ਘਰ ਨਾਲ ਟਕਰਾਅ ਗਿਆ ਜਹਾਜ਼, ਉੱਡ ਗਏ ਪਰਖੱਚੇ

ਲਾਸ ਏਂਜਲਸ—ਅਮਰੀਕਾ ਦੇ ਕੋਲੋਰਾਡੋ ਵਿਚ ਇਕ ਛੋਟਾ ਜਹਾਜ਼ ਅਚਾਨਕ ਇਕ ਘਰ ਦੇ ਨਾਲ ਟਕਰਾਅ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ ਜਹਾਜ਼ ਦਾ ਪਾਇਲਟ ਅਤੇ ਉਸ ਵਿਚ ਸਵਾਰ ਮੁਸਾਫਰ ਸੁਰੱਖਿਅਤ ਬਚ ਗਏ।
Plane Crashਫੈਡਰਲ ਐਵੀਏਸ਼ਨ ਐਡਮਿਨਸਟ੍ਰੇਸ਼ਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੋਲੋਰਾਡੋ ਦੇ ਨਾਰਥਗਲੇਨ ਵਿਚ ਪਾਈਪਰ ਪੀ. ਏ. 25 ਪਾਨੀ ਜਹਾਜ਼ ਤਕਨੀਕੀ ਖਰਾਬੀ ਕਾਰਨ ਉੱਡਦਾ-ਉੱਡਦਾ ਅਚਾਨਕ ਇਕ ਘਰ ਦੇ ਨਾਲ ਟਕਰਾਅ ਗਿਆ। ਕਿਸਮਤ ਚੰਗੀ ਸੀ ਕਿ ਹਾਦਸੇ ਦੇ ਸਮੇਂ ਘਰ ਵਿਚ ਕੋਈ ਵੀ ਮੌਜੂਦ ਨਹੀਂ ਸੀ। ਉਨ੍ਹਾਂ ਨੇ ਦੱਸਿਆ ਕਿ ਹਾਦਸੇ ਵਿਚ ਜਹਾਜ਼ ਦਾ ਪਾਇਲਟ ਸੁਰੱਖਿਅਤ ਬਚ ਨਿਕਲਿਆ ਅਤੇ ਜਹਾਜ਼ ਦੇ ਹੇਠਾਂ ਡਿਗਣ ਤੋਂ ਪਹਿਲਾਂ ਉਹ ਪੈਰਾਸ਼ੂਟ ਰਾਹੀਂ ਸੁਰੱਖਿਅਤ ਹੇਠਾਂ ਆ ਗਿਆ। ਨਾਰਥ ਮੈਟਰੋ ਜ਼ਿਲਾ ਦੇ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਘਰ ‘ਤੇ ਕੋਈ ਵੀ ਮੌਜੂਦ ਨਹੀਂ ਸੀ। ਪਾਇਲਟ ਨੂੰ ਹਾਦਸੇ ਤੋਂ ਬਾਅਦ ਤੁਰੰਤ ਹਸਪਤਾਲ ਲਿਜਾਇਆ ਗਿਆ। ਉਸ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

468 ad