ਗੁਰੂ ਨਗਰੀ ‘ਚ ਲੱਗੇਗਾ ਵਿਰਾਸਤੀ ਮੇਲਾ

3ਅੰਮ੍ਰਿਤਸਰ, 4 ਮਈ ( ਜਗਦੀਸ਼ ਬਾਮਬਾ ) ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਦੀ ਇਤਿਹਾਸਕ ਇਮਾਰਤ ਵਿੱਚ ਬਣਾਏ ਗਏ ਅਰਬਨ ਹੱਟ ਵਿੱਚ 6 ਤੋਂ 20 ਮਈ ਤੱਕ ‘ਅੰਮ੍ਰਿਤਸਰ ਹੈਰੀਟੇਜ ਮੇਲਾ’ ਕਰਵਾਇਆ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਮੇਲੇ ਰਾਹੀਂ ਸੈਰ-ਸਪਾਟੇ ਨੂੰ ਨਵੀਆਂ ਬੁਲੰਦੀਆਂ ‘ਤੇ ਲਿਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵਰੁਣ ਰੂਜਮ ਵੱਲੋਂ ਮੇਲੇ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ 15 ਦਿਨ ਚੱਲਣ ਵਾਲੇ ਇਸ ਕੌਮੀ ਪੱਧਰ ਦੇ ਮੇਲੇ ਵਿੱਚ 20 ਰਾਜਾਂ ਦੇ ਕਲਾਕਾਰ ਤੇ ਦਸਤਕਾਰ ਜਿਥੇ ਆਪਣੇ ਹੁਨਰ ਤੇ ਕਲਾ ਦਾ ਪ੍ਰਦਰਸ਼ਨ ਕਰਨਗੇ, ਉਥੇ ਇਨ੍ਹਾਂ ਸੂਬਿਆਂ ਦੇ ਪਕਵਾਨ ਤਿਆਰ ਕਰਨ ਦੇ ਮਾਹਿਰ ਆਪਣੇ-ਆਪਣੇ ਰਾਜਾਂ ਦੇ ਲਜ਼ੀਜ਼ ਪਕਵਾਨਾਂ ਦਾ ਸਵਾਦ ਚਖਾਉਣਗੇ। ਇਸ ਮੇਲੇ ਵਿੱਚ ਵੱਖ-ਵੱਖ ਰਾਜਾਂ ਤੋਂ ਆਏ ਕਲਾਕਾਰਾਂ ਵੱਲੋਂ ਆਪਣੇ-ਆਪਣੇ ਸੂਬੇ ਨਾਲ ਸਬੰਧਤ ਲੋਕ ਗੀਤ, ਨਾਚ ਤੇ ਹੋਰ ਸਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਇਸ ਮੇਲੇ ਲਈ ਇੱਕ ਕਰੋੜ ਤੋਂ ਵੱਧ ਰਾਸ਼ੀ ਖਰਚ ਕੀਤੀ ਜਾ ਰਹੀ ਹੈ। ਇਸ ਮੇਲੇ ਲਈ ਕਿਸੇ ਤਰ੍ਹਾਂ ਦੀ ਕੋਈ ਫੀਸ ਜਾਂ ਟਿਕਟ ਵੀ ਨਹੀਂ ਰੱਖੀ ਗਈ। ਮੇਲੇ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਰੋਜ਼ਾਨਾ ਸ਼ਾਮ ਨੂੰ ਹੋਵੇਗਾ ਤੇ ਮੇਲਾ ਸਵੇਰ ਤੋਂ ਦੇਰ ਰਾਤ ਤੱਕ ਚੱਲੇਗਾ।

468 ad

Submit a Comment

Your email address will not be published. Required fields are marked *