ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸੰਨ ਯਾਕੋਮੋ ਬਰੇਸ਼ੀਆ ਵਿਖੇ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦੀ ਮਹਾਨ ਸ਼ਹਾਦਤ ਦੀ ਤੀਸਰੀ ਸ਼ਤਾਵਦੀ ਨੂੰ ਸਮਰਪਿਤ ਗੁਰਮਿਤ ਗਿਆਨ ਮੁਕਾਬਲੇ

13ਇੰਡੀਆ ਦੀ ਧਰਤੀ ਤੋ ਵਿਸ਼ੇਸ਼ ਤੋਰ ਇਟਲੀ ਪਹੁੰਚੇ ਪ੍ਰਸਿੱਧ ਢਾਡੀ ਭਾਈ ਮਹਿਤਾਬ ਸਿੰਘ ਭਿੰਡਰ ਹਾਜਰੀ ਭਰਨਗੇ
ਮਿਲਾਨ, 14 ਮਈ ( ਪੀਡੀ ਬੇਉਰੋ ) ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸੰਨ ਯਾਕੋਮੋ ਬਰੇਸ਼ੀਆ ਵਿਖੇ ਇਟਲੀ ਦੀਆ ਸਮੂਹ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ, ਕਲਤੂਰਾ ਸਿੱਖ ਇਟਲੀ ਅਤੇ ਨੋਜਵਾਨ ਸਭਾ ਬੋਰਗੋ ਦੇ ਸਾਂਝੇ ਉਪਰਾਲੇ ਸਦਕਾ ਸਿੱਖ ਰਾਜ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦੀ ਮਹਾਨ ਸ਼ਹਾਦਤ ਦੀ ਤੀਸਰੀ ਸ਼ਤਾਵਦੀ ( 1716 ਤੋ 2016) ਨੂੰ ਸਮਰਪਿਤ ਗੁਰਮਿਤ ਗਿਆਨ ਮੁਕਾਬਲੇ 15 ਮਈ 2016 ਦਿਨ ਐਤਵਾਰ ਨੂੰ ਕਰਵਾਏ ਜਾ ਰਹੇ ਹਨ। ਕਲਤੂਰਾ ਸਿੱਖ ਇਟਲੀ ਦੇ ਭਾਈ ਕੁਲਵੰਤ ਸਿੰਘ ਖਾਲਸਾ, ਤਰਲੋਚਨ ਸਿੰਘ, ਸਿਮਰਜੀਤ ਸਿੰਘ ਡੱਡੀਆ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆ ਦਾ ਮੁੱਖ ਮੰਤਵ ਆਪਣੀ ਨਵੀਂ ਪੀੜ੍ਹੀ ਨੂੰ ਗੁਰਇਤਿਹਾਸ ਨਾਲ ਜੋੜਨਾ ਹੈ ਅਤੇ ਕਿਹਾ ਕਿ ਇਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ 10 ਗੁਰੂ ਸਹਿਬਾਨ ਦੇ ਜੀਵਨ ਬਿਉਰੇ ਸਬੰਧੀ ਸਵਾਲ ਹਨ ਜੋ www.culturasikh.com ਤੇ ਵੱਖ-ਵੱਖ ਗਰੁੱਪਾ ਵਿੱਚ ਉਪਲਵਧ ਹਨ। ਇਹ ਮੁਕਾਬਲੇ ਕਰਮਵਾਰ 4 ਤੋ 9 ਸਾਲ ਦੇ ਲਈ 50 ਸਵਾਲ, 9 ਤੋ 14 ਸਾਲ ਦੇ ਲਈ 75 ਸਵਾਲ ਅਤੇ 14 ਤੋ ਉਪਨ ਲਈ 100 ਸਵਾਲ, ਤਿੰਨ ਗਰੁੱਪਾ ਵਿੱਚ ਕਰਵਾਏ ਜਾਣਗੇ, ਇਹ ਮੁਕਾਬਲੇ ਸਵੇਰੇ 10 ਵਜੇ ਸ਼ੁਰੂ ਹੋਣਗੇ ਅਤੇ ਮੁਕਾਬਲੇ ਲਿਖਤੀ ਰੂਪ ਵਿੱਚ ਹੋਣਗੇ ਪ੍ਰਬੰਧਕਾ ਵਲੋ ਇੱਕ ਪੇਪਰ ਸ਼ੀਟ ਦਿੱਤੀ ਜਾਵੇਗੀ ਜਿਸ ਤੇ ਬੱਚਿਆ ਵਲੋ ਸਹੀ ਜਵਾਬ ਤੇ ਨਿਸ਼ਾਨੀ ਲਾਈ ਜਾਵੇਗੀ, ਪੇਪਰ ਦਾ ਸਮਾ 40 ਮਿੰਟ ਹੋਵੇਗਾ। ਨੋਟ:- ਸਵਾਲ ਸਾਰੇ ਕਲਤੂਰਾ ਸਿੱਖ ਦੀ ਬੈਬਸਾਈਟ ਵਾਲੇ ਹੀ ਮੰਨੇ ਜਾਣਗੇ ਜਿਵੇ ਗਰੁੱਪਾ ਵਿੱਚ ਵੰਡੇ ਗਏ ਹਨ। ਅਤੇ ਕਿਹਾ ਕਿ ਸਮੂਹ ਬੱਚੇ ਆਪਣੇ ਨਾਲ ਪਾਸਪੋਰਟ ਜਾ ਕੋਡੀਫਿਸਕਾਲੇ ਜਰੂਰ ਲੈ ਕੇ ਆਉਣ ਜੀ। ਇੰਡੀਆ ਦੀ ਧਰਤੀ ਤੋ ਵਿਸ਼ੇਸ਼ ਤੋਰ ਇਟਲੀ ਪਹੁੰਚੇ ਪ੍ਰਸਿੱਧ ਢਾਡੀ ਭਾਈ ਮਹਿਤਾਬ ਸਿੰਘ ਭਿੰਡਰ ਹਾਜਰੀ ਭਰਨਗੇ। ਉਨ੍ਹਾਂ ਇਟਲੀ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਿੱਖ ਜਥੇਬੰਦੀਆਂ ਅਤੇ ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਆਪਣੇ ਬੱਚਿਆ ਨੂੰ ਇਸ ਸਮਾਗਮ ਵਿੱਚ ਲੈ ਕੇ ਪਹੁਚੰਣ ਦੀ ਕ੍ਰਿਪਾਲਤਾ ਕਰੋ ਜੀ।

468 ad

Submit a Comment

Your email address will not be published. Required fields are marked *