ਗੈਂਗਸਟਰ ਦੇਵਾ ਕਤਲ ਕਾਂਡ ਦੀ ਪੁਲਿਸ ਨੇ ਗੁੱਥੀ ਸੁਲਝਾਈ – ਕਤਲ ਕਾਂਡ ਦੇ ਤਿੰਨ ਦੋਸ਼ੀ ਗ੍ਰਿਫ਼ਤਾਰ, ਇੱਕ ਦੀ ਭਾਲ ਜਾਰੀ

1

ਫ਼ਰੀਦਕੋਟ, 16 ਮਈ, ( ਜਗਦੀਸ਼ ਕੁਮਾਰ ਬਾਂਬਾ ) ਇੱਕੋਂ ਦੇ ਨੰਦੇਆਣਾ ਗੇਟ ਨਜ਼ਦੀਕ 8 ਦਿਨ ਪਹਿਲਾਂ ਕਤਲ ਕੀਤੇ ਗਏ ਇੱਥੋਂ ਦੇ ਨਾਮੀ ਗੈਂਗਸਟਰ ਦਵਿੰਦਰ ਦੇਵਾ ਦੇ ਮਾਮਲੇ ਦੀ ਪੁਲਿਸ ਵੱਲੋਂ ਗੁੱਝੀ ਸੁਲਝਾ ਲਈ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਿਲ•ੇ ਦੇ ਐੱਸ.ਐੱਸ.ਪੀ. ਸੁਖਮਿੰਦਰ ਸਿੰਘ ਮਾਨ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਤਿੰਨ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇੱਕ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਸ੍ਰ ਮਾਨ ਨੇ ਦੱਸਿਆ ਕਿ ਇਸ ਕਤਲ ਕਾਂਡ ਦਾ ਮੁੱਖ ਮਾਸਟਰ ਮਾਈਂਡ ਹਰੀਸ਼ ਕੁਮਾਰ ਉਰਫ ਕਾਕਾ ਨਿਪਾਲੀ ਹੈ ਜੋ ਕਿ ਫਰੀਦਕੋਟ ਦਾ ਹੀ ਵਾਸੀ ਹੈ। ਉਨ•ਾਂ ਪ੍ਰੈਸ ਕਾਨਫਰੰਸ ਵਿੱਚ ਦਾਅਵਾ ਕੀਤਾ ਕਿ ਦੇਵਾ ਨੂੰ ਮਾਰਨ ਦੀ ਸਾਜਿਸ਼ ਵਿੱਚ ਕਾਕਾ ਨਿਪਾਲੀ ਨਾਲ ਤਿੰਨ ਹੋਰ ਵਿਅਕਤੀ ਸ਼ਾਮਿਲ ਸਨ। ਇਹ ਤਿੰਨ ਵਿਅਕਤੀ ਦਪਿੰਦਰ ਸਿੰਘ ਵਾਸੀ ਫਰੀਦਕੋਟ, ਹਰਪ੍ਰੀਤ ਸਿੰਘ ਉਰਫ਼ ਕਾਲਾ ਵਾਸੀ ਰੁਪਈਆਂਵਾਲਾ (ਫਰੀਦਕੋਟ) ਅਤੇ ਗੌਰਵ ਸ਼ਰਮਾ ਵਾਸੀ ਲੁਧਿਆਣਾ ਹਨ ਜਿਨ•ਾਂ ਨਾਲ ਮਿਲ ਕੇ ਉਸ ਨੇ ਇਸ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ। ਉਨ•ਾਂ ਦੱਸਿਆ ਕਿ ਕਾਕਾ ਨਿਪਾਲੀ ਦੀ ਪਹਿਲਾਂ ਤੋਂ ਦੇਵਾ ਨਾਲ ਲਾਗਡਾਟ ਚਲ ਰਹੀ ਸੀ ਜਿਸ ਤਹਿਤ ਪਹਿਲਾਂ ਵੀ ਉਸ ਨੇ ਦੇਵਾ ‘ਤੇ ਫਾਇਰਿੰਗ ਕਰਵਾਈ ਸੀ। ਉਨ•ਾਂ ਦੱਸਿਆ ਕਿ ਇਨ•ਾਂ ਚੋਂ ਕਾਕਾ ਨਿਪਾਲੀ ਪਹਿਲਾਂ ਹੀ ਜੇਲ• ਵਿੱਚ ਨਜ਼ਰਬੰਦ ਸੀ ਜਿਸ ਦੇ ਪ੍ਰੋਡਕਸ਼ਨ ਵਾਰੰਟ ਲੈਣ ਉਪਰੰਤ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਉਸ ਤੋਂ ਪੁੱਛਪੜਤਾਲ ਦੌਰਾਨ ਇਸ ਸਾਰੀ ਸਾਜਿਸ਼ ਦਾ ਖੁਲਾਸਾ ਹੋਇਆ। ਜਿਸ ਤਹਿਤ ਦਪਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮੁੱਖ ਸ਼ੂਟਰ ਗੌਰਵ ਸ਼ਰਮਾ ਉਰਫ਼ ਗੋਰੂ ਬੱਚਾ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਉਨ•ਾਂ ਦੱਸਿਆ ਕਿ ਗੋਰੂ ਬੱਚਾ ਉੱਪਰ ਪਹਿਲਾਂ ਵੀ ਕਤਲ ਵਰਗੇ ਗੰਭੀਰ ਮੁਕੱਦਮੇ ਦਰਜ ਹਨ ਅਤੇ ਉਹ ਇੱਕ ਮਹੀਨਾ ਪਹਿਲਾਂ ਹੀ ਜੇਲ• ਵਿੱਚੋਂ ਫਰਾਰ ਹੋਇਆ ਸੀ। ਉਨ•ਾਂ ਦੱਸਿਆ ਕਿ ਗੋਰੂ ਬੱਚਾ ਨੂੰ ਗ੍ਰਿਫਤਾਰ ਕਰਨ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਹੈ ਅਤੇ ਉਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ•ਾਂ ਇਸ ਦੌਰਾਨ ਗੋਰੂ ਬੱਚਾ ਦੀ ਤਸਵੀਰ ਵੀ ਜਾਰੀ ਕੀਤੀ। ਇਸ ਤੋਂ ਇਲਾਵਾ ਦੇਵਾ ਦੇ ਕਤਲ ਲਈ ਵਰਤਿਆ ਗਿਆ ਪਲਸਰ ਮੋਟਰਸਾਈਕਲ ਨੰ: ਪੀਬੀ04 ਟੀ 8808 ਅਤੇ ਇੱਕ ਸਵਿਫਟ ਕਾਰ ਨੰ: ਪੀ.ਬੀ.10ਐਫ.ਸੀ 6228 ਵੀ ਬਰਾਮਦ ਕਰ ਲਈ ਹੈ। ਕਾਕਾ ਨੇਪਾਲੀ ਜੋ ਇੱਥੋਂ ਦੀ ਮਾਡਰਨ ਜੇਲ• ਵਿੱਚ ਨਜ਼ਰਬੰਦ ਹੈ ਅਤੇ ਉਸ ਉੱਪਰ ਇੱਕ ਦਰਜਨ ਦੇ ਕਰੀਬ ਅਪਰਾਧਕ ਮਾਮਲੇ ਦਰਜ ਹਨ। ਫੜ•ੇ ਗਏ ਦੋ ਕਥਿਤ ਦੋਸ਼ੀਆਂ ਨੂੰ ਮੰਗਲਵਾਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

468 ad

Submit a Comment

Your email address will not be published. Required fields are marked *