ਚੀਨ ਨੇ ਧਮਾਕੇ ਤੋਂ ਬਾਅਦ ਆਪਣੇ ਸੈਂਕੜੇ ਫੈਕਟਰੀਆਂ ‘ਚ ਕੰਮ ਰੋਕਿਆ

ਸ਼ੰਘਾਈ (ਬੀਜਿੰਗ)- ਚੀਨ ਨੇ ਆਪਣੀ ਇਕ ਫੈਕਟਰੀ ‘ਚ ਧਮਾਕੇ ਅਤੇ ਉਸ ‘ਚ 75 ਲੋਕਾਂ ਦੀ ਮੌਤ ਤੋਂ ਬਾਅਦ ਆਪਣੇ ਪੂਰਬੀ ਸੂਬੇ ਦੀਆਂ 200 ਤੋਂ ਵੱਧ ਫੈਕਟਰੀਆਂ ‘ਚ ਸੁਰੱਖਿਆ Chinaਕਾਰਨਾਂ ਕਾਰਨ ਕੰਮ ਰੋਕ ਦਿੱਤਾ ਹੈ। ਇਹ ਜਾਣਕਾਰੀ ਚੀਨ ਦੇ ਅਧਿਕਾਰੀਆਂ ਅਤੇ ਸਰਕਾਰੀ ਮੀਡੀਆ ਨੇ ਦਿੱਤੀ ਹੈ। 
ਸਰਕਾਰ ਨੇ ਉਨ੍ਹਾਂ ਸਾਰੇ ਐਲਮੁਮਿਨਿਅਮ ਅਤੇ ਮੈਗੀਨੀਸ਼ਅਮ ਕੰਪਨੀਆਂ ਨੂੰ ਜਿਨ੍ਹਾਂ ‘ਚ ਧਾਤੂ ਮਿਲੀ ਧੂੜ ਨਿਕਲਦੀ ਹੈ, ਆਪਣਾ ਕੰਮ ਰੋਕ ਦੇਣ ਨੂੰ ਕਿਹਾ ਹੈ। ਇਸ ਹੁਕਮ ਦੇ ਚਲਦੇ ਸੁਝਾਊ ‘ਚ 214 ਅਤੇ ਕੁਸ਼ਾਨ ‘ਚ 54 ਫੈਕਟਰੀਆਂ ਬੰਦ ਕਰਵਾਈਆਂ ਗਈਆਂ ਹਨ। 
ਹੁਕਮਾਂ ‘ਚ ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਫੈਕਟਰੀਆਂ ਨੂੰ ਉਦੋਂ ਤੱਕ ਨਾ ਖੋਲ੍ਹਿਆ ਜਾਵੇ ਜਦੋਂ ਤੱਕ ਸਰਕਾਰ ਕੋਈ ਦੂਜਾ ਹੁਕਮ ਨਹੀਂ ਦਿੰਦੀ।

468 ad