ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸੰਨ ਯਾਕੋਮੋ ਬਰੇਸ਼ੀਆ ਵਿਖੇ

4ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦੀ ਮਹਾਨ ਸ਼ਹਾਦਤ ਦੀ ਤੀਸਰੀ ਸ਼ਤਾਵਦੀ ਨੂੰ ਸਮਰਪਿਤ ਗੁਰਮਿਤ ਗਿਆਨ ਮੁਕਾਬਲੇ ਕਰਵਾਏ ਗਏ —
ਮਿਲਾਨ, 18 ਮਈ ( ਪੀਡੀ ਬੇਉਰੋ ) ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸੰਨ ਯਾਕੋਮੋ ਬਰੇਸ਼ੀਆ ਵਿਖੇ ਇਟਲੀ ਦੀਆ ਸਮੂਹ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ, ਕਲਤੂਰਾ ਸਿੱਖ ਇਟਲੀ ਅਤੇ ਨੋਜਵਾਨ ਸਭਾ ਬੋਰਗੋ ਦੇ ਸਾਂਝੇ ਉਪਰਾਲੇ ਸਦਕਾ ਸਿੱਖ ਰਾਜ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦੀ ਮਹਾਨ ਸ਼ਹਾਦਤ ਦੀ ਤੀਸਰੀ ਸ਼ਤਾਵਦੀ ( 1716 ਤੋ 2016) ਨੂੰ ਸਮਰਪਿਤ ਗੁਰਮਿਤ ਗਿਆਨ ਮੁਕਾਬਲੇ ਕਰਵਾਏ ਗਏ। ਬੱਚਿਆ ਅੰਦਰ ਆਪਣੇ ਧਰਮ ਅਤੇ ਵਿਰਸੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਧਾਰਮਿਕ ਸੁਆਲ-ਜੁਆਬ ਮੁਕਾਬਲੇ ਕਰਵਾਏ ਗਏ ਇਨ੍ਹਾਂ ਮੁਕਾਬਲਿਆ ਦਾ ਮੁੱਖ ਮੰਤਵ ਨਵੀਂ ਪੀੜ੍ਹੀ ਨੂੰ ਗੁਰਇਤਿਹਾਸ ਨਾਲ ਜੋੜਨਾ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ 10 ਗੁਰੂ ਸਹਿਬਾਨਾਂ ਦੇ ਜੀਵਨ ਬਿਉਰੇ ਸਬੰਧੀ ਸਵਾਲ ਸਨ।ਮੁਕਾਬਲੇ ਕਰਮਵਾਰ 4 ਤੋ 9 ਸਾਲ, 9 ਤੋ 14 ਸਾਲ ਅਤੇ 14 ਤੋ ਉਪਨ, ਤਿੰਨ ਗਰੁੱਪਾ ਵਿੱਚ ਕਰਵਾਏ ਗਏ ਜਿਨ੍ਹਾਂ ਵਿੱਚ ਇਟਲੀ ਦੇ ਵੱਖ-ਵੱਖ ਕੋਨਿਆ ਵਿੱਚੋ ਬੱਚਿਆ ਨੂੰ ਲੈ ਕੇ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆ, ਅਕੈਡੰਮੀਆ ਪਹੁੰਚੀਆਂ। ਇਨ੍ਹਾਂ ਮੁਕਾਬਲਿਆ ਵਿੱਚ ਬੱਚਿਆ ਦੇ ਬਹੁਤ ਹੀ ਵਧੀਆ ਨਤੀਜੇ ਆਏ, ਜਿਸ ਵਿੱਚ ਵੱਖ-ਵੱਖ ਗਰੁੱਪਾਂ ਵਿੱਚ ਬੱਚੇ ਅੱਬਲ ਆਏ।