ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਸੇਵਾ ਸੋਸਾਇਟੀ, ਲੋਨੀਗੋ ‘ਚ ਵਿਸ਼ਾਲ ਨਗਰ ਕੀਰਤਨ 28 ਮਈ ਨੂੰ

3ਮਿਲਾਨ 17 ਮਈ ( ਪੀਡੀ ਬਿਉਰੋ ) ਇਟਲੀ ਦੇ ਜਿਲ੍ਹਾਂ ਵਿਚੈਂਸਾ ਦੇ ਸ਼ਹਿਰ ਲੋਨੀਗੋ ਦੇ ਪ੍ਰਸਿੱਧ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਸੇਵਾ ਸੋਸਾਇਟੀ ਦੀ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆ ਸਤਿਕਾਰ ਯੋਗ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਸ੍ਰੀ ਗੁਰੂ ਅੰਗਦ ਦੇਵ ਜੀ ਤੇ ਸ੍ਰੀ ਗੁਰੂ ਅਮਰ ਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 28 ਮਈ ਦਿਨ ਸ਼ਨੀਵਾਰ ਨੂੰ ਲੋਨੀਗੋ ‘ਚ ਸ਼ਰਧਾ ਤੇ ਪ੍ਰੇਮ ਭਾਵਨਾ ਦੇ ਨਾਲ ਸਜਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਨੇ ਦੱਸਿਆ ਕਿ ਗੁਰੂ ਸਹਿਬਾਨਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਏ ਜਾਣ ਵਾਲੇ ਇਸ ਨਗਰ ਕੀਰਤਨ ਦੀ ਆਰੰਭਤਾ ਲੂਨਾ ਪਾਰਕ ਵੀਆ ਫਲੀਪੋ ਤੂਰਾਤੀ ਤੋਂ ਦੁਪਹਿਰ 12 ਵਜੇ ਖਾਲਸਾਈ ਪ੍ਰੰਪਰਾਵਾਂ ਅਤੇ ਸਿੱਖੀ ਸਿਧਾਂਤਾਂ ਅਨੁਸਾਰ ਹੋਵੇਗੀ। ਅਤੇ ਸਮਾਪਤੀ ਲੋਨੀਗੋ ਕਮੂਨੇ ਦੇ ਸਟੇਡੀਅਮ ਵਿੱਚ ਹੋਵੇਗੀ, ਨਗਰ ਕੀਰਤਨ ਵਿੱਚ ਪ੍ਰਸਿੱਧ ਰਾਗੀ, ਕੀਰਤਨੀ ਅਤੇ ਕਵੀਸ਼ਰੀ ਜਥੇ ਹਾਜਰੀਆਂ ਭਰਨਗੇ। ਪ੍ਰਮੁੱਖ ਗਤਕਾ ਪਾਰਟੀਆਂ ਦੁਆਰਾ ਗਤਕੇ ਦੇ ਜੌਹਰ ਦਿਖਾਏ ਜਾਣਗੇ। ਗੁਰਦੁਆਰਾ ਪ੍ਰਬੰਧਕ ਕਮੇਟੀ ਲੋਨੀਗੋ ਵੱਲੋਂ ਸਮੂਹ ਸੰਗਤ ਨੂੰ ਇਸ ਮਹਾਨ ਨਗਰ ਕੀਰਤਨ ‘ਚ ਪਹੁੰਚਣ ਲਈ ਨਿਮਰਤਾ ਸਹਿਤ ਬੇਨਤੀ ਕੀਤੀ ਗਈ ਹੈ। ਨਗਰ ਕੀਰਤਨ ਵਿੱਚ ਸੇਵਾਵਾਂ ਲੈਣ ਲਈ 329 0311205, 324 6344692 ਇਨ੍ਹਾਂ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।

468 ad

Submit a Comment

Your email address will not be published. Required fields are marked *