ਚੀਨ ਦਾ ਨਵਾਂ ਹੁਕਮ, ਸਾਈਕਲ ਚਲਾਉਣ ਲੋਕ

ਬੀਜਿੰਗ-ਚੀਨ ‘ਚ ਇੰਨੀ ਦਿਨੀਂ ਨਵੇਂ ਹੁਕਮ ਦਿੱਤੇ ਗਏ ਹਨ। ਅਸਲ ‘ਚ ਪ੍ਰਦੂਸ਼ਣ ‘ਤੇ ਕੰਟਰੋਲ ਕਰਨ ਅਤੇ ਵਾਤਾਵਰਣ ‘ਚ ਨੁਕਸਾਨ ਨੂੰ ਰੋਕਣ ਲਈ ਚੀਨ ਨੇ ਲੋਕਾਂ ਨੂੰ ਪੈਦਲ Chinaਚੱਲਣ, ਸਾਈਕਲ ਚਲਾਉਣ ਅਤੇ ਘੱਟ ਪੈਕਿੰਗ ‘ਚ ਸਮਾਨ ਖਰੀਦਣ ਦੇ ਹੁਕਮ ਦਿੱਤੇ ਹਨ। ਸਰਕਾਰੀ ਮੰਤਰਾਲੇ ਦੀ ਅਧਿਕਾਰਤ ਵੈਬਸਾਈਟ ‘ਤੇ 8 ਹੁਕਮਾਂ ਦੀ ਸੂਚੀ ਜਾਰੀ ਹੋਈ ਹੈ। ਇਸ ‘ਚ ਲੋਕਾਂ ਨੂੰ ਕੂੜਾ ਸਾੜਣ ਤੋਂ ਰੋਕਣ ਅਤੇ ਆਤਿਸ਼ਬਾਜ਼ੀ ਅਤੇ ਸੀਖ ‘ਤੇ ਮਾਸ ਭੁੰਨਣ ਦੀ ਸੀਮਾ ਤੈਅ ਕਰਨ ਦੇ ਹੁਕਮ ਦਿੱਤੇ ਗਏ ਹਨ। 
ਨਾਲ ਹੀ ਇਹ ਵੀ ਹੁਕਮ ਦਿੱਤਾ ਗਿਆ ਹੈ ਕਿ ਉਹ ਪ੍ਰਦੂਸ਼ਣ ਰੋਕਣ ਨੂੰ ਜ਼ਿਆਦਾ ਲੋਕਾਂ ਦੇ ਗੈਰ ਕਾਨੂੰਨੀ ਵਰਤਾਓ ਦੀ ਵੀ ਜ਼ਿੰਮੇਵਾਰੀ ਲੈਣ। ਵਾਤਾਵਰਣ ਕਾਨੂੰਨ ‘ਚ ਸੋਧ ਅਧੀਨ ਚੀਨ ‘ਚ ਲੋਕਾਂ ਲਈ ਵਾਤਾਵਾਰਣ ਦੀ ਸੁਰੱਖਿਆ ਕਰਨ ਨੂੰ ਨੈਤਿਕ ਕਰਤੱਵ ਬਣਾ ਦਿੱਤਾ ਗਿਆ ਹੈ। ਅਸਲ ‘ਚ 3 ਦਹਾਕੇ ਦੇ ਅੰਨ੍ਹੇਵਾਹ ਆਰਥਕ ਵਿਕਾਸ ਤੋਂ ਬਾਅਦ ਚੀਨ ਦੀ  ਸਰਕਾਰ ਨੇ ਇਹ ਮੰਨਿਆ ਹੈ ਕਿ ਲੋਕਾਂ ਦੇ ਸਹਿਯੋਗ ਦੇ ਬਿਨਾ ਵਾਤਾਵਰਣ ‘ਚ ਹੋ ਰਹੇ ਨੁਕਸਾਨ ਨੂੰ ਖਤਮ ਕੀਤਾ ਜਾ ਸਕਦਾ ਹੈ।

468 ad