ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸਨ ਯਾਕੋਮੋ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼-ਪੁਰਬ ਨੂੰ ਸਮਰਪਿਤ ਸਮਾਗਮ

2ਮਿਲਾਨ, 7 ਮਈ ( ਪੀਡੀ ਬੇਉਰੋ ) ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸਨ ਯਾਕੋਮੋ (ਬਰੇਸ਼ੀਆ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼-ਪੁਰਬ ਨੂੰ ਸਮਰਪਿਤ ਸਮਾਗਮ 07 ਅਤੇ 08 ਮਈ ਦਿਨ ਐਤਵਾਰ ਨੂੰ ਕਰਵਾਏ ਜਾ ਰਹੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਭਾਈ ਸੁਰਿੰਦਰ ਸਿੰਘ ਪਿਰੋਜ, ਸਤਪਾਲ ਸਿੰਘ ਡੱਡੀਆ, ਅਮਰਜੀਤ ਸਿੰਘ, ਕੁਲਬੀਰ ਸਿੰਘ ਮਿਆਣੀ, ਬਲਜੀਤ ਸਿੰਘ, ਰਵਿੰਦਰ ਸਿੰਘ , ਕਰਨੈਲ ਸਿੰਘ ਘੋੜੇਸ਼ਾਹਵਾਨ, ਲਖਵਿੰਦਰ ਸਿੰਘ ਭੂਲਪੁਰ,ਨਿਸ਼ਾਨ ਸਿੰਘ ਟੋਨੀ, ਸੁਖਵਿੰਦਰ ਸਿੰਘ, ਸਿਮਰਜੀਤ ਸਿੰਘ ਡੱਡੀਆ, ਜਰਨੈਲ ਸਿੰਘ, ਨਿਰਮਲ ਸਿੰਘ, ਗੁਰਮੁਖ ਸਿੰਘ, ਗੁਰਪ੍ਰੀਤ ਸਿੰਘ ਅਤੇ ਨੋਜਵਾਨ ਸਭਾ ਬੋਰਗੋ ਦੇ ਮੈਂਬਰਾਂ ਨੇ ਦੱਸਿਆਂ ਕਿ ਜਿਸ ਦੋਰਾਨ ਗੁਰਦੁਆਰਾ ਸਾਹਿਬ ਭਾਰੀ ਦੀਵਾਨ ਸਜਾਏ ਜਾਣਗੇ। ਸ਼ਨੀਵਾਰ ਸ਼ਾਮ ਸ੍ਰੀ ਰਹਿਰਾਸ ਉਪਰੰਤ ਦੀਵਾਨਾ ਵਿੱਚ ਬਾਬਾ ਕਰਤਾਰ ਸਿੰਘ ਨਾਨਕਸਰ ਵਾਲੇ ਅਤੇ ਦਿਨ ਐਤਵਾਰ ਦੇ ਦੀਵਾਨਾ ਵਿੱਚ ਭਾਈ ਦਿਲਬਾਗ ਸਿੰਘ ਜੀ ਰਸਭਿੰਨੇ ਕੀਰਤਨ ਦੁਆਰਾ ਸਮਾਗਮ ਵਿੱਚ ਪਹੁੰਚੀਆ ਸੰਗਤਾਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜਨਗੇ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਵੱਲੋ ਇਸ ਸਮਾਗਮ ਵਿੱਚ ਬਰੇਸ਼ੀਆ ਦੀਆ ਸਮੂਹ ਸੰਗਤਾ ਨੂੰ ਹੁਮ ਹੁਮਾ ਕੇ ਸ਼ਨੀਵਾਰ ਸ਼ਾਮ ਸ੍ਰੀ ਰਹਿਰਾਸ ਉਪਰੰਤ ਅਤੇ ਐਤਵਾਰ ਸਵੇਰ ਦੇ ਦੀਵਾਨਾ ਵਿੱਚ ਗੁਰਦੁਆਰਾ ਸਾਹਿਬ ਪਹੁਚੰਣ ਦੀ ਅਪੀਲ ਕੀਤੀ ਜਾਂਦੀ ਹੈ। ਜਿਸ ਦੋਰਾਨ ਗੁਰੂ ਕੇ ਲੰਗਰ ਅਤੁੰਟ ਵਰਤਾਏ ਜਾਣਗੇ।

468 ad

Submit a Comment

Your email address will not be published. Required fields are marked *