ਗੁਰਮਤਿ ਤੇ ਮਿਸ਼ਨਰੀ ਕਾਲਜਾਂ ਦੇ ਨਾਲ ਨਾਲ ਡੇਰਿਆ ਨੂੰ ਵੀ ਇੱਕ ਸਿਲੇਬਸ ਦੇ ਘੇਰੇ ਵਿੱਚ ਲਿਆਦਾ ਜਾਵੇ- ਸਰਨਾ

PS-SARNAਅੰਮ੍ਰਿਤਸਰ 17 ਮਈ () ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੀਤੇ ਕਲ੍ਹ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਸਿੱਖ ਗੁਰਮਤਿ ਤੇ ਸਿੱਖ ਮਿਸ਼ਨਰੀ ਕਾਲਜਾਂ ਦਾ ਸਿਲੇਬਸ ਇੱਕ ਕੀਤੇ ਜਾਣ ਦੇ ਦਿੱਤੇ ਗਏ ਆਦੇਸ਼ ਤੇ ਟਿੱਪਣੀ ਕਰਦਿਆ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸਿਲੇਬਸ ਬਣਾਉਣ ਵਾਲੀ ਕਮੇਟੀ ਵਿੱਚ ਹੋਰ ਬੁੱਧੀਜੀਵੀਆ ਤੋ ਇਲਾਵਾ ਮਿਸ਼ਨਰੀ ਤੇ ਗੁਰਮਤਿ ਕਾਲਜ਼ ਦੇ ਨੁੰਮਾਇੰਦਆਿ ਨੂੰ ਵੀ ਸ਼ਾਮਲ ਕੀਤਾ ਜਾਵੇ ਤੇ ਜਿਹੜਾ ਵੀ ਸਿਲੇਬਸ ਬਣਾਇਆ ਜਾਵੇ ਉਸ ਨੂੰ ਸਾਰੇ ਡੇਰਿਆ ਤੇ ਦਮਦਮੀ ਟਕਸਾਲਾਂ ਦੇ ਹੈਡ ਕੁਆਵਟਰਾਂ ਵਿੱਚ ਵੀ ਲਾਗੂ ਕੀਤਾ ਜਾਵੇ।
ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਕਿਸੇ ਇੱਕ ਵਿਅਕਤੀ ਜਾਂ ਇੱਕ ਜਥੇਬੰਦੀ ਦੇ ਕਹਿਣ ਤੋ ਸਿਲੇਬਸ ਇੱਕ ਕਰਨ ਦਾ ਫੈਸਲਾ ਕਰਨ ਤੋ ਪਹਿਲਾਂ ਗੁਰਮਤਿ ਕਾਲਜਾਂ ਤੇ ਮਿਸ਼ਨਰੀ ਕਾਲਜਾਂ ਦੇ ਪ੍ਰਬੰਧਕਾਂ ਨੂੰ ਭਰੋਸੇ ਵਿੱਚ ਲਿਆ ਜਾਣਾ ਬਹੁਤ ਜਰੂਰੀ ਸੀ ਕਿਉਕਿ ਇਹ ਕੌਮੀ ਮਸਲਾ ਹੈ ਤੇ ਜਲਦਬਾਜ਼ੀ ਵਿੱਚ ਕੁਝ ਵੀ ਨਹੀ ਕੀਤਾ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਪੰਜਾਬ ਵਿੱਚ ਪੰਜਾਬ ਦੀ ਹਾਕਮ ਧਿਰ ਦੀਆ ਨੀਤੀਆ ਕਾਰਨ ਪਹਿਲਾਂ ਹੀ ਸਿੱਖੀ ਨੇਸਤੋਨਬੂਦ ਹੋ ਗਈ ਹੈ ਅਤੇ ਇਸ ਲਈ ਸਿੱਖੀ ਦੇ ਪ੍ਰਚਾਰਕਾਂ ਨੂੰ ਕਟਿਹਰੇ ਵਿੱਚ ਖੜਾ ਕਰਨ ਤੋ ਪਹਿਲਾਂ ਉਹਨਾਂ ਦੀ ਰਾਇ ਲਈ ਜਾਣੀ ਬਹੁਤ ਜਰੂਰੀ ਸੀ। ਉਹਨਾਂ ਕਿਹਾ ਕਿ ਜੇਕਰ ਪੰਜ ਸਿੰਘ ਸਾਹਿਬਾਨ ਨੇ ਸਿੱਖ ਮਿਸ਼ਨਰੀ ਕਾਰਜ ਤੇ ਸਿੱਖ ਗੁਰਮਤਿ ਕਾਲਜਾਂ ਦਾ ਸਿਲੇਬਸ ਇੱਕ ਕਰਨ ਦਾ ਫੈਸਲਾ ਲੈ ਹੀ ਲਿਆ ਹੈ ਤਾਂ ਸਿਲੇਬਸ ਬਣਾਉਣ ਵਾਲੀ ਕਮੇਟੀ ਵਿੱਚ ਸਿੱਖ ਬੁੱਧੀਜੀਵੀਆ ਤੋ ਇਲਾਵਾ ਪ੍ਰਚਾਰਕ ਪੈਦਾ ਕਰਨ ਵਾਲੇ ਇਹਨਾਂ ਕਾਲਜਾਂ ਦੇ ਨੁੰਮਾਇੰਦਿਆ ਨੂੰ ਸ਼ਾਮਲ ਕੀਤਾ ਜਾਣਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਡੇਰਾਵਦ ਜੰਗਲ ਦੀ ਅੱਗ ਵਾਂਗ ਫੈਲ ਰਿਹਾ ਹੈ ਤੇ ਸਿੱਖੀ ਪਰੰਪਰਾ ਤੇ ਸਿਧਾਂਤਾ ਨੂੰ ਅਮਰਵੇਲ ਬਣ ਕੇ ਖਤਮ ਕਰ ਰਿਹਾ ਹੈ ਪਰ ਜਥੇਦਾਰਾਂ ਦੀ ਗਾਜ਼ ਸਿਰਫ ਮਿਸ਼ਨਰੀ ਤੇ ਗੁਰਮਤਿ ਕਾਲਜਾਂ ਤੇ ਹੀ ਡਿੱਗਣੀ ਕਈ ਪ੍ਰਕਾਰ ਦੇ ਸ਼ੰਕੇ ਪ੍ਰਗਟ ਕਰਦੀ ਹੈ। ਉਹਨਾਂ ਕਿਹਾ ਕਿ ਜਿੰਨਾ ਚਿਰ ਤੱਕ ਡੇਰਿਆ ਦੀ ਮਰਿਆਦਾ ਤੇ ਸਿਲੇਬਸ ਨੂੰ ਇੱਕ ਨਹੀ ਕੀਤਾ ਜਾਂਦਾ ਉਨਾ ਚਿਰ ਤੱਕ ਕਮੇਟੀਆ ਬਣਾਉਣੀਆ ਤੇ ਸਿਲੇਬਸ ਇੱਕ ਕਰਨ ਦੀ ਕਾਵਾਂਰੌਲੀ ਪਾਉਣੀ ਕੋਈ ਉੱਚਿਤ ਨਹੀ ਹੈ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਮਹਿਤਾ ਨੂੰ ਕਿਸੇ ਵੇਲੇ ਸਿੱਖਾਂ ਦੀ ਧਾਰਮਿਕ ਯੂਨੀਵਰਸਿਟੀ ਹੋਣ ਦਾ ਮਾਣ ਹਾਸਲ ਸੀ ਪਰ ਅੱਜ ਇਹ ਇੱਕ ਅਕਾਲੀ ਦਲ ਬਾਦਲ ਦਾ ਵਿੰਗ ਬਣ ਤੇ ਰਹਿ ਗਈ ਹੈ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਮਹਿਤਾ, ਦਮਦਮੀ ਟਕਸਾਲ ਅਜਨਾਲਾ ਤੇ ਦਮਦਮੀ ਟਕਸਾਲ ਸੰਗਰਾਵਾਂ ( ਬਟਾਲਾ) ਨੂੰ ਵੀ ਸਿਲੇਬਸ ਦੇ ਘੇਰੇ ਵਿੱਚ ਲਿਆਦਾ ਜਾਵੇ ਨਹੀ ਤਾਂ ਕਾਲਜਾਂ ਦੇ ਸਿਲੇਬਸ ਨੂੰ ਇੱਕ ਕਰਨ ਨਾਲ ਕੋਈ ਫਾਇਦਾ ਨਹੀ ਹੋਵੇਗਾ ਸਗੋ ਦੁਬਿੱਧਾ ਪੈਦਾ ਹੋਵੇਗੀ।

468 ad

Submit a Comment

Your email address will not be published. Required fields are marked *