ਚੀਨ ‘ਚ ਮੈਟਲ ਕਾਰਖਾਨੇ ‘ਚ ਧਮਾਕਾ, 65 ਮਰੇ

ਬੀਜਿੰਗ-ਪੂਰਬੀ ਚੀਨ ਦੇ ਕੁਨਸ਼ਾਨ ਸ਼ਹਿਰ ਸਥਿਤ ਮੈਟਲ ਕਾਰਖਾਨੇ ‘ਚ ਹੋਏ ਸ਼ਕਤੀਸ਼ਾਲੀ ਧਮਾਕੇ ‘ਚ ਸ਼ਨੀਵਾਰ ਨੂੰ 65 ਲੋਕਾਂ ਦੀ ਮੌਤ ਹੋ ਗਈ ਜਦੋਂਕਿ 100 ਤੋਂ ਜ਼ਿਆਦਾ ਲੋਕ Beejingਜ਼ਖਮੀ ਹੋ ਗਏ। ਨਗਰ ਪ੍ਰਸ਼ਾਸਨ ਨੇ ਕਿਹਾ ਕਿ ਕੁਨਸ਼ਾਨ ‘ਚ ਧਮਾਕਾ ਸ਼ਨੀਵਾਰ ਦੀ ਸਵੇਰ ਨੂੰ ਪਹੀਏ ਦੀ ਪਾਲਸ਼ਿੰਗ ਕਾਰਜਸ਼ਾਲਾ ਦੇ ਅੰਦਰ ਹੋਇਆ। ਇਸਦੀ ਮਾਲਕੀ ਕੁਨਸ਼ਾਨ ਝੋਨਗ੍ਰੇਂਗ ਮੈਟਲ ਪ੍ਰੋਡਕਟਸ ਕਾਰਪੋਰੇਸ਼ਨ ਲਿਮੀਟਿਡ ਕੋਲ ਹੈ। ਕੁਨਸ਼ਾਨ ਸ਼ਹਿਰ ਸ਼ੰਘਾਈ ਕੋਲ ਸਥਿਤ ਸੂਬੇ ਜਿਆਂਗਸੂ ਦਾ ਇਕ ਸ਼ਹਿਰ ਹੈ। ਧਮਾਕੇ ਦੇ ਸਮੇਂ 200 ਤੋਂ ਜ਼ਿਆਦਾ ਲੋਕ ਕੰਮ ਕਰ ਰਹੇ ਹਨ। 
ਬਚਾਅ ਕਰਮਚਾਰੀਆਂ ਨੇ ਘਟਨਾ ਵਾਲੀ ਥਾਂ ਤੋਂ 40 ਤੋਂ ਜ਼ਿਆਦਾ ਲਾਸ਼ਾਂ ਕੱਢੀਆਂ ਹਨ ਜਦੋਂਕਿ 20 ਦੀ ਮੌਤ ਹਸਪਤਾਲ ‘ਚ ਇਲਾਜ ਦੌਰਾਨ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ‘ਚ ਪਾਇਆ ਗਿਆ ਹੈ ਕਿ ਧਮਾਕਾ ਕਾਰਜਸ਼ਾਲਾ ਦੇ ਅੰਦਰ ਧੂੜ ਕਾਰਨ ਹੋਇਆ। ਸੋਸ਼ਲ ਨੈਟਵਰਕਿੰਗ ਸਾਈਟਾਂ ‘ਤੇ ਪ੍ਰਸਾਰਿਤ ਤਸਵੀਰਾਂ ‘ਚ ਪੀੜਤਾਂ ਦੀਆਂ ਲਾਸ਼ਾਂ ਕਾਰਖਾਨੇ ਦੇ ਸਾਹਮਣੇ ਪਈਆਂ ਦਿਖਾਈ ਦੇ ਰਹੀਆਂ ਹਨ। ਉਥੇ ਹੀ ਕਾਰਖਾਨੇ ਦਰਮਿਆਨ ਕਾਲੇ ਧੂੰਏ ਦਾ ਗੁਬਾਰ ਉਠਦਾ ਦਿਖਾਈ ਦੇ ਰਿਹਾ ਹੈ। ਘਟਨਾ ਵਾਲੀ ਥਾਂ ਨੂੰ ਸਾਫ ਕਰ ਦਿੱਤਾ ਗਿਆ ਅਤੇ ਅੱਗੇ ਦੀ ਜਾਂਚ ਜਾਰੀ ਹੈ।

468 ad