ਗੁਰਸਿੱਖ ਪ੍ਰੀਵਾਰ ਨੂੰ ਪੁਲਿਸ ਪ੍ਰਸ਼ਾਸਨ ਜਾਂਚ ਦੇ ਬਹਾਨੇ ਤੰਗ ਪ੍ਰੇਸ਼ਾਨ ਕਰਨਾ ਬੰਦ ਕਰੇ : ਕਾਹਨ ਸਿੰਘ ਵਾਲਾ

17ਮਾਮਲਾ ਬਰਗਾੜੀ ਵਿਖੇ ਸ੍ਰੀ ਗੁਰੂ ਗੰ੍ਰ੍ਰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ
ਫ਼ਰੀਦਕੋਟ 16 ਮਈ ( ਜਗਦੀਸ਼ ਬਾਂਬਾ ) ਫ਼ਰੀਦਕੋਟ ਦੇ ਲਾਗਲੇ ਪਿੰਡ ਬਰਗਾੜੀ ਵਿਖੇ ਸ੍ਰੀ ਗੁਰੂ ਗੰ•ਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਸਲ ਦੋਸ਼ੀਆ ਨੂੰ ਲੱਭਣ ‘ਚ ਨਕਾਮ ਰਹੇ ਪੁਲਿਸ ਪ੍ਰਸ਼ਾਸਨ ਵੱਲੋਂ ਲੰਮੇ ਸਮੇਂ ਤੋਂ ਬਰਗਾੜੀ ਦੇ ਇੱਕ ਗੁਰਸਿੱਖ ਪ੍ਰੀਵਾਰ ਨੂੰ ਜਾਂਚ ਦੇ ਬਹਾਨੇ ਕਰੀਬ 20 ਵਾਰ ਵੱਖ-ਵੱਖ ਥਾਣਿਆ ਵਿੱਚ ਬੁਲਾ ਕੇ ਜਿੱਥੇ ਮਾਨਸਿਕ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ,ਉੱਥੇ ਹੀ ਮੌਜੂਦਾ ਸਰਕਾਰ ਵੱਲੋਂ ਬਣਾਏ ਗਏ ਕਮਿਸ਼ਨ ਸਮੇਤ ਸੀ.ਬੀ.ਆਈ ਵੱਲੋਂ ਬਿਆਨ ਦਰਜ ਕੀਤੇ ਜਾਣ ਦੇ ਬਾਵਜੂਦ ਅਜੇ ਤੱਕ ਅਸਲ ਦੋਸ਼ੀਆ ਦੀ ਗ੍ਰਿਫਤਾਰੀ ਨਹੀ ਹੋ ਸਕੀ। ਉਕਤ ਮੌਕੇ ਗੁਰਦੁਆਰਾ ਖਾਲਸਾ ਦੀਵਾਨ ਵਿਖੇ ਸ੍ਰੋ.ਅ.ਦ. (ਅ) ਦੇ ਜਨਰਲ ਸਕੱਤਰ ‘ਤੇ ਕਿਸਾਨ ਵਿੰਗ ਦੇ ਪੰਜਾਬ ਪ੍ਰਧਾਨ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਚੌਣਵੇਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ 1 ਜੂਨ 2015 ਨੂੰ ਗਿਣੀ ਮਿੱਥੀ ਸਾਜਿਸ਼ ਦੇ ਤਹਿਤ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਪਹਿਲਾ ਬੇਅਦਬੀ ਹੋਈ ‘ਤੇ ਫਿਰ ਧੱਮਕੀ ਭਰੇ ਪੱਤਰ ਕੰਧਾਂ ਤੇ ਲਗਾ ਕੇ ਸਿੱਖ ਕੌਮ ਨੂੰ ਵੰੰਗਾਰਿਆ ਗਿਆ,ਜਿਸਨੂੰ ਲੈ ਕੇ ਸਮੁੱਚੀ ਸਿੱਖ ਕੌਮ ਵੱਲੋਂ ਧਰਨੇ,ਮੁਜ਼ਾਹਰੇ ਕਰਨ ਤੋਂ ਬਾਅਦ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਪ ਕੇ ਅਸਲ ਦੋਸ਼ੀਆ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ,ਪੰ੍ਰਤੂ ਮੌਜੂਦਾ ਸਰਕਾਰ ‘ਤੇ ਪੁਲਿਸ ਪ੍ਰਸ਼ਾਸਨ ਵੱਲੋਂ ਅਸਲ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਬਰਗਾੜੀ ਪਿੰਡ ਦੇ ਰਹਿਣ ਵਾਲੇ ਗੁਰਮੁੱਖ ਸਿੰਘ ਪੁੱਤਰ ਸੁਖਪਾਲ ਸਿੰਘ ਨੂੰ ਜਾਂਚ ਦੇ ਬਹਾਨੇ 1 ਜੂਨ ਤੋਂ ਲੈ ਕੇ ਵੱਖ-ਵੱਖ ਥਾਣਿਆ ‘ਚ 15 ਨਵੰਬਰ,18 ਨਵੰਬਰ,19 ਦਸੰਬਰ,11 ਜਨਵਰੀ,12 ਜਨਵਰੀ, 14 ਜਨਵਰੀ,24 ਜਨਵਰੀ,4 ਫਰਵਰੀ ਸਮੇਤ ਅਨੇਂਕਾ ਵਾਰ ਬੁਲਾ ਕੇ ਮਾਨਸਿਕ ਪ੍ਰੇਸ਼ਾਨ ਕੀਤਾ ਗਿਆ, ਹੁਣ ਫਿਰ ਦੁਬਾਰਾ ਇਸ ਪ੍ਰੀਵਾਰ ਨੂੰ ਸੀ.ਆਈ.ਸਟਾਫ਼ ਫਾਜਿਲਕਾ ਬੁਲਾਇਆ ਗਿਆ ਹੈ,ਜਿਸ ਕਰਕੇ ਆਰਥਿਕ ਤੰਗੀ ਤੋਂ ਅੰਤਾਂ ਦੀਆਂ ਪ੍ਰੇਸ਼ਾਨੀਆ ਝੱਲ ਰਿਹਾ ਪ੍ਰੀਵਾਰ ਸਦਮੇ ਵਿੱਚ ਹੈ। ਉਨ•ਾਂ ਕਿਹਾ ਕਿ ਜਾਂਚ ਦਾ ਅਸੀ ਡੱਟ ਕੇ ਸਮਰੱਥਣ ਕਰਦੇ ਹਾਂ,ਪਰ ਵਾਰ-ਵਾਰ ਇਕੋਂ ਪ੍ਰੀਵਾਰ ਨੂੰ ਬੁਲਾਉਣਾ ਕਿੱਥੋ ਤੱਕ ਜਾਇਜ਼ ਹੈ। ਉਕਤ ਮੌਕੇ ਸੁਰਜੀਤ ਸਿੰਘ ਅਰਾਂਈਆ, ਬਾਬਾ ਰੇਸ਼ਮ ਸਿੰਘ ਖੁਖਰਾਣਾ,ਦਵਿੰਦਰ ਸਿੰਘ ਹਰੀਏਵਾਲਾ,ਸੁਖਪਾਲ ਸਿੰਘ ਬਰਗਾੜੀ,ਬਲਜਿੰਦਰ ਸਿੰਘ , ਅੰਮ੍ਰਿਤਪਾਲ ਸਿੰਘ ਜੋਗੇਵਾਲ,ਗੁਰਵਿੰਦਰ ਸਿੰਘ ਆਦਿ ਨੇ ਕਿਹਾ ਕਿ ਜਸਟਿਸ ਜੋਰਾ ਸਿੰਘ ਕਮਿਸ਼ਨ ‘ਤੇ ਸੀ.ਬੀ.ਆਈ,ਵੱਲੋਂ ਲੰਮੇ ਸਮੇਂ ਤੋਂ ਜਾਂਚ ਕੀਤੀ ਜਾ ਰਹੀ ਹੈ ਪ੍ਰੰਤੂ ਅੱਜ ਤੱਕ ਬੇਅਦਬੀ ਕਰਨ ਵਾਲੇ ਦੋਸ਼ੀਆ ਦੀ ਗ੍ਰਿ੍ਰਫਤਾਰੀ ਨਹੀ ਹੋ ਸਕੀ,ਜਿਸ ਕਰਕੇ ਆਏ ਦਿਨ ਪੰਜਾਬ ਭਰ ਵਿੱਚ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨਿਰੰਤਰ ਜਾਰੀ ਹਨ,ਉਨ•ਾਂ ਮੰਗ ਕੀਤੀ ਕਿ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆ ਨੂੰ ਜੱਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ‘ਤੇ ਜਾਂਚ ਦੇ ਬਹਾਨੇ ਆਰਥਿਕ ਤੰਗੀਆ ਝੱਲ ਰਹੇ ਪ੍ਰੀਵਾਰ ਨੂੰ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ, ਜੇਕਰ ਅਜਿਹਾ ਨਾ ਹੋਇਆ ਤਾਂ ਮਜਬੂਰਨ ਦੁਬਾਰਾ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਵੇਗਾ।

468 ad

Submit a Comment

Your email address will not be published. Required fields are marked *