ਗੁੱਸੇ ‘ਚ ਅੰਨ੍ਹੇ ਗੁਆਂਢੀ ਨੇ ਬੱਚੇ ਨੂੰ ਘੁਮਾ ਕੇ ਹਵਾ ‘ਚ ਸੁੱਟਿਆ

ਬੀਜਿੰਗ—ਅੱਜ-ਕੱਲ ਲੋਕਾਂ ਦਾ ਗੁੱਸਾ ਇੰਨਾਂ ਵੱਧ ਗਿਆ ਹੈ ਕਿ ਉਨ੍ਹਾਂ ਦਾ ਖੁਦ ‘ਤੇ ਕਾਬੂ ਨਹੀਂ ਰਿਹਾ। ਸ਼ਰਾਰਤਾਂ ਕਰਨਾ ਤਾਂ ਬੱਚਿਆਂ Gussaਦਾ ਕੰਮ ਹੁੰਦਾ ਹੈ ਪਰ ਇਨ੍ਹਾਂ ਸ਼ਰਾਰਤਾਂ ਤੋਂ ਗੁੱਸੇ ਵਿਚ ਆ ਕੇ ਚੀਨ ਦੇ ਚੇਂਗ ਵਾਂਗ ਨੇ ਜੋ ਕੀਤਾ ਉਹ ਕਿਸੇ ਨੂੰ ਵੀ ਨਾਗਵਾਰ ਗੁਜਰੇਗਾ। 38 ਸਾਲਾ ਇਸ ਵਿਅਕਤੀ ਨੇ ਆਪੇ ਤੋਂ ਬਾਹਰ ਹੁੰਦੇ ਹੋਏ ਆਪਣਾ ਗੁੱਸਾ ਇਕ ਮਾਮੂਸ ਇਕ ਸਾਲ ਦੇ ਬੱਚੇ ‘ਤੇ ਉਤਾਰ ਦਿੱਤਾ। ਉਸ ਨੇ ਇਕ ਸਾਲਾ ਮਾਸੂਮ ਨੂੰ ਇਕ ਬਾਂਹ ਤੋਂ ਫੜ ਕੇ ਘੁਮਾ ਕੇ ਦੂਰ ਸੁੱਟ ਦਿੱਤਾ, ਜਿਸ ਕਾਰਨ ਉਸ ਦੇ ਗੰਭੀਰ ਸੱਟਾਂ ਲੱਗੀਆਂ ਪਰ ਉਸ ਦੀ ਜਾਨ ਬੱਚ ਗਈ। ਇਹ ਸਾਰੀ ਘਟਨਾ ਸੜਕ ‘ਤੇ ਲੱਗੇ ਇਕ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ।
ਜ਼ਿਕਰਯੋਗ ਹੈ ਕਿ ਗੁਆਂਢੀਆਂ ਦਾ 9 ਸਾਲਾ ਬੱਚਾ ਛੱਤ ‘ਤੇ ਚੇਂਗ ਦੇ ਘਰ ਲੱਗੇ ਵਾਟਰ ਹੀਟਰ ‘ਤੇ ਪੱਥਰ ਮਾਰ ਰਿਹਾ ਸੀ। ਇੰਨੇਂ ਨੂੰ ਜਦੋਂ ਗੁਆਂਢੀ ਨੇ ਛੱਤ ‘ਤੇ ਆ ਕੇ ਬੱਚੇ ਨੂੰ ਅਜਿਹਾ ਕਰਦੇ ਦੇਖਿਆ ਤਾਂ ਉਹ ਗੁੱਸੇ ਵਿਚ ਆ ਗਿਆ ਅਤੇ ਉਸ ਨੇ ਬੱਚੇ ਦੇ ਘਰ ਜਾ ਕੇ ਉਸ ਦੀ ਸ਼ਿਕਾਇਤ ਕਰਨੀ ਚਾਹੀ। ਘਰ ਵਿਚ ਪਾਰਟੀ ਚੱਲਦੀ ਹੋਣ ਕਰਕੇ ਕਿਸੇ ਨੇ ਉਸ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ ਅਤੇ ਉਸ ਨੂੰ ਡਰਾ-ਧਮਕਾ ਕੇ ਬਾਹਰ ਕੱਢ ਦਿੱਤਾ। ਇਸ ‘ਤੇ ਉਹ ਗੁੱਸੇ ਵਿਚ ਬਾਹਰ ਵੱਲ ਦੌੜਿਆ ਅਤੇ ਬਾਕੀ ਲੋਕ ਵੀ ਉਸ ਦੇ ਪਿੱਛੇ ਦੌੜੇ, ਜਿਨ੍ਹਾਂ ਵਿਚ ਇਕ ਮਾਸੂਮ ਛੋਟਾ ਬੱਚਾ ਵੀ ਆਪਣੀ ਮਾਂ ਦੇ ਪਿੱਛੇ-ਪਿੱਛੇ ਬਾਹਰ ਆ ਗਿਆ। ਗੁੱਸੇ ‘ਚ ਭਰੇ ਚੇਂਗ ਨੇ ਉਸ ਮਾਸੂਮ ਇਕ ਸਾਲਾ ਬੱਚੇ ਨੂੰ ਬਿਨਾਂ ਕੁਝ ਸੋਚ-ਸਮਝੇ ਚੁੱਕ ਕੇ ਦੂਰ ਹਵਾ ਵਿਚ ਸੁੱਟ ਦਿੱਤਾ। ਉਸ ਨੇ ਇੰਨੀਂ ਜ਼ੋਰ ਨਾਲ ਬੱਚੇ ਨੂੰ ਸੁੱਟਿਆ ਕਿ ਉਸ ਦੇ ਸਰੀਰ ਦੀਆਂ ਕਈ ਹੱਡੀਆਂ ਟੁੱਟ ਗਈਆਂ। ਬੱਚੇ ਦੀ ਖਰਾਬ ਹਾਲਤ ਦੇਖ ਕੇ ਚੇਂਗ ਤਾਂ ਉੱਥੋਂ ਫਰਾਰ ਹੋ ਗਿਆ ਅਤੇ ਬਾਅਦ ਵਿਚ ਬੱਚੇ ਨੂੰ ਕਿਸੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਘਟਨਾ ਦੇ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਲੱਗਦਾ ਹੈ ਕਿ ਚੇਂਗ ਨਸ਼ੇ ਵਿਚ ਸੀ ਪਰ ਇਸ ਘਟਨਾ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਇਸ ਦੌੜ-ਭੱਜ ਵਾਲੀ ਦੁਨੀਆ ‘ਚ ਲੋਕਾਂ ਦਾ ਖੁਦ ‘ਤੇ ਸੰਜਮ ਨਹੀਂ ਰਿਹਾ ਹੈ ਅਤੇ ਇਸੇ ਬਿਰਤੀ ‘ਚੋਂ ਕਈ ਅਪਰਾਧ ਜਨਮ ਲੈਂਦੇ ਹਨ।

468 ad