ਗੁਰਪ੍ਰੀਤ ਸਿੰਘ ਦਾ ਕਾਤਲ ਸਖਤ ਸਜ਼ਾ ਦਾ ਹੱਕਦਾਰ-ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ 


” ਜੇਹਲਾਂ ਵਿੱਚ ਬੰਦ ਸਿੰਘਾਂ ਦੀ ਹਿਫਾਜ਼ਤ ਲਈ ਮਨੁੱਖੀ ਅਧਿਕਾਰਾਂ ਦੇ ਦਾਅਵੇਦਾਰ ਅੱਗੇ ਆਉਣ”

ਲੰਡਨ – ਬਰਤਾਨੀਆ ਵਿੱਚ ਅਜ਼ਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤਿ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ ,ਕੇ ਦੀ ਵਿਸ਼ੇਸ਼ ਇਕੱਤਰਤਾ ਗੁਰਦਵਾਰਾ ਸਿੰਘ ਸਭਾ ਕਾਵੈਂਟਰੀ ਵਿਖੇ ਹੋਈ । ਜਿਸ ਵਿੱਚ  ਮੌਜੂਦਾ ਪੰਥਕ ਮਸਲਿਆਂ ਤੇ ਗੰਭੀਰ ਵਿਚਾਰਾਂ ਕੀਤੀਆਂ ਗਈਆਂ । ਮੀਟੰਗ ਵਿੱਚ ਹੋਰਨਾਂ ਤੋਂ ਇਲਾਵਾ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਭਾਈ ਹਰਦੀਸ਼ ਸਿੰਘ ,ਭਾਈ ਚਰਨ ਸਿੰਘ ,ਭਾਈ ਜਗਵਿੰਦਰ ਸਿੰਘ ,ਭਾਈ ਬਲਵਿੰਦਰ ਸਿੰਘ ਵੁਲਵਰਹੈਪਟਨ ,ਭਾਈ ਅਵਤਾਰ ਸਿੰਘ ਸੰਘੇੜਾ, ਭਾਈ ਕੁਲਦੀਪ ਸਿੰਘ ਚਹੇੜੂ ,ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ,ਭਾਈ ਜੋਗਾ ਸਿੰਘ ,ਭਾਈ ਰਜਿੰਦਰ ਸਿੰਘ ਚਿੱਟੀ ,ਭਾਈ ਗੁਰਦੇਵ ਸਿੰਘ ਚੌਹਾਨ, ਨੇ ਸ਼ਮੂਲੀਅਤ ਕੀਤੀ ।

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਦਿੱਲੀ ਵਿੱਚ ਕਤਲ ਕੀਤੇ ਗਏ ਨਿਰਦੋਸ਼ ਸਿੰਘ ਨੌਜਵਾਨ ਸ੍ਰ, ਗੁਰਪ੍ਰੀਤ ਸਿੰਘ ਦੇ ਕਤਲ ਦੀ ਸਖਤ ਨਿਖੇਧੀ ਕੀਤੀ ਗਈ । ਇਸ ਘਟਨਾ ਨੂੰ ਭਾਰਤ ਦੀਆਂ ਵਸਨੀਕ ਘੱਟ ਗਿਣਤੀ ਕੌਮਾਂ ਖਾਸਕਰ ਸਿੱਖਾਂ ਦੀ ਗੁਲਾਮੀਂ ਦੀ ਤਾਜ਼ਾ ਮਿਸਾਲ ਵਜੋਂ ਦੇਖਿਆ ਗਿਆ । ਨੌਜਵਾਨ ਗੁਰਪ੍ਰੀਤ ਸਿੰਘ ਦੇ ਮੂੰਹ ਤੇ ਸਿਗਰਟ ਦਾ ਧੂੰਆਂ ਮਾਰਨ ਵਾਲੇ ਅਤੇ ਅਜਿਹਾ ਕਰਨ ਤੋਂ ਰੋਕਣ ਕਾਰਨ ਉਸਦਾ ਕਤਲ ਕਰ ਦੇਣ ਵਾਲੇ ਦੁਸ਼ਟ ਨੂੰ ਸਖਤ ਸਜ਼ਾ ਦੀ ਵਕਾਲਤ ਕੀਤੀ ਗਈ ਹੈ । ਪੀੜਤ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਇਜ਼ਹਾਰ ਕਰਦਿਆਂ ਕਾਮਨਾ ਕੀਤੀ ਗਈ ਕਿ ਗੁਰਪ੍ਰੀਤ ਸਿੰਘ ਦੀ ਆਤਮਾ ਨੂੰ ਅਕਾਲ ਪੁਰਖ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ।

