ਚੀਨ ਅਤੇ ਵਿਅਤਨਾਮ ਦੱਖਣੀ ਚੀਨ ਸਾਗਰ ਵਿਵਾਦ ਨੂੰ ਗੱਲਬਾਤ ਰਾਹੀਂ ਕਰੇ ਹੱਲ : ਅਮਰੀਕਾ

ਵਾਸ਼ਿੰਗਟਨ-ਅਮਰੀਕਾ ਨੇ ਦੱਖਣੀ ਚੀਨ ਸਾਗਰ ਦੇ ਵਿਅਤਨਾਮ ਤਟ ਕੋਲ ਵਿਵਾਦ੍ਰਸਤ ਖੇਤਰ ‘ਚ ਤੇਲ ਡ੍ਰੀਲਿੰਗ ਮਾਮਲੇ ਨੂੰ ਗੱਲਬਾਤ Viatnamਨਾਲ ਗੱਲ ਕਰਨ ਦੀ ਅਪੀਲ ਕੀਤੀ ਹੈ। ਅਮਰੀਕੀ ਸਰਕਾਰ ਦੇ ਬੁਲਾਰੇ ਜੇ ਕਾਰਨੀ ਨੇ ਕਿਹਾ ਕਿ ਹਾਲਾਂਕਿ ਅਮਰੀਕਾ ਇਸ ਮਾਮਲੇ ‘ਚ ਕੋਈ ਪੱਖ ਨਹੀਂ ਹੈ ਪਰ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੇ ਹਾਲ ਦੇ ਏਸ਼ੀਆ ਦੌਰੇ ਦੌਰਾਨ ਚੀਨ ਅਤੇ ਦੱਖਣੀ ਚੀਨ ਸਾਗਰ ਨਾਲ ਸੰਬੰਧਤ ਵੱਖ-ਵੱਖ ਵਿਵਾਦਾਂ ਦਾ ਸ਼ਾਂਤੀਪੂਰਨ ਹੱਲ ਲੱਭਣ ‘ਤੇ ਜ਼ੋਰ ਦਿੱਤਾ ਸੀ। ਕਾਰਨੀ ਨੇ ਕਿਹਾ ਕਿ ਇਸ ਵਿਵਾਦ ਨੂੰ ਗੱਲਬਾਤ ਜ਼ਰੀਏ ਹੱਲ ਕੀਤਾ ਜਾ ਸਕਦਾ ਹੈ ਨਾ ਕਿ ਧਮਕੀ ਅਤੇ ਡਰ ਨਾਲ। ਹਾਲਾਂਕਿ ਅਸੀਂ ਇਸ ਵਿਵਾਦ ਦੇ ਕੋਈ ਪੱਖ ਨਹੀਂ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਇਸ ਨੂੰ ਸ਼ਾਂਤੀਪੂਰਨ ਢੰਗ ਨਾਲ ਹੱਲ ਕਰ ਲਿਆ ਜਾਵੇ, ਨਹੀਂ ਤਾਂ ਹਾਲਤ ਹੋਰ ਜਟਿਲ ਹੁੰਦੇ ਜਾਣਗੇ। ਜ਼ਿਕਰਯੋਗ ਹੈ ਕਿ ਦੱਖਣੀ ਚੀਨ ਸਾਗਰ ਅਤੇ ਵਿਅਤਨਾਮ ਚੀਨ ਵਿਰੋਧੀ ਹਿੰਸਾ ਨਾਲ ਦੋਹਾਂ ਦੇਸ਼ਾਂ ਦਰਮਿਆਨ ਤਣਾਅ ਹੋਰ ਵਧਾਉਣ ਦੀ ਸ਼ੰਕਾ ਜ਼ਾਹਰ ਕੀਤੀ ਜਾ ਰਹੀ ਹੈ।

468 ad