ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਸਨਜੋਵਾਨੀ ਕਰੋਚੇ ਕਰਮੋਨਾ ਵਿਖੇ ਚਾਰ ਦਸਤਾਰ ਸਿੱਖਲਾਈ ਕੈਂਪ ਲਗਾਏ ਗਏ

20ਮਿਲਾਨ ,4 ਮਈ ( ਪੀ ਡੀ ਬੇਉਰੋ ) ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਸਨਜੋਵਾਨੀ ਕਰੋਚੇ ਕਰਮੋਨਾ ਵਿਖੇ ਸਿੱਖੀ ਸੇਵਾ ਸੁਸਾਇਟੀ ਇਟਲੀ ਦੇ ਸ੍ਰ: ਮਨਦੀਪ ਸੈਣੀ ਦੇ ਉਦਮ ਸਦਕਾ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆ ਸਮੂੰਹ ਸੰਗਤਾਂ ਦੇ ਸਹਿਯੋਗ ਨਾਲ ਚਾਰ ਦਸਤਾਰ ਸਿੱਖਲਾਈ ਕੈਂਪ ਲਗਾਏ ਗਏ। ਜਿਸ ਦੋਰਾਨ ਵੱਡੀ ਗਿਣਤੀ ਵਿੱਚ ਬੱਚੇ ਅਤੇ ਨੋਜਵਾਨਾ ਨੇ ਹਿੱਸਾ ਲਿਆ, ਕੈਂਪ ਵਿੱਚ ਸਿੱਖੀ ਸੇਵਾ ਸੁਸਾਇਟੀ ਇਟਲੀ ਦੇ ਨੋਜਵਾਨ ਮਨਦੀਪ ਸੈਣੀ ਨੇ ਦਸਤਾਰ ਦੀ ਸਿੱਖਲਾਈ ਦਿੱਤੀ। ਕੈਂਪ ਵਿੱਚ ਮਨਦੀਪ ਸੈਣੀ ਨੇ ਸੰਬੋਧਨ ਕਰਦੇ ਬੇਨਤੀ ਕੀਤੀ ਕਿ ਸਿੱਖੀ ਸੇਵਾ ਸੁਸਾਇਟੀ ਇਟਲੀ ਨਾਲ ਕਿਸੇ ਵੀ ਦੇਸ਼ ਵਿੱਚ ਫ੍ਰੀ ਦਸਤਾਰ ਕੈਂਪ ਲਗਵਾਉਣ ਲਈ ਸੰਪਰਕ ਕੀਤਾ ਜਾ ਸਕਦਾ ਹੈ ਜਾ ਫਿਰ ਆਨਲਾਇਨ ਦਸਤਾਰ ਸਿੱਖਣ ਲਈ ਫੇਸਬੁੱਕ ਦੇ ਪੇਜ ਇੰਟਰਨੈਸ਼ਨਲ ਪਗੜੀ ਕੋਚ ਸੈਣੀ ਮਨਦੀਪ ਤੇ ਸਿੱਖ ਸਕਦੇ ਹੋ। ਉਪਰੰਤ ਭਾਰੀ ਦੀਵਾਨ ਸਜਾਏ ਗਏ। ਦੀਵਾਨਾਂ ਵਿੱਚ ਇੰਡੀਆ ਦੀ ਧਰਤੀ ਤੋ ਵਿਸ਼ੇਸ਼ ਤੌਰ ਤੇ ਇਟਲੀ ਆਏ ਸਿੱਖ ਕੋਮ ਦੇ ਉੱਘੇ ਕਵੀਸ਼ਰ ਗਿਆਨੀ ਕੇਵਲ ਸਿੰਘ ਮਹਿਤਾ ਤੇ ਸਾਥੀ ਭਾਈ ਹੀਰਾ ਸਿੰਘ ਪੰਨੂ ਮੁਗਲਚੱਕ, ਭਾਈ ਸੁਖਚੈਨ ਸਿੰਘ ਅੱਲੋਵਾਲ, ਭਾਈ ਗੁਰਮੇਲ ਸਿੰਘ ਮਰਹਾਣਾ ਦੇ ਕਵੀਸ਼ਰੀ ਜਥੇ ਨੇ ਦੀਵਾਨਾਂ ਵਿੱਚ ਹਾਜਰੀ ਭਰੀ। ਤੇ ਸਮਾਗਮ ਵਿੱਚ ਪਹੁੰਚੀਆ ਸੰਗਤਾਂ ਨੂੰ ਕਵੀਸ਼ਰੀ ਬਾਰਾ ਦੁਆਰਾ ਗੁਰਬਾਂਣੀ ਤੇ ਸਿੱਖ ਇਤਿਹਾਸ ਨਾਲ ਜੋੜਿਆ। ਇਸ ਮੋਕੇ ਭਾਈ ਬਲਦੇਵ ਸਿੰਘ, ਸਵਰਨ ਸਿੰਘ, ਕੁਲਵੰਤ ਸਿੰਘ, ਬਲਬੀਰ ਸਿੰਘ, ਸੁਖਵਿੰਦਰ ਸਿੰਘ ਮਾਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਗੁਰੂ ਘਰ ਪੁੱਜੀਆ। ਜਿਸ ਦੋਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

468 ad

Submit a Comment

Your email address will not be published. Required fields are marked *