ਚਾਰ ਸਾਹਿਬਜਾਦੇ ਅਤੇ ਮਾਤਾ ਗੁਜਰ ਕੌਰ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤਿ ਗੁਰਮਤਿ ਚੇਤਨਾ ਸਮਾਗਮਾਂ ਦੀ ਹੋਈ ਸਮਾਪਤੀ

IMG_7527ਸਰਬ ਸਾਂਝੀ ਵਾਲਤਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਬਾਬਾ ਅਵਤਾਰ ਸਿੰਘ ਸਾਧਾਂ ਵਾਲਿਆਂ ਵੱਲੋ ਮਾਤਾ ਗੁਜਰ ਕੌਰ, ਚਾਰ ਸ਼ਾਹਿਬਜਾਦੇ ਅਤੇ ਚਮਕੌਰ ਸਾਹਿਬ ਦੀ ਗੜੀ ਦੇ ਸਮੂਹ ਸ਼ਹੀਦਾਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਤਿ ਵੱਖ-ਵੱਖ ਪਿੰਡਾਂ ਵਿੱਚ ੨੦ ਤੋ ੩੧ ਦਸੰਬਰ ਤੱਕ ਰਾਤ ਦੇ ਗੁਰਮਤਿ ਚੇਤਨਾ ਸਮਾਗਮ ਰੱਖੇ ਗਏ ਸਨ ਇਹ ਸਮਾਗਮ ਪਿੰਡ ਮਚਾਕੀ ਕਲਾਂ ਤੋ ਸ਼ੁਰੂ ਕਰਕੇ ਮਚਾਕੀ ਖੁਰਦ,ਕਾਉਣੀ ,ਸੈਦੇ ਕੇ,ਘੁਗਿਆਣਾ,ਮਿੱਢੁ ਮਾਨ ,ਜਨੇਰੀਆਂ,ਸੰਗਰਾਹੂਰ ,ਜੰਗ,ਕਿਲੀ,ਅਤੇ ਸਮਾਪਤੀ ਪਿੰਡ ਝੋਕ ਹਰੀਹਰ ਵਿਖੇ ਕੀਤੀ ਗਈ ।ਇਹਨਾ ਸਾਰੇ ਦੀਵਾਨਾ ਵਿੱਚ ਬਾਬਾ ਅਵਤਾਰ ਸਿੰਘ ਸਾਧਾਂ ਵਾਲਿਆਂ ਵੱਲੋ ਸ਼੍ਰੀ ਆਨੰਦਪੁਰ ਸਾਹਿਬ ਤੋ ਲੈ ਕੇ ਚਮਕੌਰ ਸਾਹਿਬ ਦੀ ਗੜੀ ਦੇ ਸ਼ਹੀਦਾਂ ਦਾ ਇਤਿਹਾਸ ਕਿ ਕਿਵੇਂ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵੱਡੇ ਸ਼ਾਹਿਬਜਾਦੇ  ਬਾਬਾ ਅਜੀਤ ਸਿੰਘ ,ਬਾਬਾ ਝੁਜਾਰ ਸਿੰਘ ਤੇ ਹੋਰ ਸਿੰਘਾਂ ਨੇ ਹੱਕ ਸੱਚ ਧਰਮ ਲਈ ਹੱਸ ਹੱਸ ਕੇ ਆਪਣੀਆਂ ਜਾਨਾਂ ਵਾਰੀਆਂ ਅਤੇ ਮਾਤਾ ਗੁਜਰ ਕੌਰ ਤੇ ਛੋਟੇ ਸ਼ਾਹਿਬਜਾਦੇ ਬਾਬਾ ਜੋਰਾਵਰ ਸਿੰਘ ਜੀ ,ਬਾਬਾ ਫਤਿਹ ਸਿੰਘ ਜੀ ਜਿਨਾ ਨੂੰ ੭ ਤੇ ੯ ਸਾਲ ਦੀ ਉਮਰ ਵਿੱਚ ਸੂਬਾ ਸਰਹਿੰਦ ਵੱਲੋਂ ਰਾਜਭਾਗ ,ਤਖਤਾਂ ਤਾਜਾਂ ,ਬੇਗਮਾਂ ਨਾਲ ਸ਼ਾਦੀਆਂ,ਅਮੀਰ ਘਰਾਂਣੇ ਵਿੱਚ ਸ਼ਾਂਦੀਆਂ,ਹੋਰ ਬਹੁਤ ਸਾਰੇ ਲਾਲਚ ਦਿੱਤੇ ਗਏ ਸਨ ਪਰ ਸ਼ਾਹਿਬਜਾਦੇ ਆਪਣੇ ਧਰਮ ਵਿੱਚ ਪੱਕੇ ਰਹੇ ਸੂਬੇ ਦੇ ਸਾਰੇ ਲਾਲਚਾ ਨੂੰ ਜੁੱਤੀ ਦੀ ਨੋਕ ਨਾਲ ਨਕਾਰਿਆ ਤੇ ਆਪਣੇ ਧਰਮ ਵਿੱਚ ਪ੍ਰਪੱਕਤਾ ਰੱਖਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ ਪਰ ਬੜੇ ਦੁੱਖ ਦੀ ਗੱਲ ਹੈ ਕਿ ਅਸੀ ਅੱਜ ਵੱਡੀਆਂ ਵੱਡੀਆਂ ਕੋਠੀਆਂ ਤੇ ਕਾਰਾਂ ,ਸੁੱਖ ਸਹੂਲਤਾਂ ਮਾਣਦੇ ਵੀ ਆਪਣੇ ਇਤਿਹਾਸ ਨੂੰ ਭੁੱਲ ਚੁੱਕੇ ਹਾਂ ਤੇ ਨਿਕੇ ਨਿਕੇ ਲਾਲਚਾ ਕਰਕੇ ਆਪਣੇ ਧਰਮ ਨੂੰ ਛੱਡ ਰਹੇ ਹਾਂ।ਇਹਨਾ ਸਾਰੇ ਸਮਾਗਮਾਂ ਵਿੱਚ ਵਿਸ਼ੇਸ਼ ਤੌਰ ਤੇ ਕੇਸਾਧਾਰੀ ਬੱਚਿਆਂ ਨੂੰ ਸਰਬ ਸਾਂਝੀ ਵਾਲਤਾ ਚੈਰੀਟੇਬਲ ਟਰੱਸਟ ਵੱਲੋਂ ਮੈਡਲਾ ਨਾਲ ਸਨਮਾਨਿਤ ਕੀਤਾ ਗਿਆ ਅਤੇ ਪਿੰਡ ਝੋਕ ਹਰੀਹਰ ਵਿਖੇ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਗਏ ੧ ੨ ੩ ਸਥਾਨ ਤੇ ਆਏ ਬੱਚਿਆਂ ਦਾ ਬਾਬਾ ਅਵਤਾਰ ਸਿੰਘ ਸਾਧਾਂਵਾਲੇ ਅਤੇ ਬਾਬਾ ਸਤਨਾਮ ਸਿੰਘ ਗੁ:ਲੱਧਾ ਜੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹਨਾ ਸਾਰੇ ਸਮਾਗਮਾਂ ਵਿੱਚ ਭਾਈ ਦਲੇਰ ਸਿੰਘ ਡੋਡ ਅਤੇ ਕਵੀਸ਼ਰ ਭਾਈ ਸੁਖਦੇਵ ਸਿੰਘ ਡੋਡ ਨੇ ਹਾਜਰੀ ਭਰੀ।

468 ad

Submit a Comment

Your email address will not be published. Required fields are marked *