ਚੀਨ ‘ਚ ਵਿੰਡੋ-8 ‘ਤੇ ਪਾਬੰਦੀ

ਚੀਨ 'ਚ ਵਿੰਡੋ-8 'ਤੇ ਪਾਬੰਦੀ

ਚੀਨ ਨੇ ਸਰਕਾਰੀ ਦਫਤਰਾਂ ‘ਚ ਮਾਈਕ੍ਰੋਸਾਫਟ ਦੇ ਆਪ੍ਰੇਟਿੰਗ ਸਿਸਟਮ ਵਿੰਡੋ-8 ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ।  ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਦੱਸਿਆ ਕਿ ਬੀਤੇ ਮਹੀਨੇ ਮਾਈਕ੍ਰੋਸਾਫਟ ਵਲੋਂ ‘ਐਕਸਪੀ’ ਆਪ੍ਰੇਟਿੰਗ ਸਿਸਟਮ ‘ਤੇ ਖਪਤਕਾਰ ਸਹਾਇਤਾ ਖਤਮ ਕਰ ਦੇਣ ਤੋਂ ਬਾਅਦ ਕੰਪਿਊਟਰਾਂ ਦੀ ਸੁਰੱਖਿਆ ਤੈਅ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ ਪਰ ਇਹ ਨਹੀਂ ਦੱਸਿਆ ਕਿ ਵਿੰਡੋ-8 ‘ਤੇ ਪਾਬੰਦੀ ਨਾਲ ਕਿਸ ਤਰ੍ਹਾਂ ਕੰਪਿਊਟਰਾਂ ਦੀ ਸੁਰੱਖਿਆ ਤੈਅ ਹੋਵੇਗੀ। ਉਥੇ ਹੀ ਮਾਈਕ੍ਰੋਸਾਫਟ ਨੇ ਇਸ ‘ਤੇ ਕੋਈ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

468 ad