ਗਰੁੱਪ ਏ ਵਿੱਚ ਪਹਿਲੇ ਸਥਾਨ ਤੇ ਪਵਨਵੀਰ ਕੌਰ ਦੂਜੇ ਸਥਾਨ ਤੇ ਗੁਰਲੀਨ ਕੌਰ ਅਤੇ ਤੀਸਰੇ ਸਥਾਨ ਤੇ 2 ਬੱਚੇ ਕਰਨਵੀਰ ਸਿੰਘ, ਸੁੱਖਵਿੰਦਰ ਸਿੰਘ।ਇਸੇ ਤਰ੍ਹਾਂ ਗਰੁੱਪ ਬੀ ਵਿੱਚ ਪਹਿਲੇ ਸਥਾਨ ਤੇ 7 ਬੱਚੇ ਆਏ ਸ਼ਾਹਮਦੀਪ ਕੌਰ, ਦਿਲਪ੍ਰੀਤ ਸਿੰਘ, ਅਸ਼ਮੀਤ ਕੌਰ, ਪ੍ਰਭਜੋਤ ਕੌਰ, ਜਸਪਿੰਦਰ ਕੌਰ, ਜਸਲੀਨ ਕੌਰ, ਜਸ਼ਨਪ੍ਰੀਤ ਕੌਰ, ਦੂਜੇ ਸਥਾਨ ਤੇ 5 ਬੱਚੇ ਆਏ ਸੁਖਵੀਰ ਸਿੰਘ, ਤਰਨਜੀਤ ਸਿੰਘ, ਪਰਮਵੀਰ ਸਿੰਘ, ਕੋਮਲਦੀਪ ਕੌਰ, ਹਰਮਨ ਕੌਰ ਅਤੇ ਤੀਸਰੇ ਸਥਾਨ ਤੇ 4 ਬੱਚੇ ਆਏ ਅਨਮੋਲਪ੍ਰੀਤ ਕੌਰ, ਅਰਸ਼ਦੀਪ ਸਿੰਘ, ਕਿਰਨ ਕੌਰ, ਅਨਮੋਲਪ੍ਰੀਤ ਕੌਰ।ਇਸੇ ਤਰ੍ਹਾਂ ਗਰੁੱਪ ਸੀ ਵਿੱਚ ਪਹਿਲੇ ਸਥਾਨ ਤੇ 4 ਬੱਚੇ ਆਏ ਮਨਦੀਪ ਸਿੰਘ,ਹਰਜੋਤ ਸਿੰਘ, ਸਿਮਤਦੀਪ ਸਿੰਘ, ਰਨਦੀਪ ਸਿੰਘ ਦੂਜੇ ਸਥਾਨ ਤੇ 3 ਬੱਚੇ ਆਏ ਪ੍ਰਿਆਜੀਤ ਕੌਰ, ਕਰਮਵੀਰ ਕੌਰ,ਵਿਪਨਦੀਪ ਕੌਰ ਅਤੇ ਤੀਸਰੇ ਸਥਾਨ ਤੇ 3 ਬੱਚੇ ਆਏ ਸਨਮਦੀਪ ਕੌਰ, ਅਰਸ਼ਦੀਪ ਕੌਰ, ਰਮਨਪ੍ਰੀਤ ਸਿੰਘ ਇਨ੍ਹਾਂ ਮੁਕਾਬਲਿਆਂ ਦੋਰਾਨ ਇੰਡੀਆ ਦੀ ਧਰਤੀ ਤੋ ਵਿਸ਼ੇਸ਼ ਤੋਰ ਇਟਲੀ ਪਹੁੰਚੇ ਪ੍ਰਸਿੱਧ ਢਾਡੀ ਭਾਈ ਮਹਿਤਾਬ ਸਿੰਘ ਭਿੰਡਰ ਦੇ ਜਥੇ ਨੇ ਹਾਜਰੀ ਭਰੀ। ਅਤੇ ਮੁਕਾਬਲਿਆ ਵਿੱਚ ਅੱਬਲ ਆਏ ਬੱਚਿਆ ਦੀ ਹੋਸਲਾ ਹਫਜਾਈ ਲਈ ਅਕਰਸ਼ਿਤ ਇਨਾਮ ਦਿੱਤੇ ਗਏ। ਗੁਰਦੁਆਰਾ ਪ੍ਰਬੰਧਕ ਕਮੇਟੀ, ਕਲਤੂਰਾ ਸਿੱਖ ਇਟਲੀ ਅਤੇ ਨੋਜਵਾਨ ਸਭਾ ਬੋਰਗੋ ਦੇ ਸਮੂਹ ਮੈਂਬਰਾਂ ਨੇ ਮੁਕਾਬਲਿਆ ਵਿੱਚ ਆਈਆ ਇਟਲੀ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਜਥੇਬੰਦੀਆਂ ਅਤੇ ਸਮੂਹ ਸਿੱਖ ਸੰਗਤਾਂ ਦਾ ਧੰਨਵਾਦ ਕੀਤਾ।

468 ad

Submit a Comment

Your email address will not be published. Required fields are marked *