ਗੁਰਦੁਆਰੇ ਦਾ ਪ੍ਰਧਾਨ ਔਰਤ ਨਾਲ ਅਸ਼ਲੀਲ ਹਰਕਤਾਂ ਕਰਦਾ ਕਾਬੂ

ਮੋਗਾ- ਮੋਗਾ ਜ਼ਿਲੇ ਦੇ ਸ਼ਹਿਰਾ ਬਾਘਾਪੁਰਾਣਾ ਦੇ ਨਜ਼ਦੀਕ ਪਿੰਡ ਮੱਲਕੇ ਵਿਖੇ ਉੱਥੋਂ ਦੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਨੂੰ ਐਤਵਾਰ ਨੂੰ ਪਿੰਡ ਵਾਸੀਆਂ ਨੇ ਇਕ ਔਰਤ Womanਨਾਲ ਕਥਿਤ ਤੌਰ ‘ਤੇ ਇਤਰਾਜ਼ ਯੋਗ ਹਾਲਤ ‘ਚ ਮੌਕੇ ‘ਤੋਂ ਕਾਬੂ ਕਰ ਲਿਆ। ਪਿੰਡ ਵਾਸੀਆਂ ਨੇ ਉਸ ਦੀ ਵੀਡੀਓ ਵੀ ਬਣਾਈ।
ਜਾਣਕਾਰੀ ਮੁਤਾਬਕ ਗੁਰਦੁਆਰੇ ਦੇ ਗਰੰਥੀ ਅਤੇ ਪ੍ਰਧਾਨ ਨਿਰੰਜਨ ਸਿੰਘ ਪੁੱਤਰ ਮੁਖਤਿਆਰ ਸਿੰਘ ਦੇ ਕਿਸੇ ਔਰਤ ਨਾਲ ਨਾਜਾਇਜ਼ ਸੰਬੰਧ ਸਨ ਅਤੇ ਉਹ ਔਰਤ ਲਗਾਤਾਰ ਹੀ ਗਰੰਥੀ ਦੇ ਕੋਲ ਗੁਰਦੁਆਰੇ ‘ਚ ਆਉਂਦੀ ਸੀ, ਜਿਸ ਦਾ ਪਿੰਡ ਵਾਸੀਆਂ ਨੂੰ ਪਤਾ ਲੱਗ ਗਿਆ। ਅੱਜ ਪਿੰਡ ਵਾਸੀਆਂ ਨੇ ਪਹਿਲਾਂ ਤੋਂ ਬਣਾਈ ਸਕੀਮ ਅਨੁਸਾਰ ਉਕਤ ਗਰੰਥੀ ਨੂੰ ਔਰਤ ਸਮੇਤ ਅਸ਼ਲੀਲ ਹਾਲਤ ‘ਚ ਕਾਬੂ ਕਰ ਲਿਆ। ਮੌਕੇ ‘ਤੇ ਸਿੱਖ ਜੱਥੇਬੰਦੀਆਂ ਦੇ ਨੁਮਾਇੰਦੇ ਵੀ ਪਹੁੰਚ ਗਏ, ਜਿਨ੍ਹਾਂ ਨੇ ਇਸ ਘਿਨਾਉਣੀ ਘਟਨਾ ਦੀ ਨਿਖੇਧੀ ਕੀਤੀ। ਖਬਰ ਲਿਖੇ ਜਾਣ ਤੱਕ ਪੁਲਸ ਪਾਰਟੀ ਨੇ ਮੌਕੇ ‘ਤੇ ਪਹੁੰਚ ਕੇ ਗਰੰਥੀ ਨੂੰ ਕਾਬੂ ਕਰ ਲਿਆ ਸੀ।

468 ad