ਗੁਰਦੁਆਰਾ ਸ੍ਰੀ ਰਵਿਦਾਸ ਧਾਮ ਗੁਰਲਾਗੋ ਵਿਖੇ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਮਨਾਏ ਗਏ

4

ਭਾਈ ਕਾਬੁਲ ਸਿੰਘ ਬਰੇਸੀਆ ਵਾਲੀਆਂ ਦੇ ਕਵੀਸਰੀ ਜਥੇ ਵਲੋਂ ਸੰਗਤਾਂ ਦੀ ਹਾਜਰੀ ਭਰੀ ਗਈ
ਬੇਰਗਾਮੋ / ਇਟਲੀ, 16 ਮਈ ( ਪੀਡੀ ਬਿਉਰੋ) ਗੁਰਦੁਆਰਾ ਸ਼੍ਰੀ ਰਵਿਦਾਸ ਧਾਮ ਗੁਰਲਾਗੋ (ਬੇਰਗਾਮੋ) ਵਿਖੇ 15 ਮਈ ਦਿਨ ਐਤਵਾਰ ਨੂੰ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ, ਜਿਸ ਦੌਰਾਨ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਇਟਲੀ ਦੇ ਉਘੇ ਕਵੀਸਰ ਭਾਈ ਕਾਬੁਲ ਸਿੰਘ ਬਰੇਸੀਆ ਵਾਲੀਆਂ ਦੇ ਜਥੇ ਵਲੋਂ ਸੰਗਤਾਂ ਨੂੰ ਕਵੀਸਰੀ ਵਾਰਾਂ ਦੁਆਰਾ ਨਿਹਾਲ ਕੀਤਾ ਗਿਆ, ਜਿਸ ਦੌਰਾਨ ਇਲਾਕੇ ਦੀਆਂ ਨਾਨਕ ਨਾਮ ਲੇਵਾ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜਰੀ ਭਰੀ, ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ, ਗੁਰਦੁਆਰਾ ਸ੍ਰੀ ਰਵਿਦਾਸ ਧਾਮ ਗੁਰਲਾਗੋ ਦੀ ਪ੍ਰਬੰਧਕ ਕਮੇਟੀ ਵਲੋਂ ਭਾਈ ਕਾਬੁਲ ਸਿੰਘ ਦੇ ਜਥੇ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੀਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ|

468 ad

Submit a Comment

Your email address will not be published. Required fields are marked *