ਚਿਟਕਾਰੇ ਵਾਲਾ ਰਿਹਾ ਭਗਵੰਤ ਮਾਨ ਦਾ ਚੋਣ ਪ੍ਰਚਾਰ

ਸੰਗਰੂਰ- 2014 ਦੀਆਂ ਲੋਕ ਸਭਾ ਚੋਣਾਂ ਕਈ ਗੱਲਾਂ ਕਰ ਕੇ ਯਾਦ ਰੱਖੀਆਂ ਜਾਣਗੀਆਂ। ਸੰਗਰੂਰ ਸੀਟ ਦਾ ਪਹਿਲੀ ਵਾਰ ਮਹੱਤਵਪੂਰਨ ਬਣ ਜਾਣਾ ਕਿਸੇ ਹੈਰਾਨੀ ਨਾਲੋਂ ਘੱਟ ਨਹੀਂ ਸੀ। ਕਾਮੇਡੀ ਜਗਤ ਵਿਚ ਪ੍ਰਸਿੱਧੀ ਹਾਸਲ ਕਰਨ ਵਾਲੇ ਭਗਵੰਤ ਮਾਨ ਪਹਿਲੀ ਵਾਰ ਲੋਕ Bhagwant Mannਸਭਾ ਚੋਣਾਂ ਲਈ ਚੋਣ ਮੈਦਾਨ ‘ਚ ਉਤਰੇ। ਉਨ੍ਹਾਂ ਦੇ ਚੋਣ ਮੈਦਾਨ ‘ਚ ਉਤਰਨ ਅਤੇ ਚੋਣ ਪ੍ਰਚਾਰ ਕਰਨ ਦਾ ਤਰੀਕਾ ਵੱਖਰਾ ਸੀ। ਸੰਗਰੂਰ ਤੋਂ ਸੁਖਦੇਵ ਸਿੰਘ ਢੀਂਡਸਾ ਅਤੇ ਵਜਿੰਦਰ ਸਿੰਗਲਾ ਦੇ ਮੁਕਾਬਲੇ ਪਹਿਲੀ ਵਾਰ ਚੋਣ ਮੈਦਾਨ ‘ਚ ਉਤਰੇ ਭਗਵੰਤ ਮਾਨ ਦਾ ਭਾਸ਼ਣ ਦੇ ਕੇ ਗਲਾ ਖਰਾਬ ਹੋ ਗਿਆ, ਸਿਹਤ ਵੀ ਵਿਗੜ ਗਈ ਜਿਸ ਕਾਰਨ ਵੋਟਾਂ ਵਾਲੇ ਦਿਨ ਉਨ੍ਹਾਂ ਨੂੰ ਹਸਪਤਾਲ ਵੀ ਜਾਣਾ ਪੈ ਗਿਆ। ਉਨ੍ਹਾਂ ਦੇ ਭਾਸ਼ਣ ਵੀ ਕੁਝ ਵੱਖਰੀ ਤਰ੍ਹਾਂ ਦੇ ਸਨ। ਕਾਮੇਡੀ ਦੇ ਨਾਲ-ਨਾਲ ਵਿਰੋਧੀ ਧਿਰਾਂ ‘ਤੇ ਨਿਸ਼ਾਨੇ ਬਣ ਕੇ ਭਗਵੰਤ ਵੋਟਰਾਂ ਦਾ ਸਮਾਂ ਬੰਨਣ ਵਿਚ ਸਫਲ ਸਾਬਤ ਹੋਏ।
ਉਂਝ ਇਹ ਗੱਲ ਦਾ ਸਾਫ ਹੈ ਕਿ ਪੀਪਲਜ਼ ਪਾਰਟੀ ਆਫ ਪੰਜਾਬ ਛੱਡ ਕੇ ਆਮ ਆਦਮੀ ਦੀ ਟੋਪੀ ਪਾਉਣ ਦਾ ਭਗਵੰਤ ਮਾਨ ਨੂੰ ਫਾਇਦਾ ਵੀ ਕਾਫੀ ਦੇਖਣ ਨੂੰ ਮਿਲੇਗਾ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ‘ਆਪ’ ਪਾਰਟੀ ਦੀ ਪੂਰੇ ਦੇਸ਼ ਵਿਚ ਚੱਲਣ ਵਾਲੀ ਹਵਾ ਨੇ ਸੰਗਰੂਰ ‘ਚ ਭਗਵੰਤ ਮਾਨ ਨੂੰ ਤਗੜਾ ਕਰ ਦਿੱਤਾ। ‘ਆਪ’ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਇਸ ਹਲਕੇ ਦਾ ਦੌਰ ਕਰ ਕੇ ਖੁਸ਼ ਹੋਏ। ਭਗਵੰਤ ਮਾਨ ਦੀ ਇਸ ਕੋਸ਼ਿਸ਼ ਨੂੰ ਵੇਖ ਕੇ ਕੇਜਰੀਵਾਲ ਨੂੰ ਅਹਿਸਾਸ ਹੋ ਗਿਆ ਕਿ ਪਾਰਟੀ ਪੰਜਾਬ ਵਿਚ ਆਪਣਾ ਖਾਤਾ ਖੋਲਣ ਲਈ ਪੂਰੀ ਤਰ੍ਹਾਂ ਤਿਆਰ ਹੈ। ਕਾਮੇਡੀਅਨ ਤੋਂ ਸਿਆਸੀ ਨੇਤਾ ਬਣੇ ਭਗਵੰਤ ਮਾਨ ਆਪਣੇ ਚੁਟਕਲਿਆਂ ਤੋਂ ਕਿੰਨੀਆਂ ਵੋਟਾਂ ਹਾਸਲ ਕਰਨ ‘ਚ ਸਫਲ ਹੋਏ, ਇਹ ਰਾਜ਼ ਤਾਂ ਫਿਲਹਾਲ ਵੋਟਿੰਗ ਮਸ਼ੀਨ ਵਿਚ ਬੰਦ ਹੈ। ਹਾਸੇ ‘ਤੇ ਤਲਖੀ ਨਾਲ ਭਰਿਆ ਸੰਗਰੂਰ ਦਾ ਸਫਰ ਹੁਣ ਸ਼ਾਂਤ ਹੋ ਕੇ 16 ਮਈ ਦੇ ਤੂਫਾਨ ਦੀ ਉਡੀਕ ‘ਚ ਹੈ।

468 ad