ਤਿਹਾੜ ਜੇਲ੍ਹ ਵਿੱਚ ਬੰਦ ਖਾਲਿਸਤਾਨ ਦੀ ਜੰਗੇ ਅਜਾਦੀ ਦੇ ਯੋਧੇ ਭਾਈ ਦਇਆ ਸਿੰਘ ਲਾਹੌਰੀਆ ਅਤੇ ਭਾਈ ਜਗਤਾਰ ਸਿੰਘ ਹਾਵਾਰਾ ਨੂੰ ਜੇਹਲ ਪ੍ਰਸਾਸ਼ਨ ਵਲੋਂ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਗ ਕੀਤੇ ਜਾਣ ਦੀ ਸਖਤ ਨਿਖੇਧੀ ਕਰਦਿਆਂ ਸਮੂਹ ਸਿੱਖ ਜਥੇਬੰਦੀਆਂ ਅਤੇ ਮਨੁਖੀ ਅਧਿਕਾਰਾਂ ਦੀ ਰਾਖੀ ਦਾ ਦਮ ਭਰਨ ਵਾਲੀਆਂ ਸੰਸਥਾਵਾਂ ਨੂੰ ਜੇਹਲਾਂ ਵਿੱਚ ਬੰਦ ਸਿੰਘਾਂ ਦੀ ਹਿਫਾਜ਼ਤ ਲਈ ਅਵਾਜ ਬੁਲੰਦ ਕਰਨ ਦੀ ਸਨਿਮਰ ਅਪੀਲ ਗਈ ਗਈ । ਜ਼ਿਕਰਯਗ ਹੈ ਕਿ ਭਾਰਤ ਦੀਆਂ ਵੱਖ ਵੱਖ ਜੇਹਲਾਂ ਵਿੱਚ ਸਿੱਖ ਨੌਜਵਾਨ ਦੋ ਦੋ ,ਢਾਈ ਢਾਈ ਦਹਾਕਿਆਂ ਤੋਂ ਬੰਦ ਹਨ ਪਰ ਭਾਰਤ ਸਰਕਾਰ ਉਹਨਾਂ ਨੂੰ ਰਿਹਾਅ ਕਰਨ ਦੀ ਬਜਾਏ ਆਨੇ ਬਹਾਨੇ ਉਹਨਾਂ ਤੇ ਤਸ਼ੱਦਦ ਕਰਕੇ ਉਹਨਾਂ ਦੇ ਸਿਦਕ ਨੂੰ ਪਰਖਦੀ ਰਹਿੰਦੀ ਹੈ । ਭਾਰਤ ਸਰਕਾਰ ਨੂੰ ਪੁਰਾਤਨ ਇਤਿਹਾਸ ਤੋਂ ਮੱਤ ਲੂਣ ਦੀ ਲੋੜ ਹੈ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਸਾਜੇ ਹੋਏ ਜਿਸ ਖਾਲਸਾ ਪੰਥ ਨੂੰ ਮੁਗਲੀਆ ਅਤੇ ਅੰਗਰੇਜ਼ ਜ਼ੁਲਮ ਆਪਣੇ ਅਕੀਦੇ ਤੋਂ ਥਿੜਕਾ ਨਹੀਂ ਸਕੇ ਉਸ ਖਾਲਸੇ ਨੂੰ ਹਿੰਦੂਤਵੀ ਹਾਕਮਾਂ ਅਤੇ ਜੱਲਾਦਾਂ ਦੇ ਕੋਈ ਵੀ ਜ਼ੁਲਮ ਨਾ ਥਿੜਕਾ ਸਕਿਆ ਹੈ ਅਤੇ ਨਾ ਹੀ ਕਦੇ ਥਿੜਕਾ ਸਕੇਗਾ ।ਬਲਕਿ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਤੇਰਾਂ ਐਪਰੈਲ 1978 ਦੇ ਖੁਨੀ ਸਾਕੇ ਉਪਰੰਤ ਅਰੰਭ ਕੀਤਾ ਗਿਆ ਕੌਮੀ ਅਜਾਦੀ ( ਖਾਲਿਸਤਾਨ ) ਦਾ ਸੰਘਰਸ਼ ਫਤਿਹ ਤੱਕ ਜਾਰੀ ਰਹੇਗਾ ।

468 ad

Submit a Comment

Your email address will not be published. Required fields are marked *