ਗ੍ਰੰਥੀ ਦੇ ਬੇਟੇ ਨੇ ਕੀਤੀ ਅਜਿਹੀ ਸ਼ਰਮਨਾਕ ਹਰਕਤ ਕੀ

ਡੇਰਾਬੱਸੀ- ਗ੍ਰੰਥੀ ਦੇ ਬੇਟੇ ਵਲੋਂ ਨਾਬਾਲਗ ਲੜਕੀ ਨਾਲ ਜ਼ਬਰਦਸਤੀ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ। ਇਹ ਮਾਮਲਾ ਡੇਰਾਬੱਸੀ ਦੀ ਆਸ਼ੀਆਨਾ ਕਲੋਨੀ ਦੇ ਗੁਰੂਦੁਆਰਾ ਸਾਹਿਬ ਦੇ ਗ੍ਰੰਥੀ ਦੇ ਬੇਟੇ ਦਾ ਹੈ। ਪੀੜਤ ਲੜਕੀ ਦੀ ਮਾਂ ਨੇ ਦੋਸ਼ੀ ਖਿਲਾਫ ਪੁਲਸ ਨੂੰ Granthiਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਵਲੋਂ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਉਸਦੀਆਂ ਤਿੰਨ ਧੀਆਂ ਹਨ। ਮੰਗਲਵਾਰ ਦੀ ਸ਼ਾਮ ਨੂੰ ਉਹ ਆਪਣੀ 14 ਸਾਲਾਂ ਵੱਡੀ ਧੀ, ਜੋ ਚੰਡੀਗੜ੍ਹ ਸਕੂਲ ‘ਚ ਨੌਵੀਂ ਕਲਾਸ ਦੀ ਵਿਦਿਆਰਥਣ ਹੈ, ਨਾਲ ਆਪਣੇ ਪਤੀ ਦੀ ਦਵਾਈ ਲੈਣ ਲਈ ਬਾਜ਼ਾਰ ਗਈ ਸੀ। ਇਥੇ ਦਵਾਈ ਨਾ ਮਿਲਣ ‘ਤੇ ਉਹ ਵਾਪਸ ਘਰ ਜਾ ਰਹੀ ਸੀ। ਇਸ ਦੌਰਾਨ ਸਕੂਟਰ ‘ਤੇ ਜਾ ਰਹੇ ਕਲੋਨੀ ਦੇ ਗੁਰੂਦੁਆਰਾ ਸਾਹਿਬ ਦੇ ਗ੍ਰੰਥੀ ਮਨਮੋਹਨ ਸਿੰਘ ਦੇ ਛੋਟੇ ਬੇਟੇ ਹਰਮੋਹਨਜੀਤ ਸਿੰਘ ਬੱਬੀ ਨੇ ਬੱਸ ਸਟੈਂਡ ‘ਤੇ ਸਥਿਤ ਦਵਾਈਆਂ ਦੀ ਦੁਕਾਨ ਤੋਂ ਦਵਾਈ ਲਿਆਉਣ ਦੀ ਗੱਲ ਆਖੀ। ਉਸ ਨੇ ਵੱਡੀ ਬੇਟੀ ਨੂੰ ਉਸਦੇ ਨਾਲ ਦਵਾਈ ਲੈਣ ਲਈ ਭੇਜ ਦਿੱਤਾ। ਦੋਸ਼ੀ ਦਵਾਈ ਲੈਣ ਤੋਂ ਬਾਅਦ ਲੜਕੀ ਨੂੰ ਪੁਲਸ ਸਟੇਸ਼ਨ ਦੇ ਪਿਛੇ ਸਥਿਤ ਸੁੰਨ੍ਹਸਾਨ ਥਾਂ ‘ਤੇ ਲਿਜਾ ਕੇ ਜ਼ਬਰਦਸਤੀ ਕਰਨ ਲੱਗਾ। ਦੇਰ ਹੋਣ ਕਾਰਨ ਉਹ ਵਾਰ-ਵਾਰ ਆਪਣੀ ਬੇਟੀ ਨੂੰ ਫੋਨ ਕਰ ਰਹੀ ਸੀ ਪਰ ਉਹ ਫੋਨ ਨਹੀਂ ਚੱਕ ਨਹੀਂ ਰਹੀ ਸੀ। ਉਸਦੀ ਬੇਟੀ ਨੇ ਰੌਲਾ ਪਾਇਆ ਤਾਂ ਉਥੋਂ ਲੰਘ ਰਹੇ ਇਕ ਰਾਹਗੀਰ ਨੇ ਹਰਮੋਹਨਜੀਤ ਤੋਂ ਪੁੱਛਿਆ ਤਾਂ ਉਸ ਨੇ ਲੜਕੀ ਨੂੰ ਆਪਣੀ ਭੈਣ ਦੱਸਿਆ। ਇਸ ਦੌਰਾਨ ਲੜਕੀ ਨੇ ਫੋਨ ਕਰਕੇ ਮਾਂ ਨੂੰ ਸਾਰੀ ਗੱਲ ਦੱਸ ਦਿੱਤੀ। ਦੋਸ਼ੀ ਡਰ ਕਰਕੇ ਉਸਨੂੰ ਡੇਰਾਬੱਸੀ ਸਿਵਲ ਹਸਪਤਾਲ ਦੇ ਬਾਹਰ ਛੱਡ ਕੇ ਫਰਾਰ ਹੋ ਗਿਆ। ਪੀੜਤਾ ਦੀ ਮਾਂ ਹਰਮੋਹਨਜੀਤ ਦੀ ਕਰਤੂਤ ਦੱਸਣ ਲਈ ਗੁਰੂਦੁਆਰਾ ਸਾਹਿਬ ਗਈ, ਜਿਥੇ ਦੋਸ਼ੀ ਦੇ ਵੱਡੇ ਭਰਾ ਪ੍ਰਭਜੋਤ ਸਿੰਘ ਨੇ ਉਸਨੂੰ ਧਮਕੀਆਂ ਦਿੰਦੇ ਹੋਏ ਉਥੋਂ ਕੱਢ ਦਿੱਤਾ। ਪੀੜਤਾ ਦੀ ਮਾਂ ਨੇ ਦੋਸ਼ ਲਗਾਇਆ ਹੈ ਕਿ ਉਸਦੀ ਲੜਕੀ ਨਾਲ ਜ਼ਬਰਦਸਤੀ ਦੌਰਾਨ ਉਸ ਨੂੰ ਸੱਟਾਂ ਵੀ ਲੱਗੀਆਂ ਹਨ।

468 ad