ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਦੇਵ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਵੀ ਕੋਈ ਹਕੂਮਤ ਨਹੀਂ ਸੀ, ਪਰ ਉਹਨਾਂ ਨੇ ਆਪਣੀ ਸੋਚ ਨਹੀਂ ਸੀ ਛੱਡੀ, ਮਾਨ ਦਾ ਸਿੱਖ ਚੈੱਨਲ ਨੂੰ ਜੁਆਬ

iqbal singh tiwana (2)ਫ਼ਤਹਿਗੜ੍ਹ ਸਾਹਿਬ, 16 ਮਈ (ਪੀ ਡੀ ਬਿਊਰੋ) “ਜਿਵੇ ਹਿੰਦ ਵਿਚ ਬਹੁਤੇ ਟੀæਵੀæ ਚੈੱਨਲ, ਅੰਗਰੇਜ਼ੀ ਅਖ਼ਬਾਰਾਂ ਤੇ ਪ੍ਰਚਾਰ ਸਾਧਨ ਹਿੰਦੂਤਵ ਹਕੂਮਤ ਦੇ ਗੁਲਾਮ ਬਣਕੇ ਵਿਚਰ ਰਹੇ ਹਨ, ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣ ਦੀ ਜਿੰਮੇਵਾਰੀ ਨਹੀਂ ਨਿਭਾ ਰਹੇ ਅਤੇ ਜਰਨਲਿਜਮ ਦੇ ਅਮੁੱਲ ਅਸੂਲਾਂ ਨੂੰ ਤਿਆਗ ਕੇ ਹਕੂਮਤ ਪੱਖੀ ਬਣ ਗਏ ਹਨ, ਉਸੇ ਤਰ੍ਹਾਂ ਇਸ ਸਮਾਜ ਅਤੇ ਮਨੁੱਖਤਾ ਵਿਰੋਧੀ ਪ੍ਰਭਾਵ ਬਾਹਰਲੇ ਮੁਲਕਾਂ ਵਿਚ ਚੱਲ ਰਹੇ ਟੀ ਵੀ  ਚੈਨਲਾਂ ਉਤੇ ਵੀ ਪੈਣਾ ਸੁਰੂ ਹੋ ਗਿਆ ਹੈ । ਬੀਤੇ ਦਿਨੀਂ ਇੰਗਲੈਡ ਦੇ ਸਿੱਖ ਟੀਵੀ ਚੈਨਲ ਵੱਲੋਂ ਮੇਰੇ ਨਾਲ ਇਕ ਇੰਟਰਵਿਊ ਕਰਦੇ ਹੋਏ, ਉਹਨਾਂ ਦੇ ਐਕਰ ਨੇ ਜਾਣਬੁੱਝ ਕੇ ਦਾਸ ਨੂੰ ਅਜਿਹੇ ਪ੍ਰਸ਼ਨ ਪੁੱਛੇ, ਜਿਸ ਨਾਲ ਇੰਟਰਵਿਊ ਸੁਣਨ ਵਾਲਿਆ ਤੇ ਇਹ ਪ੍ਰਭਾਵ ਜਾਵੇ ਕਿ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੀ ਸ਼ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਆਦਿ ਦੀ ਤਰ੍ਹਾਂ ਪੰਜਾਬੀਆਂ ਅਤੇ ਸਿੱਖਾਂ ਵਿਚ ਹਾਸੀਏ ‘ਤੇ ਚਲੇ ਗਏ ਹਨ । ਕਿਉਂਕਿ ਉਹਨਾਂ ਨੇ ਕਿਹਾ ਕਿ ਮਾਨ ਸਾਹਿਬ ਹੁਣ ਤਾਂ ਤੁਹਾਡੇ ਨਾਲੋ ਭਾਈ ਮੋਹਕਮ ਸਿੰਘ ਵੀ ਵਿਚਾਰਾਂ ਦੇ ਵਖਰੇਵਿਆ ਕਾਰਨ ਪਾਸਾ ਵੱਟ ਗਏ ਹਨ, ਤੁਸੀਂ ਵੀ ਤਾਂ ਸ਼ ਬਾਦਲ, ਕੈਪਟਨ ਅਮਰਿੰਦਰ ਸਿੰਘ ਦੀ ਤਰ੍ਹਾਂ ਪੰਜਾਬੀਆਂ ਅਤੇ ਸਿੱਖ ਕੌਮ ਵਿਚ ਅਲੱਗ-ਥਲੱਗ ਹੋ ਕੇ ਰਹਿ ਗਏ ਹੋ ਤਾਂ ਸ਼ ਮਾਨ ਨੇ ਉਸ ਗੱਲ ਦਾ ਜੁਆਬ ਦਿੰਦੇ ਹੋਏ ਕਿਹਾ ਕਿ ਸਾਡੇ ਗੁਰੂ ਨਾਨਕ ਸਾਹਿਬ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਅਤੇ ਦਸਵੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਵੀ ਉਸ ਸਮੇਂ ਨਾ ਕੋਈ ਹਕੂਮਤ ਸੀ ਅਤੇ ਨਾ ਹੀ ਕੋਈ ਉਹਨਾਂ ਦੀ ਸੋਚ ਨੂੰ ਸਾਥ ਦੇਣ ਵਾਲਾ ਸੀ । ਲੇਕਿਨ ਗੁਰੂ ਸਾਹਿਬਾਨ ਨੇ ਆਪਣੇ ਮਨੁੱਖਤਾ, ਸਮਾਜ ਪੱਖੀ ਸਰਬੱਤ ਦੇ ਭਲੇ ਵਾਲੀ ਸੋਚ ਅਤੇ ਹਰ ਤਰ੍ਹਾਂ ਦੇ ਜ਼ਬਰ-ਜੁਲਮ ਵਿਰੁੱਧ ਆਵਾਜ਼ ਬੁਲੰਦ ਕਰਨ ਦੇ ਅਮਲਾਂ ਨੂੰ ਤਾਂ ਨਹੀਂ ਸੀ ਛੱਡਿਆ, ਆਖਿਰ ਉਹ ਆਪਣੀ ਸੋਚ ਦੀ ਬਦੌਲਤ ਹੀ ਆਪਣੇ ਮਿਸ਼ਨ ਵਿਚ ਕਾਮਯਾਬ ਹੋਏ । ਉਸੇ ਤਰ੍ਹਾਂ ਬਰਤਾਨੀਆ ਤੇ ਹੋਰਨਾਂ ਮੁਲਕਾਂ ਦੀਆਂ ਸੰਗਤਾਂ ਨੇ ਇਸ ਲਾਈਵ ਪ੍ਰੋਗਰਾਮ ਵਿਚ ਜਿਵੇ ਸਾਡੀ ਕੌਮੀ ਸੋਚ ਤੇ ਮਿਸ਼ਨ ਦਾ ਸਾਥ ਦਿੱਤਾ, ਉਸ ਤੋਂ ਅਜਿਹੇ ਸਰਕਾਰੀ ਪ੍ਰਸਤੀ ਵਾਲੇ ਚੈਨਲਾਂ, ਹਿੰਦੂਸਤਾਨ ਟਾਈਮਜ਼, ਟਾਈਮਜ਼ ਆਫ਼ ਇੰਡੀਆ, ਇੰਡੀਆ ਐਕਸਪ੍ਰੈਸ, ਦਾ ਟ੍ਰਿਬਿਊਨ ਆਦਿ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਵੱਗਦੇ ਦਰਿਆਵਾਂ ਦੇ ਵਹਿਣ ਨੂੰ ਨਹੀਂ ਰੋਕਿਆ ਜਾ ਸਕਦਾ, ਉਸੇ ਤਰ੍ਹਾਂ ਕਿਸੇ ਸੋਚ ਨੂੰ ਵੀ ਦਬਾਇਆ ਨਹੀਂ ਜਾ ਸਕਦਾ ।”
ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਬਰਤਾਨੀਆ ਦੇ ਸਿੱਖ ਟੀæਵੀæ ਚੈਨਲ ਦੇ ਪ੍ਰਬੰਧਕਾਂ ਵੱਲੋਂ ਨਾਂਹਵਾਚਕ ਸੋਚ ਨੂੰ ਲੈਕੇ ਉਹਨਾਂ ਨਾਲ ਕੀਤੀ ਗਈ ਇੰਟਰਵਿਊ ਦੇ ਪਾਰਟੀ ਦੇ ਮੁੱਖ ਦਫ਼ਤਰ ਨੂੰ ਵੇਰਵੇ ਦਿੰਦੇ ਹੋਏ ਅਤੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਹਜ਼ਾਰਾਂ ਹੀ ਨੌਜ਼ਵਾਨ ਤੇ ਸਿੱਖ ਇਸ ਸੋਚ ‘ਤੇ ਪਹਿਰਾ ਦਿੰਦੇ ਹੋਏ ਸ਼ਹੀਦ ਹੋਏ ਹਨ, ਸਿੱਖ ਕੌਮ ਨੇ ਆਪਣੇ ਕੌਮੀ ਮਿਸ਼ਨ ਦੀ ਪ੍ਰਾਪਤੀ ਲਈ ਬਹੁਤ ਹੀ ਅਸਹਿ ਅਤੇ ਅਕਹਿ ਦੁੱਖ, ਕਸਟ ਤੇ ਸੰਤਾਪ ਝੱਲਿਆ ਹੈ । ਇਸ ਲਈ ਜੇਕਰ ਕੋਈ ਦੁਨੀਆਂ ਦੀ ਤਾਕਤ ਜਾਂ ਸਰਕਾਰੀ ਪ੍ਰਸਤੀ ਵਾਲੇ ਟੀਵੀ ਚੈਨਲ, ਅੰਗਰੇਜ਼ੀ ਅਖ਼ਬਾਰਾਂ ਹੁਣ ਸਿੱਖ ਕੌਮ ਨੂੰ ਆਪਣੀ ਮੰਜ਼ਿਲ ਵੱਲ ਵੱਧਣ ਤੋਂ ਰੋਕਣ ਲਈ ਸਾਜ਼ਸੀ ਰੁਕਾਟਵਾਂ ਖੜੀਆਂ ਕਰਨਗੀਆਂ ਤਾਂ ਉਹ ਕਤਈ ਕਾਮਯਾਬ ਨਹੀਂ ਹੋ ਸਕਣਗੇ ਅਤੇ ਕੌਮ ਆਪਣੀ ਮੰਜ਼ਿਲ ਦੀ ਪ੍ਰਾਪਤੀ ਅਵੱਸ ਕਰੇਗੀ ।
ਸ਼ ਮਾਨ ਨੇ ਇਕ ਹੋਰ ਕੌਮਾਂਤਰੀ ਗੰਭੀਰ ਮੁੱਦੇ ਉਤੇ ਗੱਲ ਕਰਦੇ ਹੋਏ ਕਿਹਾ ਕਿ ਲਹਿਦੇ ਵੱਲ ਦੇ ਪੱਛਮੀ ਮੁਲਕ ਅਮਰੀਕਾ, ਬਰਤਾਨੀਆ, ਫ਼ਰਾਂਸ ਆਦਿ ਦਹਿਸਤਗਰਦੀ ਨੂੰ ਤਾਂ ਬੁਰਾ ਕਹਿ ਰਹੇ ਹਨ, ਲੇਕਿਨ ਸਰਕਾਰੀ ਦਹਿਸਤਗਰਦੀ ਨੂੰ ਅੱਛਾ ਕਹਿ ਰਹੇ ਹਨ । ਇਹਨਾਂ ਮੁਲਕਾਂ ਦਾ ਇਹ ਵਿਤਕਰੇ ਭਰਿਆ ਪੈਮਾਨਾ ਕਤਈ ਵੀ ਦਹਿਸਤਗਰਦੀ ਦਾ ਅੰਤ ਨਹੀਂ ਕਰ ਸਕਦਾ, ਬਲਕਿ ਅਜਿਹੇ ਅਮਲ ਦਹਿਸਤਗਰਦੀ ਨੂੰ ਵਧਾਉਣ ਵਾਲੇ ਹਨ । ਕਿਉਂਕਿ ਜੋ ਜਨਤਾ ਵਿਚੋ ਦਹਿਸਤਗਰਦੀ ਉੱਠਦੀ ਹੈ, ਉਸਦੀ ਵਜਹ “ਸਰਕਾਰੀ ਦਹਿਸਤਗਰਦੀ” ਹੁੰਦੀ ਹੈ । ਹਕੂਮਤਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਅਣਮਨੁੱਖੀ ਬੇਇਨਸਾਫ਼ੀਆਂ, ਜ਼ਬਰ-ਜੁਲਮ ਦੀ ਬਦੌਲਤ ਹੀ, ਜਨਤਾ ਦੇ ਹਜੂਮ ਵਿਚੋ ਅਣਖ਼-ਇੱਜਤ ਦੇ ਮਾਲਕ ਇਨਸਾਨ ਅਤੇ ਕੌਮਾਂ ਬੇਇਨਸਾਫ਼ੀ ਅਤੇ ਜ਼ਬਰ-ਜੁਲਮ ਵਿਰੁੱਧ ਉੱਠ ਖਲੋਦੇ ਹਨ । ਫਿਰ ਹਕੂਮਤਾਂ ਆਪਣੀ ਫ਼ੌਜੀ, ਪੁਲਿਸ ਤਾਕਤ ਦੇ ਰਾਹੀ ਲੋਕਾਂ ਦੇ ਵਿਦਹੋਰ ਨੂੰ ਦਬਾਉਣ ਲਈ ਫਿਰ ਜੁਲਮ ਕਰਦੀਆ ਹਨ, ਜਿਸ ਨਾਲ ਦਹਿਸਤਗਰਦੀ ਹੋਰ ਵੀ ਵਧੇਰੇ ਜਵਾਨ ਅਤੇ ਮਜ਼ਬੂਤ ਹੁੰਦੀ ਹੈ । ਇਸ ਲਈ ਦਹਿਸਤਗਰਦੀ ਲਈ ਜਨਤਾ ਨਹੀਂ, ਹਕੂਮਤਾਂ ਦੇ ਜ਼ਬਰ-ਜੁਲਮ ਹੀ ਜਿੰਮੇਵਾਰ ਹੁੰਦੇ ਹਨ। ਉਹਨਾਂ ਇਸ ਗੱਲ ਤੇ ਡੂੰਘਾਂ ਦੁੱਖ ਤੇ ਅਫਸੋਸ ਜ਼ਾਹਰ ਕੀਤਾ ਕਿ ਹਿੰਦ ਦੀਆਂ ਉਪਰੋਕਤ ਅੰਗਰੇਜ਼ੀ ਅਖ਼ਬਾਰਾਂ ਤੇ ਬਹੁਤੇ ਹਕੂਮਤ ਪੱਖੀ ਟੀæਵੀæ ਚੈਨਲ ਸਿੱਖ ਕੌਮ ਨੂੰ ਉਗਰਵਾਦੀ, ਦਹਿਸਤਗਰਦ, ਅੱਤਵਾਦੀ, ਗਰਮ ਦਲੀਏ ਦੇ ਨਫ਼ਰਤ ਭਰੇ ਨਾਮ ਦੇ ਕੇ ਸਿੱਖ ਕੌਮ ਨੂੰ ਹਿੰਦ ਵਿਚ ਅਤੇ ਬਾਹਰਲੇ ਮੁਲਕਾਂ ਵਿਚ ਅਲੱਗ-ਥਲੱਗ ਕਰਨ ਦੀ ਅਸਫ਼ਲ ਕੋਸ਼ਿਸ਼ ਕਰ ਰਹੇ ਹਨ । ਪਰ ਜਿਸ ਸਿੱਖ ਕੌਮ ਕੋਲ ਗੁਰੂ ਸਾਹਿਬਾਨ ਦੀ ਮਨੁੱਖਤਾ ਪੱਖੀ ਸੋਚ, ਹਰ ਗਰੀਬ, ਮਜ਼ਲੂਮ, ਲੋੜਵੰਦ ਦੀ ਮਦਦ ਕਰਨ ਅਤੇ ਹਰ ਤਰ੍ਹਾਂ ਦੀ ਬੇਇਨਸਾਫ਼ੀ ਵਿਰੁੱਧ ਨਿਡਰਤਾ ਨਾਲ ਆਵਾਜ਼ ਬੁਲੰਦ ਕਰਨ ਦੇ ਇਨਸਾਨੀ ਤੇ ਸਮਾਜਿਕ ਗੁਣ ਹਨ, ਉਸ ਕੌਮ ਨੂੰ ਅਜਿਹੇ ਹੁਕਮਰਾਨਾਂ ਪੱਖੀ ਅਖ਼ਬਾਰ ਤੇ ਚੈਨਲ ਕਦੀ ਵੀ ਉਹਨਾਂ ਦੇ ਉੱਚੇ ਅਕਸ ਨੂੰ ਨੁਕਸਾਨ ਨਹੀਂ ਪਹੁੰਚਾ ਸਕਣਗੇ ਅਤੇ ਸਿੱਖ ਕੌਮ ਪਹਿਲੇ ਨਾਲੋ ਵੀ ਵਧੇਰੇ ਮਜ਼ਬੂਤ ਅਤੇ ਫਤਹਿ ਹੋ ਕੇ ਨਿਕਲੇਗੀ । ਉਹਨਾਂ ਕਿਹਾ ਕਿ ਇਹ ਵਿਰਸਾ ਸਿੱਖ ਕੌਮ ਦੇ ਹਿੱਸੇ ਹੀ ਆਇਆ ਹੈ ਕਿ ਜਦੋਂ ਬਾਬਰੀ ਮਸਜ਼ਿਦ ਉਤੇ ਹੁਕਮਰਾਨਾਂ ਨੇ ਹਮਲਾ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਉਸ ਵਿਰੁੱਧ ਅਯੁੱਧਿਆ ਵਿਖੇ ਪਹੁੰਚਕੇ ਸੰਘਰਸ਼ ਕੀਤਾ । ਇਸੇ ਤਰ੍ਹਾਂ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਅਤੇ ਹੋਰ ਕਈ ਸ਼ਹਿਰਾਂ ਵਿਚ ਸਾਜ਼ਸੀ ਢੰਗ ਨਾਲ ਜਦੋਂ ਗਿਰਜਾ ਘਰਾਂ ਉਤੇ ਹਮਲੇ ਕੀਤੇ ਗਏ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣਾ ਫਰਜ ਨਿਭਾਇਆ । ਇਸੇ ਤਰ੍ਹਾਂ ਜਦੋਂ ਬਾਦਲ ਦਲ ਦੇ ਵਿਰਸਾ ਸਿੰਘ ਵਲਟੋਹੇ ਨੇ ਭਿੰਖੀਵਿੰਡ ਵਿਖੇ ਇਕ ਮੰਦਰ ਤੇ ਕਬਜਾ ਕਰਨਾ ਚਾਹਿਆ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੀ ਕੌਮੀ ਸੋਚ ਤੇ ਪਹਿਰਾ ਦਿੰਦੇ ਹੋਏ ਉਸ ਮੰਦਰ ਨੂੰ ਆਜ਼ਾਦ ਕਰਵਾਇਆ । ਇਹ ਅਦੁੱਤੀ ਬਖਸ਼ਿਸ਼ ਸਾਨੂੰ ਗੁਰੂ ਸਾਹਿਬਾਨ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪ੍ਰਾਪਤ ਹੋਈ ਹੈ । ਜਿਸ ਤੋ ਦੁਨੀਆ ਦੀ ਕੋਈ ਵੀ ਤਾਕਤ ਜਾਂ ਸਾਜ਼ਿਸ ਸਾਨੂੰ ਅਲੱਗ ਨਹੀਂ ਕਰ ਸਕੀ । ਸ਼ ਮਾਨ ਨੇ ਪੱਛਮੀ ਮੁਲਕਾਂ ਦੇ ਸਰਬਰਾਹਾ ਸ੍ਰੀ ਓਬਾਮਾ ਵਰਗਿਆ ਨੂੰ ਸਵਾਲ ਕਰਦੇ ਹੋਏ ਪੁੱਛਿਆ ਕਿ ਇਕ ਪਾਸੇ ਤੁਸੀਂ ਦਹਿਸਤਗਰਦੀ ਵਿਰੁੱਧ ਜਹਾਦ ਛੇੜਿਆ ਹੋਇਆ ਹੈ, ਦੂਸਰੇ ਪਾਸੇ ਡਰੋਨ ਹਮਲਿਆ ਰਾਹੀ ਦਹਿਸਤਗਰਦੀ ਕੀਤੀ ਜਾ ਰਹੀ ਹੈ ਅਤੇ ਗੁਜਰਾਤ ਵਿਚ 2 ਹਜ਼ਾਰ ਮੁਸਲਮਾਨਾਂ ਦਾ ਕਤਲੇਆਮ ਕਰਨ ਵਾਲੇ ਨਰਿੰਦਰ ਮੋਦੀ ਦੀ ਆਓ-ਭਗਤ ਦੀਆਂ ਤਿਆਰੀਆ ਕਰ ਰਹੇ ਹੋ ਅਤੇ ਇਸ ਦਹਿਸਤਗਰਦੀ ਨੂੰ ਤੁਸੀਂ “ਚੰਗੀ” ਕਹਿ ਰਹੇ ਹੋ ਅਤੇ ਦੂਸਰੀ ਦਹਿਸਤਗਰਦੀ ਨੂੰ ਮੰਦੀ । ਸਾਨੂੰ ਇਹ ਸਮਝਾਇਆ ਜਾਵੇ ਕਿ ਸਰਕਾਰੀ ਦਹਿਸਤਗਰਦੀ ਕਿਵੇ ਚੰਗੀ ਹੈ ਅਤੇ ਦੂਸਰੀ ਦਹਿਸਤਗਰਦੀ ਕਿਵੇ ਮੰਦੀ ਹੈ ? ਜਦੋਕਿ ਦਹਿਸਤਗਰਦੀ ਤਾਂ ਸਭ ਤੋ ਮਾੜੀ ਅਤੇ ਸਮਾਜ ਦਾ ਮਲੀਆ ਮੇਟ ਕਰਨ ਵਾਲੇ ਅਮਲ ਹਨ । ਭਾਵੇ ਉਹ ਸਰਕਾਰੀ ਦਹਿਸਤਗਰਦੀ ਹੋਵੇ, ਭਾਵੇ ਦੂਸਰੀ ।

468 ad

Submit a Comment

Your email address will not be published. Required fields are marked *