ਚੀਨੀ ਹੈਕਰਾਂ ਨੇ ਲਗਾਈ ਕਨੇਡੀਅਨ ਕੰਪਿਊਟਰਾਂ ਵਿਚ ਸੰਨ੍ਹ- ਖੁਫੀਆ ਏਜੰਸੀ

ਔਟਵਾ- ਕੈਨੇਡਾ ਦੀ ਕੌਮੀ ਰਿਸਰਚ ਕੌਂਸਲ ਦੇ ਕੰਪਿਊਟਰਾਂ ਵਿਚ ਚੀਨੀ ਹੈਕਰਾਂ ਨੇ ਸੰਨ੍ਹ ਲਗਾਈ ਹੈ। ਫੈਡਰਲ ਸਰਕਾਰ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਜਿਹੇ ਸਬੂਤ Canada spyਨਹੀਂ ਮਿਲੇ ਕਿ ਸਰਕਾਰੀ ਕੰਪਿਊਟਰਾਂ ਵਿਚੋਂ ਡਾਟਾ ਚੋਰੀ ਕਰ ਲਿਆ ਹੋਵੇ। ਪਰ ਖਜ਼ਾਨਾ ਬੋਰਡ ਦਾ ਕਹਿਣਾ ਹੈ ਕਿ ਇਸ ਸੰਸਥਾ ਦੇ ਕੰਪਿਊਟਰ ਸਿਸਟਮ ਖਰਾਬ ਹੋ ਗਏ ਹਨ। ਸਰਕਾਰ ਮੁਤਾਬਕ ਕੈਨੇਡਾ ਦੀ ਖੁਫੀਆ ਏਜੰਸੀ ਦੇ ਸੂਤਰਾਂ ਤੋਂ ਪਤਾ ਲੱਗਿਆ ਕਿ ਹੈਕਰ ਚੀਨੀ ਸਨ। ਹੈਕਿੰਗ ਦੀ ਸੂਚਨਾ ਤੋਂ ਬਾਅਦ ਨੈਸ਼ਨਲ ਰਿਸਰਚ ਕੌਂਸਲ ਨੇ ਸੁਰੱਖਿਆ ਲਈ ਤੁਰੰਤ ਕਦਮ ਚੁੱਕੇ ਹਨ। 

468 ad