ਚੀਨ ਦੀ ਹਵਾਈ ਫੌਜ ਨੇ ਬਾਂਦਰਾਂ ਦੀ ਬਣਾਈ ਬਟਾਲੀਅਨ

ਚੀਨ ਦੀ ਹਵਾਈ ਫੌਜ ਨੇ ਬਾਂਦਰਾਂ ਦੀ ਬਣਾਈ ਬਟਾਲੀਅਨ

ਤ੍ਰੇਤਾ ਯੁੱਗ ‘ਚ ਰਾਵਣ ਦੀ ਲੰਕਾ ‘ਤੇ ਜਿੱਤ ਹਾਸਲ ਕਰਨ ‘ਚ ਭਗਵਾਨ ਸ਼੍ਰੀ ਰਾਮ ਦੀ ਵਾਨਰ ਸੈਨਾ ‘ਤੇ ਹੁਣ ਚੀਨ ਨੂੰ ਵੀ ਭਰੋਸਾ ਹੋਣ ਲੱਗ ਪਿਆ ਹੈ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਬੀਜਿੰਗ ਦੇ ਨਾਲ ਲੱਗਦੇ ਇਕ ਹਵਾਈ ਫੌਜ ਦੇ ਅੱਡੇ ਦੀ ਰਾਖੀ ਲਈ ਬਾਂਦਰਾ ਦੀ ਇਕ ਟੋਲੀ ਨੂੰ ਸਿਖਲਾਈ ਦਿੱਤੀ ਹੈ। ਇਹ ਸਿਖਲਾਈ ਪ੍ਰਾਪਤ ਬਾਂਦਰ ਉਡਾਣਾਂ ਲਈ ਖਤਰਾ ਸਾਬਤ ਹੋਣ ਵਾਲੇ ਪੰਛੀਆਂ ਦਾ ਧਿਆਨ ਰੱਖਣਗੇ। ਬਾਂਦਰਾਂ ਨੂੰ ਨਾਲ ਲੱਗਦੇ ਦਰੱਖਤਾਂ ‘ਤੇ ਚਿੜੀਆਂ ਦੇ ਆਲ੍ਹਣੇ ਨੂੰ ਨਸ਼ਟ ਕਰਨ ਅਤੇ ਹਵਾਈ ਜਹਾਜ਼ਾਂ ਦੇ ਉਡਾਣ ਭਰਨ ਅਤੇ ੁਉਤਰਨ ਦੌਰਾਨ ਚਿੜੀਆਂ ਨੂੰ ਭਜਾਉਣ ਦੀ ਸਿਖਲਾਈ ਦਿੱਤੀ ਗਈ ਹੈ। ਜਿਸ ਅੱਡੇ ਬਾਰੇ ਇਹ ਸਿਖਲਾਈ ਦਿੱਤੀ ਗਈ ਹੈ, ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ। ਇਸ ਤੋਂ ਪਹਿਲਾਂ ਪੰਛੀਆਂ ਨੂੰ ਉਡਾਣ ਦੇ ਕਈ ਤਰੀਕੇ ਅਪਨਾਏ ਗਏ ਪਰ ਬਾਂਦਰਾ ਜਿੰਨੇ ਅਸਰਦਾਰ ਹੋਰ ਨਹੀਂ ਸਾਬਤ ਹੋਏ।

468 ad