ਗੁਰੂ ਸਾਹਿਬਾਨ ਨਾਲ ਜੁੜੇ ਸ਼ਸ਼ਤਰਾ ਦੀ ਬਸ ਤਖਤ ਸ਼੍ਰੀ ਕੇਸਗੜ ਸਾਹਿਬ ਤੋ ਜੈਕਾਰਿਆ ਦੀ ਗੁੰਜ ਨਾਲ ਗੜੀ ਗੁਰਦਾਸ ਨੰਗਲ ਲਈ ਰਵਾਨਾ।

4ਗਿ:ਮੱਲ ਸਿੰਘ ਨੇ ਅਰਦਾਸ ਕਰਕੇ ਸ਼ਸ਼ਤਰਾਂ ਵਾਲੀ ਬੱਸ ਨੂੰ ਕੀਤਾ ਰਵਾਨਾ।
28 ਮਈ ਨੂੰ ਦਿੱਲੀ ਦੇ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਪੁੱਜੇਗੀ ਸ਼ਸ਼ਤਰ ਬਸ।
ਸ਼੍ਰੀ ਅਨੰਦਪੁਰ ਸਾਹਿਬ, 20 ਮਈ ( ਪੀਡੀ ਬੇਉਰੋ )ਗੁਰੂ ਸਾਹਿਬਾਨ ਨਾਲ ਜੁੜੇ ਇਤਿਹਾਸਕ ਸ਼ਸ਼ਤਰਾ ਵਾਲੀ ਬਸ ਤਖਤ ਸ਼੍ਰੀ ਕੇਸਗੜ ਸਾਹਿਬ ਤੋ ਜੈਕਾਰਿਆ ਦੀ ਗੁੰਜ ਨਾਲ ਰਵਾਨਾ ਹੋ ਗਈ। ਜਿਸ ਦੀ ਅਰਦਾਸ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਗਿਆਨੀ ਮੱਲ ਸਿੰਘ ਵੱਲੋ ਕੀਤੀ ਗਈ। ਗਿਆਨੀ ਮੱਲ ਸਿੰਘ ਨੇ ਕਿਹਾ ਕਿ ਸ਼ਸ਼ਤਰਾ ਵਾਲੀ ਬਸ ਭਲਕੇ 20 ਮਈ ਨੂੰ ਬਾਬਾ ਬੰਦਾ ਸਿੰਘ ਬਹਾਦਰ ਨਾਲ ਸਬੰਧਿਤ ਗੁਰਦੁਆਰਾ ਗੜੀ ਗੁਰਦਾਸ ਨੰਗਲ ਨੇੜੇ ਧਾਰੀਵਾਲ ਜਿਲਾ ਗੁਰਦਾਸਪੁਰ ਵਿਖੇ ਪਹੁੰਚੇਗੀ। ਇਸ ਤੋ ਬਾਅਦ 21 ਮਈ ਨੂੰ ਇੱਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਗੜੀ ਗੁਰਦਾਸ ਨੰਗਲ ਤੋ ਰਵਾਨਾ ਹੋਵੇਗਾ। ਜੋ ਕਿ ਪੜਾਅ ਵਾਰ ਸੱਤ ਦਿਨਾ ਬਾਅਦ 28 ਮਈ ਨੂੰ ਦਿੱਲੀ ਦੇ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਪੁੱਜੇਗਾ। ਜਿਥੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਦੇ 300 ਸਾਲਾ ਸਮਾਗਮਾ ਵਿੱਚ ਸ਼ਿਰਕਤ ਕਰੇਗਾ ਅਤੇ ਇਹ ਨਗਰ ਕੀਰਤਨ 29 ਮਈ ਨੂੰ ਸਾਰੀ ਦਿੱਲੀ ਦੇ ਵੱਖ ਵੱਖ ਗੁਰਧਾਮਾ ਵਿੱਚ ਜਾਵੇਗਾ। ਉਹਨਾ ਸੰਗਤ ਨੂੰ ਹੁੰਮ ਹੁੰਮਾ ਕੇ ਸਮਾਗਮਾ ਅਤੇ ਨਗਰ ਕੀਰਤਨਾ ਵਿੱਚ ਪੁੱਜਣ ਦੀ ਅਪੀਲ ਕੀਤੀ। ਇਸ ਮੋਕੇ ਮੈਬਰ ਸ਼੍ਰੋਮਣੀ ਕਮੇਟੀ ਭਾਈ ਅਮਰਜੀਤ ਸਿੰਘ ਚਾਵਲਾ, ਜੱਥੇ:ਦਲਜੀਤ ਸਿੰਘ ਭਿੰਡਰ, ਮੈਨੇਜਰ ਰੇਸ਼ਮ ਸਿੰਘ ਸੰਧੂ, ਅਕਾਲੀ ਦਲ ਦੇ ਜਿਲਾ ਪ੍ਰਧਾਨ ਜਥੇਦਾਰ ਮੋਹਣ ਸਿੰਘ ਢਾਹੇ, ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਜਗਜੀਤ ਸਿੰਘ ਜੱਗੀ, ਭਾਈ ਬਲਵਿੰਦਰ ਸਿੰਘ, ਮਨਜਿੰਦਰ ਸਿੰਘ ਬਰਾੜ, ਰਣਜੀਤ ਸਿੰਘ ਗੁੱਡਵਿੱਲ, ਸਾਬਕਾ ਮੈਨੇਜਰ ਰਣਵੀਰ ਸਿੰਘ ਕਲੋਤਾ, ਮੀਤ ਮੈਨੇਜਰ ਅਮਨਦੀਪ ਸਿੰਘ, ਭੁਪਿੰਦਰ ਸਿੰਘ, ਸਰਪੰਚ ਅਮਰ ਸਿੰਘ ਮੋਹੀਵਾਲ, , ਸੁਰਜੀਤ ਸਿੰਘ ਚਹਿੜ ਮਜਾਰਾ, ਭਗਤ ਸਿੰਘ ਚਨੋਲੀ, ਹਰਦੇਵ ਸਿੰਘ ਦੇਬੀ, ਪ੍ਰਿੰਸੀਪਲ ਨਰਿੰਜਣ ਸਿੰਘ ਰਾਣਾ, ਸਰਕਲ ਪ੍ਰਧਾਨ ਹਰਜੀਤ ਸਿੰਘ ਅਚਿੰਤ, ਪਰਮਜੀਤ ਸਿੰਘ ਪੰਮਾ, ਮੀਤ ਮੈਨੇਜਰ ਲਖਵਿੰਦਰ ਸਿੰਘ, ਭਾਈ ਸਰਬਜੀਤ ਸਿੰਘ, ਅਮਰਜੀਤ ਸਿੰਘ ਬਾੜੀਆ, ਸਰੂਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤ ਹਾਜਰ ਸੀ।

468 ad

Submit a Comment

Your email address will not be published. Required fields are marked *