦੇ ਐਮਰਜੈਂਸੀ ਕਮਰਿਆਂ ਲਈ 250 ਹੋਰ ਨਰਸਾਂ ਦਾ ਪ੍ਰਬੰਧ ਕੀਤਾ ਜਾਵੇਗਾ। 1400 ਹੋਰ ਲੌਂਗ ਟਰਮ ਕੇਅਰ ਬੈਂਡਾਂ ਦਾ ਇੰਤਜ਼ਾਮ ਕੀਤਾ ਜਾਵੇਗਾ ਅਤੇ 50 ਨਵੇਂ 24 ਘੰਟੇ ਕੰਮ ਕਰਨ ਵਾਲੇ ਫੈਮਲੀ ਹੈਲਥ ਕਲੀਨਿਕ ਖੋਲ੍ਹੇ ਜਾਣਗੇ।ਉਹਨਾਂ ਕਿਹਾ ਕਿ ਸਾਡੀ ਸਰਕਾਰ ਪੰਜ ਦਿਨਾ ਹੋਮ ਕੇਅਰ ਗਰੰਟੀ ਯੋਜਨਾ ਚਲਾਵੇਗੀ। ਕਿਸੇ ਵੀ ਮਰੀਜ਼ ਨੂੰ ਹਸਪਤਾਲ ਤੋਂ ਰਿਲੀਜ਼ ਨਹੀਂ ਕੀਤਾ ਜਾਵੇਗਾ, ਜਿਸ ਨੁੰ ਤੁਰੰਤ ਮਦਦ ਦੀ ਲੋੜ ਹੋਵੇਗੀ।

468 ad