ਚੀਨ ਬੰਦੀ ਵਰਕਰਾਂ ਨੂੰ ਰਿਹਾਅ ਕਰੇ : ਅਮਰੀਕਾ

ਚੀਨ ਬੰਦੀ ਵਰਕਰਾਂ ਨੂੰ ਰਿਹਾਅ ਕਰੇ : ਅਮਰੀਕਾ

ਅਮਰੀਕਾ ਨੇ ਸਾਲ 1989 ‘ਚ ਤਿਆਨਅਨਮੇਨ ਸਕਵਾਇਰ ‘ਤੇ ਹੋਈ ਦੀ 25ਵੀਂ ਬਰਸੀ ਤੋਂ ਪਹਿਲਾਂ ਚੀਨ ਦੇ ਮਨੁੱਖੀ ਅਧਿਕਾਰ ਵਕੀਲਾਂ ‘ਚੋਂ ਇਕ ਫੂ ਝਿਕਿਯਾਂਗ ਨੂੰ ਹਿਰਾਸਤ ‘ਚ ਰੱਖੇ ਜਾਣ ‘ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਅਤੇ ਬੀਜਿੰਗ ਤੋਂ ਉਨ੍ਹਾਂ ਨੇ ਤਤਕਾਲ ਰਿਹਾਅ ਕਰਨ ਨੂੰ ਕਿਹਾ ਹੈ। ਵਿਦੇਸ਼ ਮੰਤਰਾਲੇ ਦੀ ਬੁਲਾਰਨ ਜੇਨ ਪਸਾਕੀ ਨੇ ਕਿਹਾ ਕਿ ਇਨ੍ਹਾਂ ਖਬਰਾਂ ਨੂੰ ਲੈ ਕੇ ਅਮਰੀਕਾ ਗੰਭੀਰ ਰੂਪ ਤੋਂ ਪਰੇਸ਼ਾਨ ਹਨ ਕਿ ਮਨੁੱਖੀ ਅਧਿਕਾਰ ਵਕੀਲ ਫੂ ਝਿਕਿੰਯਾਂਗ ਅਤੇ ਹੋਰ ਵਰਕਰਾਂ ਬੀਜਿੰਗ ਦੇ ਤਿਆਨਅਨਮੇਨ ਸਕਵਾਇਰ ‘ਤੇ ਹੋਈ ਹਿੰਸਾਤਮਕ ਕਾਰਵਾਈ ਦੀ 4 ਜੂਨ ਨੂੰ ਬਰਸੀ ਦੇ ਸਿਲਸਿਲੇ ‘ਚ ਇਕ ਆਯੋਜਨ ਲਈ ਸੰਪਨ ਬੈਠਕ ‘ਚ ਹਿੱਸਾ ਲੈਣ ਤੋਂ ਬਾਅਦ ਗ੍ਰਿਫਤਾਰ ਕਰ ਲਏ ਗਏ। ਉਨ੍ਹਾਂ ਨੇ ਕਿਹਾ ਅਸੀਂ ਚੀਨੀ ਅਧਿਕਾਰੀਆਂ ਨਾਲ ਇਨ੍ਹਾਂ ਲੋਕਾਂ ਨੂੰ ਤੁਰੰਤ ਰਿਹਾਅ ਕਰਨ, ਉਨ੍ਹਾਂ ਦੀਆਂ ਗਤੀਵਿਧੀਆਂ ‘ਤੇ ਰੋਕ ਹਟਾਉਣ ਅਤੇ ਉਨ੍ਹਾਂ ਨੇ ਉਸ ਸੁਰੱਖਿਆ ਅਤੇ ਆਜ਼ਾਦੀ ਦੀ ਗਰੰਟੀ ਦੇਣ ਲਈ ਕਿਹਾ ਹੈ ਕਿ ਜਿਸ ਦੇ ਚੀਨ ਦੀ ਕੌਮਾਂਤਰੀ ਮਨੁੱਖੀ ਅਧਿਕਾਰ ਵਚਨਬੱਧਤਾ ਅਧੀਨ ਹੱਕਦਾਰ ਹੈ। ਚੀਨ ‘ਚ ਮੁੱਖ ਆਯੋਜਕਾਂ ਤੋਂ ਪਹਿਲਾਂ ਹਮੇਸ਼ਾ ਕਮਿਊਨਿਸਟ ਪਾਰਟੀ ਦੇ ਅਲੋਚਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੱਸਿਆ ਜਾਂਦਾ ਹੈ ਕਿ ਮੰਨੇ ਪ੍ਰਮੰਨੇ ਮਨੁੱਖੀ ਅਧਿਕਾਰ ਵਰਕਰ ਫੂ ਝਿਕਿਯਾਂਗ ਅਤੇ ਹੋਰ ਨੂੰ ਮੰਗਲਵਾਰ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਇਨ੍ਹਾਂ ਲੋਕਾਂ ਨੂੰ ਲੋਕਤੰਤਰ ਸਮਰਥਕ ਪ੍ਰਦਰਸ਼ਨਕਾਰੀਆਂ ਦੇ ਫੌਜ ਵਲੋਂ ਦਮਨ ਕੀਤੇ ਜਾਣ ਦੀ ਘਟਨਾ ਦੀ 4 ਜੂਨ ਨੂੰ ਬਰਸੀ ਮੰਨਾਉਣ ਤੋਂ ਰੋਕਣ ਲਈ ਹਿਰਾਸਤ ‘ਚ ਲਿਆ ਗਿਆ।

468 ad