ਘਰ ਆ ਜਾ ਪੁੱਤਰਾ, ਤੇਰੀ ਮਾਂ ਨੂੰ ਉਡੀਕਾਂ ਬੱਸ ਤੇਰੀਆਂ

ਅੰਮ੍ਰਿਤਸਰ—ਇਰਾਕ ਵਿਚ ਫਸੇ ਭਾਰਤੀਆਂ ਦਾ ਦਰਦ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਇਰਾਕ ‘ਤੇ ਹਵਾਈ ਹਮਲਿਆਂ ਦੇ ਐਲਾਨ ਨਾਲ ਇਕ ਵਾਰ ਫਿਰ ਤੋਂ ਉੱਭਰ ਕੇ ਸਾਹਮਣੇ ਆ ਗਿਆ। ਅਸਲ ਵਿਚ ਜਿਸ ਥਾਂ ‘ਤੇ ਹਮਲੇ ਕੀਤੇ ਗਏ ਇਸ ਇਲਾਕੇ ਵਿਚ ਭਾਰਤ ਦੇ 40 ਲੋਕ ਫਸੇ, ਜਿਨ੍ਹਾਂ ਨੂੰ Motherਅੱਤਵਾਦੀਆਂ ਨੇ ਅਗਵਾ ਕਰ ਲਿਆ ਸੀ।
ਅਮਰੀਕਾ ਨੇ ਇਰਾਕ ਦੇ ਉੱਤਰੀ ਹਿੱਸੇ ‘ਤੇ ਹਮਲੇ ਸ਼ੁਰੂ ਕੀਤੇ ਹਨ, ਜਿੱਥੇ ਅੱਤਵਾਦੀ ਸੰਗਠਨ ਨੇ ਆਪਣਾ ਕਬਜ਼ਾ ਕੀਤਾ ਹੈ ਪਰ ਹਵਾਈ ਹਮਲਿਆਂ ਦੀ ਅੱਗ ਦਾ ਸੇਕ ਉਨ੍ਹਾਂ ਭਾਰਤੀਆਂ ਤੱਕ ਵੀ ਪਹੁੰਚ ਸਕਦਾ ਹੈ, ਜੋ ਅੱਤਵਾਦੀਆਂ ਕੈਦ ਵਿਚ ਹਨ। ਇਨ੍ਹਾਂ ‘ਚੋਂ ਜ਼ਿਆਦਾਤਰ ਪੰਜਾਬ ਦੇ ਰਹਿਣ ਵਾਲੇ ਹਨ। ਜਿਵੇਂ ਹੀ ਟੀ. ਵੀ. ‘ਤੇ ਇਰਾਕ ‘ਤੇ ਹੋਣ ਵਾਲੇ ਹਵਾਈ ਹਮਲਿਆਂ ਦੀਆਂ ਖਬਰਾਂ ਆਈਆਂ ਤਾਂ ਇਰਾਕ ‘ਚ ਫਸੇ ਨੌਜਵਾਨਾਂ ਦੇ ਪਰਿਵਾਰਾਂ ਦੀ ਜਾਨ ‘ਤੇ ਬਣ ਗਈ। ਇਕ ਪਾਸੇ ਉਨ੍ਹਾਂ ਦੇ ਬੱਚਿਆਂ ਦੀ ਕੋਈ ਖਬਰ ਸਾਰ ਨਹੀਂ ਮਿਲ ਰਹੀ ਤੇ ਦੂਜੇ ਪਾਸੇ ਇਕ ਹੋਰ ਡਰ ਨੇ ਉਨ੍ਹਾਂ ਨੂੰ ਆ ਘੇਰਿਆ। ਅਜਿਹਾ ਹੀ ਇਕ ਪਰਿਵਾਰ ਹੈ ਅੰਮ੍ਰਿਤਸਰ ਦੇ ਮਜੀਠਾ ਕਸਬੇ ਦਾ। ਮਜੀਠਾ ਦੇ ਰਹਿਣ ਵਾਲੇ ਸੋਨੂੰ ਮਸੀਹ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਸੋਨੂੰ ਦੀ ਪਤਨੀ ਅਤੇ ਉਸ ਦੇ ਬੱਚੇ ਰੋ-ਰੋ ਕੇ ਹਾਲੋ-ਬੇਹਾਲ ਹੋ ਰਹੇ ਹਨ। ਸੋਨੂੰ ਦੀ ਮਾਂ ਨੇ ਮੰਗ ਕੀਤੀ ਹੈ ਕਿ ਇਰਾਕ ‘ਤੇ ਜੋ ਹਮਲੇ ਹੋ ਰਹੇ ਹਨ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਬੰਦ ਕੀਤਾ ਜਾਵੇ ਜਾਂ ਫਿਰ ਉਨ੍ਹਾਂ ਦੇ ਬੱਚਿਆਂ ਨੂੰ ਸੁਰੱਖਿਅਤ ਭਾਰਤ ਪਹੁੰਚਾਇਆ ਜਾਵੇ। ਪਿਛਲੇ ਦੋ ਮਹੀਨਿਆਂ ਤੋਂ ਰੋਂਦੇ-ਕੁਰਲਾਉਂਦੇ ਪਰਿਵਾਰ ਵਾਲੇ ਆਪਣੇ ਬੱਚਿਆਂ ਨੂੰ ਮਿਲਣ ਲਈ ਤਰਸ ਰਹੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਵਾਪਸ ਲਿਆਉਣ ਲਈ ਛੇਤੀ ਤੋਂ ਛੇਤੀ ਠੋਸ ਕਦਮ ਚੁੱਕੇ ਜਾਣ।

468 ad